Punjab Wrap Up: ਪੜ੍ਹੋ 23 ਮਾਰਚ ਦੀਆਂ ਵੱਡੀਆਂ ਖ਼ਬਰਾਂ

03/23/2019 5:14:24 PM

ਜਲੰਧਰ (ਵੈੱਬ ਡੈਸਕ) : ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਨ੍ਹਾਂ ਸ਼ਹੀਦਾਂ ਨੂੰ 23 ਮਾਰਚ, 1931 ਦੀ ਰਾਤ ਨੂੰ ਅੰਗਰੇਜ਼ਾਂ ਨੇ ਫਾਂਸੀ ਦੇ ਦਿੱਤੀ ਸੀ। ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਚਰਚਾ 'ਚ ਹਨ। ਇਹ ਚਰਚਾ ਹੁਣ ਸੁਖਬੀਰ ਸਿੰਘ ਬਾਦਲ ਦੇ 'ਗਾਤਰੇ' ਨੂੰ ਲੈ ਕੇ ਛਿੜੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਜਾਣੋ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨਾਲ ਸਬੰਧਿਤ ਕੁਝ 'ਅਣਜਾਣੇ ਤੱਥ'      
ਦੇਸ਼ ਨੂੰ ਆਜ਼ਾਦ ਕਰਾਉਣ ਲਈ ਹੱਸ ਕੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। 

ਸੁਖਬੀਰ ਸਿੰਘ ਬਾਦਲ ਦਾ 'ਗਾਤਰਾ' ਮੁੜ ਚਰਚਾ 'ਚ      
 ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਚਰਚਾ ਵਿਚ ਹਨ। 

ਏਅਰ ਸਟਰਾਈਕ ਤੋਂ ਬਾਅਦ ਜਾਗਿਆ 'ਦੇਸ਼ ਪਿਆਰ', ਸਿਰ ਚੜ੍ਹ ਕੇ ਬੋਲੇਗਾ 'ਰਾਸ਼ਟਰਵਾਦ' ਦਾ ਨਾਅਰਾ      
 ਲੋਕ ਸਭਾ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ ਅਤੇ ਪਾਕਿਸਤਾਨ ਖਿਲਾਫ ਏਅਰ ਸਟਰਾਈਕ ਤੋਂ ਬਾਅਦ ਲੋਕਾਂ ਦੇ ਦਿਲਾਂ 'ਚ ਦੇਸ਼ ਪਿਆਰ ਦੀ ਭਾਵਨਾ ਪੈਦਾ ਹੋ ਗਈ ਹੈ। 

ਫਰਜ਼ੀ ਇਨਕਲਾਬੀ ਹੈ ਭਗਵੰਤ ਮਾਨ : ਖਹਿਰਾ (ਵੀਡੀਓ)      
ਚੋਣ ਪ੍ਰਚਾਰ ਦੇ ਨਾਲ-ਨਾਲ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਖਿਲਾਫ ਵੀ ਮੁਹਿੰਮ ਵਿੱਢੀ ਹੋਈ ਹੈ। 

ਕਾਂਗਰਸ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ!      
ਖੰਨਾ ਦੇ ਪਿੰਡ ਭਾਦਲਾ ਉੱਚਾ 'ਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਿੰਡ ਵਾਸੀਆਂ ਦੇ ਆਟਾ-ਦਾਲ ਸਕੀਮ ਤਹਿਤ ਨੀਲੇ ਸਮਾਰਟ ਕਾਰਡ ਬਣਾਏ ਜਾਣ ਲਈ ਫਾਰਮ ਭਰੇ ਜਾ ਰਹੇ ਸਨ। 

ਟਕਸਾਲੀਆਂ 'ਤੇ ਮੁੜ ਵਰ੍ਹੇ ਬਾਦਲ      
ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਬਾਗੀ ਹੋ ਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾਉਣ ਵਾਲੇ ਲੀਡਰਾਂ 'ਤੇ ਤਿੱਖਾ ਹਮਲਾ ਬੋਲਿਆ ਹੈ। 

ਸਾਲੀ ਨੇ ਫੌਜੀ 'ਤੇ ਲਾਏ ਗੰਭੀਰ ਦੋਸ਼, 5 ਮਹੀਨਿਆਂ ਤੋਂ ਭਾਲ ਰਿਹੈ ਇਨਸਾਫ (ਤਸਵੀਰਾਂ)      
ਸਿਆਚੀਨ ਦੇ ਬਾਰਡਰ 'ਤੇ ਤਾਇਨਾਤ ਈ. ਜੀ. 859 ਰੈਜ਼ੀਮੈਂਟ ਦਾ ਜਵਾਨ ਮੱਖਣ ਸਿੰਘ ਇਨਸਾਫ ਲਈ ਕਦੇ ਐੱਸ. ਐੱਸ. ਪੀ. ਕਪੂਰਥਲਾ ਦੇ ਦਫਤਰ, ਕਦੇ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਦੇ ਦਫਤਰ ਅਤੇ ਕਦੇ ਥਾਣਾ ਇੰਚਾਰਜ ਦੇ ਦਫਤਰ ਦੇ ਚੱਕਰ ਲਗਾਉਣ ਨੂੰ ਮਜਬੂਰ ਹੋ ਗਿਆ ਹੈ

ਲੁਧਿਆਣਾ : ਜੁੱਤੇ ਪਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ ਵਿਧਾਇਕ ਪਾਂਡੇ      
ਲੁਧਿਆਣਾ ਦੇ ਜਗਰਾਓਂ ਪੁਲ 'ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤ 'ਤੇ ਸਵੇਰ ਤੋਂ ਹੀ ਆਮ ਲੋਕ ਅਤੇ ਸਿਆਸੀ ਪਾਰਟੀਆਂ ਦੇ ਨੇਤਾ ਫੁੱਲ ਭੇਂਟ ਕਰਕੇ ਸ਼ਰਧਾਂਜਲੀਆਂ ਦੇ ਰਹੇ ਹਨ।

ਸੁੱਖਾ ਕਾਹਲਵਾਂ ਗੈਂਗ ਨੇ ਸੋਸ਼ਲ ਮੀਡੀਆ 'ਤੇ ਚੈਨਲ ਚਲਾਉਣ ਵਾਲੇ ਨੂੰ ਦਿੱਤੀ ਮਾਰਨ ਦੀ ਧਮਕੀ      
ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਦੇ ਅਕਾਊਂਟ 'ਤੇ ਲਗਾਮ ਪਾਉਣ 'ਚ ਪੁਲਸ ਫੇਲ ਰਹੀ ਹੈ, ਜਿਸ ਕਾਰਨ ਗੈਂਗਸਟਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ ਹਨ। 

ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਅਖਬਾਰਾਂ ਤੇ ਚੈਨਲਾਂ 'ਚ ਦੇਣਾ ਪਏਗਾ ਇਸ਼ਤਿਹਾਰ  
ਚੋਣ ਕਮਿਸ਼ਨ ਵੱਲੋਂ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਨਾਮਜ਼ਦਗੀ ਪੱਤਰ ਦੇ ਫਾਰਮ ਨੰਬਰ 26 ਵਿਚ ਸੋਧ ਕਰ ਦਿੱਤੀ ਗਈ ਹੈ    
 


 

Anuradha

This news is Content Editor Anuradha