Punjab Wrap Up : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖ਼ਬਰਾਂ

02/06/2019 5:12:13 PM

ਜਲੰਧਰ (ਵੈੱਬ ਡੈਸਕ) : ਪਿਛਲੀਆਂ ਵਿਧਾਨਸਭਾ ਚੋਣਾਂ 'ਚ ਅਕਾਲੀ ਦਲ ਦੀ ਟਿਕਟ 'ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਤੋਂ ਚੋਣ ਲੜਨ ਵਾਲੇ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ 'ਅਕਾਲੀ ਦਲ ਟਕਸਾਲੀ' 'ਚ ਸ਼ਾਮਲ ਹੋ ਗਏ ਹਨ। ਦੂਜੇ ਪਾਸੇ ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਇੰਦਰਜੀਤ ਜ਼ੀਰਾ ਨੇ ਖਡੂਰ ਸਾਹਿਬ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਇੰਦਰਜੀਤ ਜ਼ੀਰਾ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਸਿਰਸਾ ਨੇ ਫਲਿਪਕਾਰਟ ਕੰਪਨੀ ਖਿਲਾਫ ਦਰਜ ਕਰਵਾਇਆ ਫੌਜਦਾਰੀ ਕੇਸ      
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਫਲਿਪਕਾਰਟ ਕੰਪਨੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਮੈਟਾਂ 'ਤੇ ਲਗਾ ਕੇ ਵੇਚਣ 'ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੰਪਨੀ ਖਿਲਾਫ ਫੌਜਦਾਰੀ ਕੇਸ ਦਰਜ ਕਰਵਾਇਆ ਹੈ।

ਪੰਜਾਬ ਦੇ 3 ਵਿਧਾਇਕਾਂ ਨੂੰ ਚੋਣ ਮੈਦਾਨ 'ਚ ਉਤਾਰੇਗੀ 'ਆਪ'!  
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਦਿੱਲੀ 'ਚ ਹੋਣ ਵਾਲੀ ਬੈਠਕ ਦੌਰਾਨ ਲੋਕ ਸਭਾ ਦੀਆਂ 8 ਸੀਟਾਂ 'ਤੇ  ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਸਕਦੀ ਹੈ। 

ਅਕਾਲੀ ਦਲ ਛੱਡਣ ਵਾਲੇ ਜਨਰਲ ਜੇ. ਜੇ. ਸਿੰਘ ਬਣੇ 'ਟਕਸਾਲੀ'      
ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਟਿਕਟ 'ਤੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਤੋਂ ਚੋਣ ਲੜਨ ਵਾਲੇ ਸਾਬਕਾ ਫੌਜ ਮੁਖੀ ਜਨਰਲ ਜੇ. ਜੇ. ਸਿੰਘ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋ ਗਏ ਹਨ। 

ਵਿਧਾਨ ਸਭਾ ਦੀ ਕਮੇਟੀ ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ      
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰੀ ਕਮੇਟੀ ਨੇ ਤਲਬ ਕਰਕੇ ਬੁੱਧਵਾਰ ਨੂੰ (ਅੱਜ) ਪੇਸ਼ ਹੋਣ ਲਈ ਕਿਹਾ ਸੀ ਪਰ ਸੁਖਬੀਰ ਵਿਧਾਨ ਸਭਾ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ। ਸੁਖਬੀਰ ਬਾਦਲ ਨੂੰ ਵਿਧਾਨ ਸਭਾ ਦੇ ਸਪੀਕਰ ਨੂੰ ਮੰਦੀ ਸ਼ਬਦਾਵਲੀ ਬੋਲਣ ਦੇ ਚੱਲਦੇ ਤਲਬ ਕੀਤਾ ਗਿਆ ਸੀ। 

ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਕਤਲ      
ਬੀਤੀ ਰਾਤ ਇੰਗਲੈਂਡ ਤੋਂ ਆਏ ਕਬੱਡੀ ਖਿਡਾਰੀ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰਕੇ ਲਾਸ਼ ਖੇਤਾਂ ਵਿੱਚ ਸੁੱਟ ਦਿੱਤੀ।  ਮ੍ਰਿਤਕ ਦੀ ਪਹਿਚਾਣ ਤਰਸੇਮ ਸਿੰਘ(50)ਵਾਸੀ ਘਲਕਲਾਂ ਵਜੋਂ ਹੋਈ ਹੈ। 

ਅਧਿਆਪਕ ਤੋਂ ਪਰੇਸ਼ਾਨ ਸੰਸਕ੍ਰਿਤ KMV ਸਕੂਲ ਦੀ ਵਿਦਿਆਰਥਣ ਨੇ ਲਿਆ ਫਾਹਾ (ਵੀਡੀਓ)      
ਜਲੰਧਰ ਵਿਚ ਅਧਿਆਪਕ ਤੋਂ ਪਰੇਸ਼ਾਨ ਵਿਦਿਆਰਥਣ ਵੱਲੋਂ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਦਮੋਰੀਆ ਪੁਲ ਨੇੜੇ ਸਥਿਤ ਕਪੂਰ ਮੁਹੱਲੇ (ਦੌਲਤਪੁਰੀ) ਦੀ ਰਹਿਣ 16 ਸਾਲਾ ਤਨਵੀ ਮਹਿਤਾ ਨਿਵਾਸੀ ਸੰਸਕ੍ਰਿਤ ਕੇ.ਐੱਮ.ਵੀ. ਸਕੂਲ ਵਿਚ 10ਵੀਂ ਕਲਾਸ ਦੀ ਵਿਦਿਆਰਥਣ ਸੀ। 

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇੰਦਰਜੀਤ ਜ਼ੀਰਾ ਨੇ ਕੀਤੀ ਦਾਅਵੇਦਾਰੀ ਪੇਸ਼      
ਲੋਕ ਸਭਾ ਚੋਣਾਂ ਲਈ ਕਾਂਗਰਸ ਵਲੋਂ ਇੰਦਰਜੀਤ ਜ਼ੀਰਾ ਨੇ ਖਡੂਰ ਸਾਹਿਬ ਲਈ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ। ਇੰਦਰਜੀਤ ਜ਼ੀਰਾ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਹੱਥ ਫੜ ਲਿਆ ਸੀ।

23 ਸਾਲਾ ਮੁਟਿਆਰ ਤੇ ਬਜ਼ੁਰਗ ਦੇ ਵਿਆਹ ਦੇ ਮਾਮਲੇ 'ਚ ਹਾਈਕੋਰਟ ਦਾ ਹੁਕਮ!      
23 ਸਾਲ ਦੀ ਕੁੜੀ ਅਤੇ 65 ਸਾਲ ਦੇ ਬਜ਼ੁਰਗ ਦੇ ਵਿਆਹ ਦੀਆਂ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿਚਾਲੇ ਜੋੜੇ ਨੂੰ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਹਨ।  

ਜਦੋਂ ਕਰੋੜਪਤੀਆਂ ਦੀ 'ਨਾਨਕੀ ਛੱਕ' ਦੇਖਦੇ ਹੀ ਰਹਿ ਗਏ ਲੋਕ... (ਵੀਡੀਓ)
ਪ੍ਰਸਿੱਧ ਉਦਯੋਗਪਤੀ ਅਤੇ ਦੀਪਕ ਬਿਲ਼ਡਰਜ਼ ਗਰੁੱਪ ਵਲੋਂ ਆਪਣੀ ਦੋਹਤੀ ਦੇ ਵਿਆਹ ਮੌਕੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ ਗਈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਇਹ ਪਰਿਵਾਰ ਬਲਦਾਂ, ਗਿੱਧੇ, ਭੰਗੜੇ ਅਤੇ ਕਲਾਕਾਰਾਂ ਨਾਲ ਮਿਲ ਕੇ ਦੋਹਤੀ ਦੇ ਘਰ 'ਨਾਨਕੀ ਛੱਕ' ਦੇਣ ਪੁੱਜਾ। 

ਸੁਖਪਾਲ ਖਹਿਰਾ ਦੇ ਹਲਕੇ ਦੇ ਨੌਜਵਾਨਾਂ ਨੇ ਭਗਵੰਤ ਮਾਨ ਤੋਂ ਮੰਗੀ ਮਦਦ  
ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਵੱਖ ਹੋਏ ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦੇ ਹਲਕਾ ਭੁਲੱਥ ਦੇ ਨੌਜਵਾਨਾਂ ਨੇ ਖਹਿਰਾ ਦੇ ਵਿਰੋਧੀ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਮਦਦ ਦੀ ਗੁਹਾਰ ਲਗਾਈ ਹੈ।    


 

Anuradha

This news is Content Editor Anuradha