Punjab Wrap Up : ਪੜ੍ਹੋ 12 ਫਰਵਰੀ ਦੀਆਂ ਵੱਡੀਆਂ ਖ਼ਬਰਾਂ

02/12/2019 5:17:30 PM

ਜਲੰਧਰ (ਵੈੱਬ ਡੈਸਕ) : ਬੀਤੇ ਦਿਨੀਂ ਲੁਧਿਆਣਾ ਦੇ ਦਾਖਾ ਹਲਕੇ 'ਚ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਜ਼ਬਰ-ਜਨਾਹ ਦੇ ਮਾਮਲੇ 'ਚ ਪੁਲਸ ਨੇ ਅੱਜ ਸ਼ੱਕੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਲੁਧਿਆਣਾ ਗੈਂਗਰੇਪ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ!      
ਲੁਧਿਆਣਾ ਗੈਂਗਰੇਪ ਮਾਮਲੇ 'ਚ ਪੁਲਸ ਨੂੰ ਵੱਡੀ ਸਫਲਤਾ ਹੱਥ ਲੱਗਦੀ ਦਿਖਾਈ ਦੇ ਰਹੀ ਹੈ। ਪੁਲਸ ਨੇ ਇਕ ਸ਼ੱਕੀ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ। 

 ਰਾਜਪਾਲ ਨੇ ਇਸ ਤਰ੍ਹਾਂ ਸ਼ੁਰੂ ਕੀਤਾ 'ਬਜਟ ਸੈਸ਼ਨ', ਪੇਸ਼ ਕੀਤੀ ਇਹ ਰਿਪੋਰਟ      
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਆਪਣੇ ਭਾਸ਼ਣ ਦੌਰਾਨ ਰਾਜਪਾਲ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਪਿਛਲੇ ਬਜਟ ਸੈਸ਼ਨ ਦੇ ਸਮੇਂ ਤੋਂ ਹੁਣ ਤੱਕ ਦੇ ਵਿਚਕਾਰਲੇ ਸਮੇਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਸੂਬੇ 'ਚ ਕਾਨੂੰਨ ਤੇ ਵਿਵਸਥਾ ਦੀ ਪੁਨਰ-ਸਥਾਪਤੀ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਹਨ। 

ਲੁਧਿਆਣਾ ਗੈਂਗਰੇਪ ਮਾਮਲੇ 'ਚ 6 ਮੁਲਜ਼ਮਾਂ ਦੇ ਸਕੈੱਚ ਜਾਰੀ      
ਪੰਜਾਬ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਲੁਧਿਆਣਾ 'ਚ ਹੋਏ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਦੇ ਮਾਮਲੇ ਵਿਚ ਪੁਲਸ ਨੇ 6 (ਮੁਲਜ਼ਮਾਂ) ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਹਨ। 

ਪੰਜਾਬ ਬਜਟ ਸੈਸ਼ਨ : ਪਹਿਲੇ ਹੀ ਦਿਨ ਵਿਰੋਧੀਆਂ ਨੇ ਪਾਇਆ ਰੌਲਾ, ਕੀਤਾ ਵਾਕਆਊਟ      
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮੰਗਲਵਾਰ ਨੂੰ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਗਿਆ

ਚੋਣਾਂ ਦੌਰਾਨ ‘ਬੱਝਣਗੇ ਰੰਗ’ ਪੰਜਾਬ 'ਚ ਸਸਤੀ ਹੋਵੇਗੀ ਸ਼ਰਾਬ      
ਪੰਜਾਬ ਸਰਕਾਰ ਨਵੀਂ ਐਕਸਾਈਜ਼ ਪਾਲਿਸੀ ਲਿਆਉਣ ਜਾ ਰਹੀ ਹੈ, ਜਿਸ ਤਹਿਤ ਸ਼ਰਾਬ ਸਸਤੀ ਕਰਨ ਦੀ ਤਿਆਰੀ ਹੈ। 

ਅੰਮ੍ਰਿਤਸਰ ਲੋਕ ਸਭਾ ਸੀਟ: ਉਮੀਦਵਾਰ ਚੁਣਨਾ ਭਾਜਪਾ ਲਈ ਵੱਡੀ ਚੁਣੌਤੀ      
 ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸੀਟਾਂ ਦੇ ਪੁਰਾਣੇ ਫਾਰਮੂਲੇ ਤਹਿਤ ਲੋਕਸਭਾ ਦੀ ਚੋਣ ਲੜਨ ਦੀ ਸਹਿਮਤੀ ਤੋਂ ਬਾਅਦ ਹੁਣ ਇਹ ਸਾਫ ਹੋ ਗਿਆ ਹੈ ਕਿ ਭਾਜਪਾ ਹੀ ਅੰਮ੍ਰਿਤਸਰ ਸੀਟ 'ਤੇ ਚੋਣ ਲੜੇਗੀ।

23 ਸਾਲਾ ਮੁਟਿਆਰ ਨਾਲ ਵਿਆਹ ਤੋਂ ਬਾਅਦ ਬਜ਼ੁਰਗ ਦਾ ਜਿਊਣਾ ਹੋਇਆ ਔਖਾ (ਵੀਡੀਓ)      
ਬੀਤੇ ਕੁੱਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ 23 ਸਾਲਾ ਕੁੜੀ ਵੱਲੋਂ 65 ਸਾਲਾ ਬਜ਼ੁਰਗ ਸ਼ਮਸ਼ੇਰ ਸਿੰਘ ਨਾਲ ਲਾਵਾਂ ਲੈਂਦਿਆਂ ਦੀਆਂ ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ ਤੋਂ ਬਾਅਦ ਇਸ ਵਿਆਹ ਦੇ ਚਰਚੇ ਹਰ ਪਾਸੇ ਹੋਣ ਲੱਗੇ। 

ਚੋਣਾਂ ਦੌਰਾਨ ‘ਬੱਝਣਗੇ ਰੰਗ’ ਪੰਜਾਬ 'ਚ ਸਸਤੀ ਹੋਵੇਗੀ ਸ਼ਰਾਬ
ਪੰਜਾਬ ਸਰਕਾਰ ਨਵੀਂ ਐਕਸਾਈਜ਼ ਪਾਲਿਸੀ ਲਿਆਉਣ ਜਾ ਰਹੀ ਹੈ, ਜਿਸ ਤਹਿਤ ਸ਼ਰਾਬ ਸਸਤੀ ਕਰਨ ਦੀ ਤਿਆਰੀ ਹੈ। ਜਾਣਕਾਰੀ ਮੁਤਾਬਕ ਬਜਟ ਤੋਂ ਪਹਿਲਾਂ 16 ਫਰਵਰੀ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਪੰਜਾਬ ਸਰਕਾਰ ਇਸ ਪਾਲਿਸੀ 'ਤੇ ਆਪਣੀ ਮੋਹਰ ਲਗਾ ਦੇਵੇਗੀ। 

  ਪੰਜਾਬ ਦੇ ਸਰਕਾਰੀ ਦਫਤਰ 15 ਫਰਵਰੀ ਤੱਕ ਬੰਦ, ਜਲਦ ਨਿਬੇੜ ਲਓ ਕੰਮ      
ਜੇਕਰ ਤੁਸੀਂ ਆਪਣਾ ਕੋਈ ਸਰਕਾਰੀ ਕੰਮ ਨਿਬੇੜਨਾ ਚਾਹੁੰਦੇ ਹੋ ਤਾਂ ਅੱਜ ਦਾ ਦਿਨ ਹੀ ਤੁਹਾਡੇ ਕੋਲ ਹੈ ਕਿਉਂਕਿ 13 ਤੋਂ ਲੈ ਕੇ 15 ਫਰਵਰੀ ਤੱਕ ਸੂਬੇ ਦੇ ਸਾਰੇ ਸਰਕਾਰੀ ਦਫਤਰ ਬੰਦ ਰਹਿਣਗੇ। 

ਪੰਜਾਬ 'ਚ ਖੇਤੀ ਸੰਕਟ ਬਰਕਰਾਰ, ਹੁਣ ਤਕ 900 ਕਿਸਾਨਾਂ ਨੇ ਦਿੱਤੀ ਜਾਨ      
ਪੰਜਾਬ 'ਚ ਸਰਕਾਰ ਬਦਲਣ ਮਗਰੋਂ ਵੀ ਕਿਸਾਨਾਂ ਦੀ ਖੁਦਕੁਸ਼ੀ ਦਾ ਦੌਰ ਖਤਮ ਨਹੀਂ ਹੋਇਆ। ਇਕ ਰਿਪੋਰਟ ਮੁਤਾਬਕ 2017 'ਚ ਕਾਂਗਰਸ ਸਰਕਾਰ ਆਉਣ ਤੋਂ ਬਾਅਦ 900 ਤੋਂ ਵੱਧ ਕਿਸਾਨ ਅਤੇ ਖੇਤ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ।

  
 

 
 

 

Anuradha

This news is Content Editor Anuradha