Punjab Wrap Up: ਪੜ੍ਹੋ 29 ਮਾਰਚ ਦੀਆਂ ਵੱਡੀਆਂ ਖਬਰਾਂ

03/29/2019 5:29:04 PM

ਜਲੰਧਰ (ਵੈੱਬ ਡੈਸਕ)—ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲੱਬ ਕੀਤਾ ਅਤੇ ਕਰਤਾਰਪੁਰ ਗਲਿਆਰੇ 'ਤੇ ਪਾਕਿਸਤਾਨ ਵਲੋਂ ਨਿਯੁਕਤ ਕਮੇਟੀ 'ਚ ਕਈ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰਤਾ ਜ਼ਾਹਰ ਕੀਤੀ। ਸੂਤਰਾਂ ਨੇ ਦੱਸਿਆ ਕਿ ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨਰ ਸਈਅਦ ਹੈਦਰ ਸ਼ਾਹ ਨੂੰ ਇਹ ਵੀ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਗਲਿਆਰੇ 'ਤੇ ਤੌਰ ਤਰੀਕਿਆਂ ਬਾਰੇ ਚਰਚਾ ਲਈ ਅਟਾਰੀ 'ਚ ਪਿਛਲੀ ਬੈਠਕ 'ਚ ਨਵੀਂ ਦਿੱਲੀ ਵਲੋਂ ਪੇਸ਼ ਕੀਤੇ ਗਏ ਅਹਿਮ ਪ੍ਰਸਤਾਵਾਂ 'ਤੇ ਆਪਣੇ ਦੇਸ਼ ਦਾ ਰੁਖ ਸਪੱਸ਼ਟ ਕਰਨ। ਵਿਦੇਸ਼ ਮੰਤਰਾਲੇ ਦੇ ਇਕ ਬਿਆਨ 'ਚ ਕਿਹਾ ਕਿ ਉਸ ਨੇ ਪਾਕਿਸਤਾਨੀ ਪੱਖ ਨੂੰ ਇਹ ਸੰਦੇਸ਼ ਪਹੁੰਚਾ ਦਿੱਤਾ ਹੈ ਕਿ ਪਾਕਿਸਤਾਨ ਦਾ ਜਵਾਬ ਮਿਲਣ ਤੋਂ ਬਾਅਦ ਕਿਸੇ ਉੱਚਿਤ ਸਮੇਂ 'ਤੇ ਗਲਿਆਰੇ ਨਾਲ ਜੁੜੇ ਮਾਮਲਿਆਂ 'ਤੇ ਆਉਣ ਵਾਲੀ ਬੈਠਕ ਤੈਅ ਕੀਤੀ ਜਾ ਸਕਦੀ ਹੈ।ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖਬਰਾਂ ਦੱਸਾਂਗੇ-

ਕਰਤਾਰਪੁਰ ਕੋਰੀਡੋਰ 'ਤੇ ਭਾਰਤ-ਪਾਕਿ ਵਿਚਾਲੇ 2 ਅਪ੍ਰੈਲ ਨੂੰ ਹੋਣ ਵਾਲੀ ਬੈਠਕ ਟਲੀ (ਵੀਡੀਓ)
ਭਾਰਤ ਨੇ ਸ਼ੁੱਕਰਵਾਰ ਨੂੰ ਇੱਥੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲੱਬ ਕੀਤਾ ਅਤੇ ਕਰਤਾਰਪੁਰ ਗਲਿਆਰੇ 'ਤੇ ਪਾਕਿਸਤਾਨ ਵਲੋਂ ਨਿਯੁਕਤ ਕਮੇਟੀ 'ਚ ਕਈ ਖਾਲਿਸਤਾਨੀ ਵੱਖਵਾਦੀਆਂ ਦੀ ਮੌਜੂਦਗੀ 'ਤੇ ਚਿੰਤਾ ਜ਼ਾਹਰ ਕੀਤੀ।

ਖਰੜ : ਮਹਿਲਾ ਡਰੱਗ ਇੰਸਪੈਕਟਰ ਨੂੰ ਗੋਲੀ ਮਾਰਨ ਤੋਂ ਬਾਅਦ ਨੌਜਵਾਨ ਨੇ ਕੀਤੀ ਖੁਦਕੁਸ਼ੀ
ਖਰੜ ਦੀ ਫੌਰਾਂਸਿਕ ਲੈਬੋਰਟਰੀ ਵਿਚ ਤਾਇਨਾਤ ਮਹਿਲਾ ਡਰੱਗ ਇੰਸਪੈਕਟਰ ਨੂੰ ਦਫਤਰ ਵਿਚ ਹੀ ਇਕ ਵਿਅਕਤੀ ਨੇ ਗੋਲੀ ਮਾਰ ਦਿੱਤੀ। 

ਖਾਲਸਾ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਦੇਖੋ ਕੀ ਬੋਲੇ ਭਗਵੰਤ ਮਾਨ
ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਐੱਮ. ਪੀ. ਹਰਿੰਦਰ ਸਿੰਘ ਖਾਲਸਾ ਦੇ ਭਾਜਪਾ 'ਚ ਸ਼ਾਮਲ ਹੋਣ 'ਤੇ ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। 

ਏਮਜ਼ ਦੇ ਮੁੱਦੇ 'ਤੇ ਬ੍ਰਹਮ ਮਹਿੰਦਰਾ ਤੇ ਹਰਸਿਮਰਤ ਬਾਦਲ ਆਹਮੋ-ਸਾਹਮਣੇ
ਏਮਜ਼ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਬਠਿੰਡਾ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਏਮਜ਼ ਦੇ ਕੰਮ 'ਚ ਪੰਜਾਬ ਸਰਕਾਰ ਤੇ ਸਿਹਤ ਮੰਤਰੀ ਵਲੋਂ ਰੁਕਾਵਟ ਪੈਦਾ ਕਰਨ ਦੇ ਦਿੱਤੇ ਬਿਆਨ 'ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਪਲਟਵਾਰ ਕੀਤਾ ਹੈ।

ਪਤੀ ਨੇ ਕਾਰ ਸਮੇਤ ਨਹਿਰ 'ਚ ਸੁੱਟੀ ਪਤਨੀ
ਪਟਿਆਲਾ ਦੀ ਤੇਜ ਬਾਗ ਕਾਲੋਨੀ ਦੀ ਰਹਿਣ ਵਾਲੀ ਇਕ ਨਵ-ਵਿਆਹੁਤਾ ਮਹਿਲਾ ਨੂੰ ਉਸ ਦੇ ਪਤੀ ਵਲੋਂ ਕਾਰ ਸਮੇਤ ਭਾਖੜਾ ਨਹਿਰ 'ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।  ਜਾਣਕਾਰੀ ਮੁਤਾਬਕ ਮਹਿਲਾ ਨੂੰ ਭਾਖੜਾ ਨਹਿਰ 'ਚ ਸੁੱਟਣ ਦੇ ਬਾਅਦ ਦੋਸ਼ੀ ਪਤੀ ਖੁਦ ਥਾਣਾ ਕੋਤਵਾਲੀ ਦੀ ਪੁਲਸ ਦੇ ਸਾਹਮਣੇ ਪੇਸ਼ ਹੋ ਗਿਆ। 

11ਵੀਂ 'ਚੋਂ ਫੇਲ ਹੋਣ ਕਾਰਨ ਬੱਚੇ ਨੇ ਕੀਤੀ ਖੁਦਕੁਸ਼ੀ
ਗਿਆਂਰਵੀਂ ਦੇ ਪੇਪਰਾਂ 'ਚੋਂ ਫੇਲ ਹੋਣ ਕਾਰਨ 16 ਸਾਲਾ ਬੱਚੇ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਮਨਪ੍ਰੀਤ ਸਿੰਘ (16) ਸਥਾਨਕ ਠੀਕਰੀ ਵਾਲਾ ਰੋਡ 'ਤੇ ਸਥਿਤ ਜ਼ੀਰੋ ਪੁਆਇੰਟ ਇਲਾਕੇ ਦਾ ਰਹਿਣ ਵਾਲਾ ਸੀ। 

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਮੌਤ, ਪਿੰਡ 'ਚ ਪਸਰਿਆ ਮਾਤਮ
 ਚਮਕੌਰ ਸਾਹਿਬ ਦੇ ਅਧੀਨ ਪੈਂਦੇ ਇਕ ਪਿੰਡ ਦੇ ਨੌਜਵਾਨ ਜਸਜੀਤ ਦੀ ਕੈਨੇਡਾ ਵਿਚ ਹੋਈ ਮੌਤ ਤੋਂ ਬਾਅਦ ਪਿੰਡ ਵਿਚ ਸਨਾਟਾ ਪਸਰਿਆ ਹੋਇਆ ਹੈ।

ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
ਅੰਮ੍ਰਿਤਸਰ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਸਰਕਾਰਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਵਿਸ਼ਾਲ ਰੋਸ ਰੈਲੀ ਕਰਦਿਆਂ ਕਿਸਾਨਾਂ ਨੇ ਜੇਲ ਭਰੋ ਅੰਦੋਲਨ ਦਾ ਐਲਾਨ ਕੀਤਾ।

Shyna

This news is Content Editor Shyna