Punjab Wrap Up : ਪੜ੍ਹੋ 9 ਫਰਵਰੀ ਦੀਆਂ ਵੱਡੀਆਂ ਖ਼ਬਰਾਂ

02/09/2019 5:48:45 PM

ਜਲੰਧਰ (ਵੈੱਬ ਡੈਸਕ) : ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿੱਥੇ ਪਾਕਿਸਤਾਨ ਵਲੋਂ ਤਿਆਰੀਆਂ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ, ਉੱਥੇ ਹੀ ਭਾਰਤ ਵਲੋਂ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਕੋਰੀਡੋਰ ਬਣਾਉਣ ਦੇ ਰਸਤੇ 'ਚ ਸਮੱਸਿਆਵਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ। ਕਰਤਾਰਪੁਰ ਕੋਰੀਡੋਰ ਲਈ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਸਰਕਾਰ ਵਲੋਂ ਐਕਵਾਇਰ ਕੀਤੀ ਜਾਣੀ ਹੈ, ਉਨ੍ਹਾਂ ਕਿਸਾਨਾਂ ਵਲੋਂ ਐੱਸ. ਡੀ. ਐੱਮ. ਡੇਰਾ ਬਾਬਾ ਨਾਨਕ ਨੂੰ ਇਤਰਾਜ਼ ਨਾਮਾ ਦਿੱਤਾ ਗਿਆ। ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਵਲੋਂ ਕਿਸਾਨ ਬੁੱਧ ਸਿੰਘ ਦਾ 3.86 ਲੱਖ ਦਾ ਕਰਜ਼ਾ ਮੁਆਫ ਕੀਤਾ ਗਿਆ ਸੀ, ਇਸ 'ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਈ. ਡੀ. ਵਲੋਂ ਕਾਰਵਾਈ ਹੋਵੇ ਕਿ ਉਨ੍ਹਾਂ ਕੋਲ ਇਹ ਪੈਸੇ ਕਿੱਥੇ ਆਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਪਟਿਆਲਾ : ਧਰਨੇ 'ਤੇ ਬੈਠੀ ਨਰਸ ਦੀ ਵੀਡੀਓ ਦੇਖੀ ਤਾਂ ਮਾਂ ਦੀ ਹੋਈ ਮੌਤ      
ਪੱਕਾ ਕਰਨ ਦੀ ਮੰਗ ਨੂੰ ਲੈ ਕੇ ਰਾਜਿੰਦਰਾ ਹਸਪਤਾਲ ਦੀ ਛੱਤ 'ਤੇ ਚੜ੍ਹੀ ਪੰਜ ਹੋਰ ਨਰਸਾਂ ਦੀ ਸਿਹਤ ਵਿਗੜ ਗਈ। ਉੱਥੇ ਵੀਰਵਾਰ ਰਾਤ ਛੱਤ 'ਤੇ ਨਰਸ ਦੀ ਸਿਹਤ ਵਿਗੜਨ ਦੀ ਵੀਡੀਓ ਦੇਖ ਮਾਂ ਦੀ ਹਾਰਟ ਅਟੈਕ ਨਾਲ  ਮੌਤ ਹੋ ਗਈ।

ਸੰਗਰੂਰ ਤੋਂ ਹਰ ਵਾਰ ਬਦਲ ਜਾਂਦੈ ਸੰਸਦ ਮੈਂਬਰ, ਸੌਖੀ ਨਹੀਂ ਭਗਵੰਤ ਮਾਨ ਦੀ ਲੜਾਈ      
ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਲੋਕ ਸਭਾ ਸੀਟ ਤੋਂ ਅਕਾਲੀ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ 11 ਹਜ਼ਾਰ 721 ਵੋਟਾਂ ਨਾਲ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਪਾਰਟੀ ਪ੍ਰਧਾਨ ਭਗਵੰਤ ਮਾਨ ਲਈ ਇਸ ਸੀਟ 'ਤੇ ਲੋਕ ਸਭਾ ਚੋਣਾਂ ਦੀ ਚੁਣੌਤੀ ਸੌਖੀ ਨਹੀਂ ਰਹਿਣ ਵਾਲੀ ਹੈ।

ਕਰਤਾਰਪੁਰ ਕੋਰੀਡੋਰ : ਲਾਂਘੇ ਲਈ ਜ਼ਮੀਨਾਂ ਦੇਣ ਤੋਂ ਕਿਸਾਨ ਔਖੇ!      
ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਿਥੇ ਪਾਕਿਸਤਾਨ ਵਲੋਂ ਤਿਆਰੀਆਂ ਪੂਰੇ ਜੋਸ਼ ਨਾਲ ਚੱਲ ਰਹੀਆਂ ਹਨ ਉਥੇ ਹੀ ਭਾਰਤ ਵਲੋਂ ਡੇਰਾ ਬਾਬਾ ਨਾਨਕ 'ਚ ਕਰਤਾਰਪੁਰ ਕੋਰੀਡੋਰ ਬਣਾਉਣ ਦੇ ਰਸਤੇ 'ਚ ਸਮੱਸਿਆਵਾਂ ਆਉਂਦੀਆਂ ਦਿਖਾਈ ਦੇ ਰਹੀਆਂ ਹਨ। 

ਮਜੀਠੀਆ ਵੱਲੋਂ ਬੁੱਧ ਸਿੰਘ ਨੂੰ ਦਿੱਤੇ ਪੈਸਿਆਂ ਦੇ ਸਰੋਤਾਂ ਦੀ ਈ. ਡੀ. ਕਰੇ ਜਾਂਚ : ਰੰਧਾਵਾ      
ਯੂਥ ਅਕਾਲੀ ਦੇ ਦਲ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇਕ ਕਿਸਾਨ ਬੁੱਧ ਸਿੰਘ ਦਾ 3.86 ਲੱਖ ਦਾ ਕਰਜ਼ਾ ਮੁਆਫ ਕਰਨ ਲਈ ਦਿੱਤੇ ਗਏ ਦੋ ਚੈੱਕਾਂ 'ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਇਸ ਕਾਰਵਾਈ ਬਾਰੇ ਈ. ਡੀ. ਇਹ ਪਤਾ ਲਗਾਏ ਕਿ ਉਨ੍ਹਾਂ ਕੋਲ ਇਹ ਪੈਸੇ ਕਿਥੋਂ ਆਏ।

550ਵੇਂ ਪ੍ਰਕਾਸ਼ ਪੁਰਬ ਸਬੰਧੀ 550 ਮੀਟਰ ਲੰਬੀ ਮਨੁੱਖੀ ਕੜੀ ਬਣਾਏਗੀ ਪੰਜਾਬ ਪੁਲਸ      
ਪੰਜਾਬ ਪੁਲਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਇਸ ਸਾਲ ਰਾਸ਼ਟਰੀ ਸੜਕ ਸੁਰੱਖਿਆ ਦਿਵਸ ਨੂੰ ਸੂਬੇ 'ਚ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਅਧਿਕਾਰ ਦੇ ਰੂਪ ਵਿਚ ਸਮਰਪਿਤ ਕੀਤਾ ਜਾ ਰਿਹਾ ਹੈ।

ਪੰਜਾਬ ਡੀ. ਜੀ. ਪੀ. ਦੀ ਨਿਯੁਕਤੀ ਤੋਂ ਖਫਾ 'ਮੁਸਤਫਾ' ਕੋਲੋਂ ਖੁੱਸਿਆ ਇਹ ਅਹੁਦਾ
ਪੰਜਾਬ 'ਚ ਡੀ. ਜੀ. ਪੀ. ਦੇ ਅਹੁਦੇ 'ਤੇ ਆਪਣੇ ਜੂਨੀਅਰ ਅਧਿਕਾਰੀ ਦਿਨਕਰ ਗੁਪਤਾ ਦੀ ਨਿਯੁਕਤੀ ਤੋਂ ਨਾਰਾਜ਼ ਚੱਲ ਰਹੇ ਮੁਹੰਮਦ ਮੁਸਤਫਾ ਕੋਲ ਹੁਣ ਐੱਸ. ਟੀ. ਐੱਫ. ਦੇ ਮੁਖੀ ਦਾ ਅਹੁਦਾ ਵੀ ਨਹੀਂ ਰਿਹਾ ਹੈ। 

ਮਜੀਠੀਆ ਵੱਲੋਂ ਬੁੱਧ ਸਿੰਘ ਨੂੰ ਦਿੱਤੇ ਪੈਸਿਆਂ ਦੇ ਸਰੋਤਾਂ ਦੀ ਈ. ਡੀ. ਕਰੇ ਜਾਂਚ : ਰੰਧਾਵਾ      
ਯੂਥ ਅਕਾਲੀ ਦੇ ਦਲ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਇਕ ਕਿਸਾਨ ਬੁੱਧ ਸਿੰਘ ਦਾ 3.86 ਲੱਖ ਦਾ ਕਰਜ਼ਾ ਮੁਆਫ ਕਰਨ ਲਈ ਦਿੱਤੇ ਗਏ ਦੋ ਚੈੱਕਾਂ 'ਤੇ ਸਵਾਲੀਆ ਚਿੰਨ੍ਹ ਲਗਾਉਂਦੇ ਹੋਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਦੀ ਇਸ ਕਾਰਵਾਈ ਬਾਰੇ ਈ. ਡੀ. ਇਹ ਪਤਾ ਲਗਾਏ ਕਿ ਉਨ੍ਹਾਂ ਕੋਲ ਇਹ ਪੈਸੇ ਕਿਥੋਂ ਆਏ।

ਹਰ ਸਾਲ ਵਿਦੇਸ਼ਾਂ 'ਚ  ਜਾਂਦੇ ਹਨ ਪੰਜਾਬ ਦੇ 65 ਹਜ਼ਾਰ ਕਰੋੜ ਰੁਪਏ
ਪੰਜਾਬ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਕਾਰਨ ਵਿਦੇਸ਼ਾਂ 'ਚ ਜਾਣ ਵਾਲੇ ਲੜਕਿਆਂ ਦੀ ਵਧ ਰਹੀ ਗਿਣਤੀ ਦੇ ਨਾਲ-ਨਾਲ ਹੁਣ ਪੰਜਾਬ ਦੀਆਂ ਪੜ੍ਹੀਆਂ-ਲਿਖੀਆਂ ਧੀਆਂ ਨੇ ਵੀ ਆਪਣੇ ਭਵਿੱਖ ਨੂੰ 'ਸੁਰੱਖਿਅਤ' ਤੇ 'ਸੁਨਹਿਰੀ' ਬਣਾਉਣ ਲਈ ਵਿਦੇਸ਼ਾਂ ਵੱਲ 'ਉਡਾਰੀ' ਮਾਰਨੀ ਸ਼ੁਰੂ ਕਰ ਦਿੱਤੀ ਹੈ। 

'ਇਸ ਵਾਰ ਹਰਸਿਮਰਤ ਨੂੰ ਹਰਾ ਕੇ ਹੀ ਰਹਾਂਗੇ'      
ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਮਖਿਆਲੀ ਧਿਰਾਂ ਵਲੋਂ ਬਣਾਏ ਚੌਥੇ ਫਰੰਟ ਤੋਂ ਕਾਂਗਰਸ ਨੂੰ ਕੋਈ ਖਤਰਾ ਨਾ ਹੋਣ ਦੀ ਗੱਲ ਆਖੀ ਹੈ। 

'ਆਪ' ਨਾਲ ਗਠਜੋੜ ਲਈ ਬਸਪਾ ਦੀ ਵੱਡੀ ਸ਼ਰਤ
ਲੋਕ ਸਭਾ ਚੋਣਾਂ ਦਾ ਨਗਾੜਾ ਵੱਜ ਚੁੱਕਾ ਹੈ ਅਤੇ ਸਿਆਸੀ ਪਾਰਟੀਆਂ ਆਪੋ 'ਚ ਜੋੜ-ਤੋੜ ਲਗਾਉਣ 'ਚ ਰੁੱਝ ਗਈਆਂ ਹਨ। ਖਬਰਾਂ ਸਨ ਕਿ ਬਸਪਾ ਅਤੇ ਆਮ ਆਦਮੀ ਪਾਰਟੀ ਹੱਥ ਮਿਲਾ ਰਹੀ ਹੈ ਪਰ ਸੀਟਾਂ ਦੀ ਵੰਡ ਇਸ ਗਠਜੋੜ ਨੂੰ ਲੱਗਦਾ ਹੈ ਸਿਰੇ ਨਹੀਂ ਚੜ੍ਹਣ ਦੇ ਰਹੀ ਹਾਲਾਂਕਿ 'ਆਪ' ਵਲੋਂ ਅਜੇ ਵੀ ਬਸਪਾ ਨਾਲ ਹੱਥ ਮਿਲਾਉਣ ਦੀ ਹਾਮੀ ਭਰੀ ਜਾ ਰਹੀ ਹੈ     

Anuradha

This news is Content Editor Anuradha