Punjab Wrap Up: ਪੜ੍ਹੋ 25 ਮਾਰਚ ਦੀਆਂ ਵੱਡੀਆਂ ਖ਼ਬਰਾਂ

03/25/2019 5:18:39 PM

ਜਲੰਧਰ (ਵੈੱਬ ਡੈਸਕ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। ਹਾਈਕੋਰਟ ਵਲੋਂ ਸੁਖਬੀਰ ਤੇ ਮਜੀਠੀਆ ਖਿਲਾਫ ਪਾਈ ਗਈ 'ਕ੍ਰਿਮੀਨਲ ਕੰਪਲੈਂਟ' 'ਤੇ ਸੁਣਵਾਈ ਦੌਰਾਨ ਦੋਹਾਂ ਨੂੰ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। ਪਹਿਲਾਂ ਕਾਂਗਰਸ ਦੀ ਅੰਦਰਖਾਤੇ ਧੜੇਬਾਜ਼ੀ ਸੀ ਪਰ ਹੁਣ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਨੇ ਖੁੱਲ੍ਹ ਕੇ ਬਿੱਟੂ ਖਿਲਾਫ ਆਵਾਜ਼ ਬੁਲੰਦ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸੁਖਬੀਰ-ਮਜੀਠੀਆ ਨੂੰ ਹਾਈਕੋਰਟ ਵਲੋਂ ਵੱਡਾ ਝਟਕਾ      
 ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ। 

ਬਿੱਟੂ ਦੀਆਂ ਵਧੀਆਂ ਮੁਸ਼ਕਲਾਂ, ਰਾਕੇਸ਼ ਪਾਂਡੇ ਨੇ ਖੋਲ੍ਹਿਆ ਮੋਰਚਾ      
ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀਆਂ ਮੁਸ਼ਕਲਾਂ ਘਟਦੀਆਂ ਨਜ਼ਰ ਨਹੀਂ ਆ ਰਹੀਆਂ ਹਨ। 

ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ 'ਚ ਸ਼ਾਮਲ      
ਭਾਰਤੀ ਹਵਾਈ ਫੌਜ ਨੇ 10,000 ਕਿਲੋਗ੍ਰਾਮ ਦੀ ਸਮਰਥਾ ਵਾਲੇ 4 ਚਿਨੂਕ ਹੈਲੀਕਾਪਟਰ ਨੂੰ ਆਪਣੇ ਬੇੜੇ 'ਚ ਸ਼ਾਮਲ ਕਰ ਲਿਆ ਹੈ।

ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ 'ਚ ਸਿਟ ਦਾ ਇਕ ਹੋਰ ਖੁਲਾਸਾ      
ਬਹਿਬਲ ਕਲਾਂ-ਕੋਟਕਪੂਰਾ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਨੇ ਇਸ ਬਾਬਤ ਨਵੇਂ ਸਬੂਤ ਪੇਸ਼ ਕੀਤੇ ਗਏ ਹਨ। 

'ਆਪ' ਦੇ ਉਮੀਦਵਾਰ ਜ਼ੋਰਾ ਸਿੰਘ ਦਾ ਜਲੰਧਰ ਵਿਖੇ ਵਿਰੋਧ (ਵੀਡੀਓ)      
 ਲੋਕ ਸਭਾ ਚੋਣਾਂ ਲਈ 'ਆਪ' ਵੱਲੋਂ ਜਲੰਧਰ ਤੋਂ ਸਾਬਕਾ ਜਸਟਿਸ ਜ਼ੋਰਾ ਸਿੰਘ ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। 

ਪੈਟਰੋਲ-ਸਲਫਾਸ ਲੈ ਕੇ ਐੱਸ.ਡੀ.ਐੱਮ.ਦਫਤਰ ਦੀ ਇਮਾਰਤ 'ਤੇ ਚੜ੍ਹੇ ਕਿਸਾਨ      
ਪਿਛਲੇ 20 ਦਿਨਾਂ ਤੋਂ ਗੰਨੇ ਦੀ ਪੈਮੇਂਟ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਦਾ ਚੱਲ ਰਿਹਾ ਸੀ, ਪਰ ਅੱਜ ਗੁੱਸੇ 'ਚ ਆਏ ਕਿਸਾਨਾਂ ਵਲੋਂ ਧੁਰੀ 'ਚ ਗੰਨੇ ਦੀ ਬਕਾਇਆ ਪੈਮੇਂਟ ਨਾ ਮਿਲਣ 'ਤੇ ਕਿਸਾਨਾਂ ਨੇ ਸੰਘਰਸ਼ ਤਿੱਖਾ ਕਰ ਦਿੱਤਾ ਹੈ। 

ਮਜੀਠੀਆ ਦੀ ਰੈਲੀ 'ਚ ਕਈਆਂ ਦੇ ਪਰਸ ਚੋਰੀ      
ਸੋਮਵਾਰ ਨੂੰ ਜਲਾਲਾਬਾਦ 'ਚ ਆਯੋਜਿਤ ਯੂਥ ਅਕਾਲੀ ਦਲ ਦੀ ਰੈਲੀ 'ਚ ਪਹੁੰਚੇ ਲੋਕਾਂ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਜਦੋਂ ਉਨ੍ਹਾਂ 'ਚੋਂ ਕਰੀਬ 5 ਵਿਅਕਤੀਆਂ ਦੀ ਜੇਬਾਂ 'ਚੋਂ ਚੋਰ ਮੁਸਤੈਦੀ ਨਾਲ ਹੱਥ ਸਾਫ ਕਰਕੇ ਫਰਾਰ ਹੋ ਗਏ।

ਕਾਂਗਰਸ ਤੇ ਅਕਾਲੀ ਦਲ ਤੋਂ ਪਹਿਲਾਂ 'ਆਪ' ਨੇ ਮਾਰੀ ਬਾਜ਼ੀ!      
ਪੰਜਾਬ ਦੀਆਂ ਦੋ ਵੱਡੀਆਂ ਅਤੇ ਪ੍ਰਮੁੱਖ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਤੋਂ ਪਹਿਲਾਂ ਬਾਜ਼ੀ ਮਾਰਦੇ ਹੋਏ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। 

'ਆਪ' ਦੇ ਜਲੰਧਰ ਤੋਂ ਐਲਾਨੇ ਉਮੀਦਵਾਰ ਜ਼ੋਰਾ ਸਿੰਘ 'ਤੇ ਖਹਿਰਾ ਦਾ ਪਹਿਲਾ ਵੱਡਾ ਹਮਲਾ (ਵੀਡੀਓ)      
ਆਮ ਆਦਮੀ ਪਾਰਟੀ ਵਲੋਂ ਜਲੰਧਰ ਲੋਕ ਸਭਾ ਸੀਟ ਲਈ ਐਲਾਨੇ ਉਮੀਦਵਾਰ ਸਾਬਕਾ ਜਸਟਿਸ ਜ਼ੋਰਾ ਸਿੰਘ 'ਤੇ ਪੰਜਾਬ ਏਕਤਾ ਪਾਰਟੀ ਦੇ ਲੀਡਰ ਤੇ ਬਠਿੰਡਾ ਤੋਂ ਪੀ.ਡੀ. ਏ. ਦੇ ਉਮੀਦਵਾਰ ਸੁਖਪਾਲ ਖਹਿਰਾ ਨੇ ਤਿੱਖਾ ਹਮਲਾ ਬੋਲਿਆ ਹੈ। 

ਬਰਗਾੜੀ ਮੋਰਚੇ ਵਲੋਂ ਬਠਿੰਡਾ 'ਚ ਉਤਾਰੇ ਉਮੀਦਵਾਰ ਨੇ ਪੈਰ ਖਿੱਚੇ ਪਛਾਂਹ
ਬਰਗਾੜੀ ਇਨਸਾਫ ਮੋਰਚੇ ਵਲੋਂ ਬਠਿੰਡਾ ਤੋਂ ਉਮੀਦਵਾਰ ਗੁਰਦੀਪ ਸਿੰਘ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਜਦਕਿ ਹੁਣ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ।

 

Anuradha

This news is Content Editor Anuradha