Punjab Wrap Up: ਪੜ੍ਹੋ 8 ਫਰਵਰੀ ਦੀਆਂ 10 ਵੱਡੀਆਂ ਖ਼ਬਰਾਂ

02/08/2019 5:34:17 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਡੀ. ਜੀ. ਪੀ. ਦੇ ਅਹੁਦੇ ਲਈ ਯੂ. ਪੀ. ਐੱਸ. ਸੀ. ਵਲੋਂ ਦੂਜੇ ਸਭ ਤੋਂ ਸੀਨੀਅਰ ਅਧਿਕਾਰੀ ਮੁਹੰਮਦ ਮੁਸਤਫਾ ਦਾ ਨਾਂ ਕੱਟ ਦਿੱਤੇ ਜਾਣ ਤੋਂ ਉਹ ਨਾਰਾਜ਼ ਚੱਲ ਰਹੇ ਹਨ। ਐਨ ਮੌਕੇ 'ਤੇ ਪੈਨਲ 'ਚੋਂ ਹਟਾਏ ਜਾਣ ਤੋਂ ਨਾਰਾਜ਼ 1985 ਬੈਚ ਦੇ ਆਈ. ਪੀ. ਐੱਸ. ਮੁਹੰਮਦ ਮੁਸਤਫਾ
ਨੇ ਇਸ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦੇਣ ਦੀ ਗੱਲ ਕਹੀ ਹੈ। ਦੂਜੇ ਪਾਸੇ ਪੰਜਾਬ ਕੈਬਨਿਟ ਦੀ ਪੰਜਾਬ ਭਵਨ 'ਚ ਹੋਈ ਮੀਟਿੰਗ 'ਚ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮੁਤਾਬਕ ਪੰਜਾਬ 'ਚ ਵੱਖਰਾ 'ਬਿਓਰੋ ਆਫ ਇਨਵੈਸਟੀਗੇਸ਼ਨ (ਜਾਂਚ ਬਿਓਰੋ) ਬਣਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਵੱਖਰਾ ਬਣੇਗਾ 'ਜਾਂਚ ਬਿਓਰੋ'      
ਪੰਜਾਬ ਕੈਬਨਿਟ ਦੀ ਸ਼ੁੱਕਰਵਾਰ ਨੂੰ ਪੰਜਾਬ ਭਵਨ ਵਿਖੇ ਹੋਈ ਮੀਟਿੰਗ 'ਚ ਪੰਜਾਬ ਫੋਰਸ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਲਈ ਵੱਡਾ ਫੈਸਲਾ ਲਿਆ ਗਿਆ ਹੈ। 

ਵੱਡੀ ਖਬਰ : ਰਾਵੀ ਦਰਿਆ 'ਤੇ ਬਣਿਆ ਅਸਥਾਈ ਪੁਲ ਰੁੜ੍ਹਿਆ
ਗੁਰਦਾਸਪੁਰ ਦੇ ਕਸਬਾ ਦੀਨਾਨਗਰ 'ਚੋਂ ਲੰਘਦੇ ਰਾਵੀ ਦਰਿਆ 'ਤੇ ਬਣੇ ਪਲਟੂਨ ਪੁਲ ਦਾ ਕੁਝ ਹਿੱਸਾ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ ਤੇ ਕੁਝ ਲੋਕ ਪੁਲ ਦੇ ਬਾਕੀ ਬਚੇ ਹਿੱਸੇ 'ਤੇ ਮੌਜੂਦ ਹਨ, ਜਿਨ੍ਹਾਂ ਨੂੰ ਬੇੜੀ ਰਾਹੀਂ ਉਥੋਂ ਸੁਰੱਖਿਅਤ ਕੱਢੇ ਜਾਣ ਦੇ ਯਤਨ ਕੀਤੇ ਜਾ ਰਹੇ ਹਨ।

ਪੈਨਲ 'ਚੋਂ ਨਾਂ ਕੱਟੇ ਜਾਣ 'ਤੇ ਨਾਰਾਜ਼ 'ਮੁਹੰਮਦ ਮੁਸਤਫਾ', ਜਾਣਗੇ ਸੁਪਰੀਮ ਕੋਰਟ
ਪੰਜਾਬ ਦੇ ਡੀ. ਜੀ. ਪੀ. ਦੇ ਅਹੁਦੇ ਲਈ ਯੂ. ਪੀ. ਐੱਸ. ਸੀ. ਵਲੋਂ ਦੂਜੇ ਸਭ ਤੋਂ ਸੀਨੀਅਰ ਅਧਿਕਾਰੀ ਮੁਹੰਮਦ ਮੁਸਤਫਾ ਦਾ ਨਾਂ ਕੱਟ ਦਿੱਤੇ ਜਾਣ ਤੋਂ ਉਹ ਨਾਰਾਜ਼ ਚੱਲ ਰਹੇ ਹਨ। ਡੀ. ਜੀ. ਪੀ. ਦੀ ਚੋਣ ਲਈ ਯੂ. ਪੀ. ਐੱਸ. ਸੀ. ਦੇ ਪੈਨਲ 'ਚੋਂ ਮੁਹੰਮਦ ਮੁਸਤਫਾ ਦਾ ਨਾਂ ਹਟਾ ਦਿੱਤਾ ਗਿਆ ਸੀ।  

ਭੁਲੱਥ 'ਚ ਸਵਾਈਨ ਫਲੂ ਨੇ ਪੈਰ ਪਸਾਰੇ, 23 ਸਾਲਾ ਵਿਆਹੁਤਾ ਦੀ ਮੌਤ
ਹਲਕਾ ਭੁਲੱਥ 'ਚ ਸਵਾਈਨ ਫਲੂ ਨੇ ਪੈਰ ਪਸਾਰ ਲਏ ਹਨ ਤੇ ਇਹ ਫਲੂ ਹੁਣ ਲੋਕਾਂ ਨੂੰ ਮੌਤ ਦੀ ਲਪੇਟ 'ਚ ਲਿਜਾ ਰਿਹਾ ਹੈ। ਭੁਲੱਥ ਤੋਂ ਨੇੜਲੇ ਪਿੰਡ ਪੰਡੋਰੀ ਅਰਾਈਆ ਦੀ ਨਿਵਾਸੀ 23 ਸਾਲਾ ਵਿਆਹੁਤਾ ਔਰਤ ਰਾਜਨਜੀਤ ਕੌਰ ਦੀ ਸਵਾਈਨ ਫਲੂ ਨਾਲ ਮੌਤ ਹੋਣ ਬਾਰੇ ਪੁਸ਼ਟੀ ਹੋਈ ਹੈ।  

ਮਜਬੂਰ ਹੋ ਕੇ ਸੁਖਬੀਰ-ਮਜੀਠੀਆ ਖਿਲਾਫ਼ ਹਾਈਕੋਰਟ ਜਾਣਾ ਪਿਆ : ਜਸ. ਰਣਜੀਤ ਸਿੰਘ
ਰਿਟਾ. ਜਸਟਿਸ ਰਣਜੀਤ ਸਿੰਘ ਨੇ ਅਕਾਲੀ ਦਲ ਪ੍ਰਮੁੱਖ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਕ੍ਰਿਮੀਨਲ ਕੰਪਲੇਂਟ ਦਾਖਲ ਕੀਤੀ ਹੈ। 

ਗੁਰਦਾਸਪੁਰ ਤੋਂ ਕਵਿਤਾ ਖੰਨਾ ਨੇ ਜਤਾਈ ਦਾਅਵੇਦਾਰੀ (ਵੀਡੀਓ)      
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮਰਹੂਮ ਸਾਂਸਦ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਟਿਕਟ ਲਈ ਦਾਅਵੇਦਾਰੀ ਜਤਾਈ ਹੈ। 

ਕੈਪਟਨ ਵਲੋਂ ਗੜ੍ਹੇਮਾਰੀ ਕਾਰਨ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ      
 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕੀਤੇ ਹਨ।  

 'ਲੁਧਿਆਣਵੀ ਮੁੰਡੇ' ਦਾ ਕਮਾਲ, ਸਰਹੱਦ 'ਤੇ ਡਟੇ ਜਵਾਨਾਂ ਲਈ ਬਣੇਗਾ 'ਢਾਲ' (ਵੀਡੀਓ)      
 ਲੁਧਿਆਣਾ ਦੇ ਰਹਿਣ ਵਾਲੇ 13 ਸਾਲਾ ਭਵਿਆ ਬਾਂਸਲ ਨੇ ਅਜਿਹਾ ਕਮਾਲ ਕਰ ਦਿਖਾਇਆ ਹੈ, ਜੋ ਕਿ ਸਰਹੱਦ 'ਤੇ ਡਟੇ ਜਵਾਨਾਂ ਦੀ ਢਾਲ ਬਣੇਗਾ ਅਤੇ ਦੁਸ਼ਮਣਾਂ ਦੇ ਛੱਕੇ ਛੁਡਾ ਦੇਵੇਗਾ।  

 ਜਨਰਲ ਜੇ. ਜੇ. ਸਿੰਘ ਨੂੰ ਸੁਖਬੀਰ ਬਾਦਲ ਦਾ ਜਵਾਬ (ਵੀਡੀਓ)
 ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਟਕਸਾਲੀਆਂ ਨਾਲ ਹੱਥ ਮਿਲਾਉਣ ਵਾਲੇ ਸਾਬਕਾ ਜਨਰਲ ਜੇ. ਜੇ. ਸਿੰਘ ਨੂੰ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ। 

 ਫਤਿਹਗੜ੍ਹ ਸਾਹਿਬ: ਗੁਰੂਘਰ 'ਚ ਵੜ ਕੇ ਨੌਜਵਾਨ ਨੇ ਕੀਤੀਆਂ ਅਜੀਬ ਹਰਕਤਾਂ (ਵੀਡੀਓ)
ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਕ ਸ਼ਰਾਰਤੀ ਵਲੋਂ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ਰਾਰਤੀ ਗੋਲਕ ਟੱਪ ਕੇ ਦਰਬਾਰ ਸਾਹਿਬ ਵਿਚ ਦਾਖਲ ਹੋ ਗਿਆ, ਜਿਸ ਨੂੰ ਸੇਵਾਦਾਰਾਂ ਤੇ ਸੰਗਤ ਨੇ ਮੌਕੇ 'ਤੇ ਦਬੋਚ ਲਿਆ। 

Anuradha

This news is Content Editor Anuradha