ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਪੰਜਾਬ ਜਿੱਥੇ ਜੇਲ੍ਹਾਂ ਮੋਬਾਇਲ ਮੁਕਤ ਹੋਣਗੀਆਂ : ਜੇਲ੍ਹ ਮੰਤਰੀ ਹਰਜੋਤ ਬੈਂਸ

06/06/2022 1:53:34 PM

ਲੁਧਿਆਣਾ(ਸਿਆਲ): ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਬੀਤੇ ਦਿਨੀਂ ਅਚਾਨਕ ਤਾਜਪੁਰ ਰੋਡ ਸਥਿਤ ਸੈਂਟਰਲ ਜੇਲ ਦਾ ਨਿਰੀਖਣ ਕਰਨ ਪੁੱਜੇ। ਇਸ ਦੌਰਾਨ ਗੱਲ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਜੇਲ੍ਹਾਂ ਨੂੰ ਸੁਧਾਰ ਘਰ ਬਣਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਉਨ੍ਹਾਂ ਕਿਹਾ ਕਿ ਜੇਲਾਂ ’ਚ ਗੈਂਗਸਟਰਾਂ ਦਾ ਬੋਲਬਾਲਾ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੰਕਲਪ ਲਿਆ ਹੈ ਕਿ ਜੇਲਾਂ ਨੂੰ ਗੈਂਗਸਟਰਾਂ ਦਾ ਸੁਰੱਖਿਅਤ ਘਰ ਨਹੀਂ ਬਣਨ ਦਿੱਤਾ ਜਾਵੇਗਾ। ਜੇਲ੍ਹ ਮੰਤਰੀ ਨੇ ਕਿਹਾ ਕਿ ਜੇਲਾਂ ’ਚ ਮੋਬਾਇਲ ਸਬੰਧੀ ਗਤੀਵਿਧੀਆਂ ’ਤੇ ਰੋਕ ਲਗਾਉਣ ਲਈ ਹਰ ਜੇਲ੍ਹ ਵਿਚ ਜੈਮਰ ਲਗਾਏ ਜਾਣਗੇ ਅਤੇ ਕੁਝ ਜੇਲ੍ਹਾਂ ’ਚ ਖਰਾਬ ਹੋਏ ਜੈਮਰਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉੱਚ ਤਕਨੀਕ ਵਾਲੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ- ਪਾਣੀ ਲੈਣ ਉੱਤਰਿਆ ਯਾਤਰੀ, ਚੱਲਦੀ ਟ੍ਰੇਨ ’ਚ ਸਵਾਰ ਹੁੰਦੇ ਸਮੇਂ ਪੈਰ ਫਿਸਲਣ ਕਾਰਨ ਗਈ ਜਾਨ

ਜੇਲਾਂ ’ਚ ਮੋਬਾਇਲ ਕਿਵੇਂ ਆਉਂਦੇ ਹਨ, ਇਸ ਸਵਾਲ ਦੇ ਜਵਾਬ ’ਚ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਲ੍ਹ ਦੀਵਾਰ ਦੇ ਬਾਹਰੀ ਰਸਤਿਓਂ ਮੋਬਾਇਲ ਅੰਦਰ ਸੁੱਟੇ ਜਾਂਦੇ ਹਨ। ਇਸ ਨੂੰ ਰੋਕਣ ਅਤੇ ਜੇਲ੍ਹਾਂ ’ਚ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲਿਆਂ ਅਤੇ ਜਿਨ੍ਹਾਂ ਦੇ ਨਾਂ ’ਤੇ ਸਿੰਮ ਹਨ, ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਕ ਸਵਾਲ ਦੇ ਜਵਾਬ ’ਚ ਮੰਤਰੀ ਨੇ ਕਿਹਾ ਕਿ ਲੁਧਿਆਣਾ ਸਮੇਤ ਸੂਬੇ ਦੀਆਂ ਕਈ ਜੇਲ੍ਹਾਂ ਨੂੰ ਹਾਈ ਸਕਿਓਰਿਟੀ ਅਲਰਟ ਦੀ ਸ਼੍ਰੇਣੀ ’ਚ ਰੱਖਿਆ ਗਿਆ ਹੈ। ਇਸ ਮੌਕੇ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ, ਜੁਆਇੰਟ ਸੀ. ਪੀ. ਰਵਚਰਨ ਸਿੰਘ ਬਰਾੜ, ਜੇਲ੍ਹ ਸੁਪਰਡੈਂਟ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ਇਹ ਵੀ ਪੜ੍ਹੋ- ਆਪਣੇ ਲਈ ਅਮਰੀਕਾ ਤੋਂ ਹਾਈਟੈਕ ਬੁਲੇਟਪਰੂਫ ਜੈਕੇਟ ਮੰਗਵਾਉਣ ਦੀ ਜੱਦੋ-ਜਹਿਦ ’ਚ ਸੀ ਸਿੱਧੂ ਮੂਸੇਵਾਲਾ

ਮੰਤਰੀ ਨੇ ਖੁਦ ਕੀਤੀ ਐਕਸਰੇ ਬੈਗਿੰਗ ਮਸ਼ੀਨ ਦੀ ਜਾਂਚ

 

ਜੇਲ੍ਹ ਮੰਤਰੀ ਨੇ ਡਿਊਢੀ ’ਚ ਲੱਗੀ ਐਕਸ–ਰੇ ਬੈਗਿੰਗ ਮਸ਼ੀਨ ਦੀ ਵੀ ਜਾਂਚ ਕੀਤੀ। ਇਸ ਮਸ਼ੀਨ ਨਾਲ ਕੈਦੀ ਹਵਾਲਾਤੀਆਂ ਵਲੋਂ ਬੈਗ ’ਚ ਲਿਜਾਣ ਵਾਲਾ ਸਾਮਾਨ ਚੈੱਕ ਹੁੰਦਾ ਹੈ। ਉਨ੍ਹਾਂ ਨੇ ਜੇਲ੍ਹ ਦੇ ਅੰਦਰ ਇਕ ਹਾਈ ਸਕਿਓਰਿਟੀ ਜ਼ੋਨ ਦੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ, ਜਿੱਥੇ ਏ-ਕੈਟਾਗਰੀ ਦੇ ਕੈਦੀ ਹਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ  ਦਿਓ ਜਵਾਬ। 


Anuradha

Content Editor

Related News