ਪੰਜਾਬ 'ਚ ਕਈ ਥਾਂਈ ਵਿਗੜਿਆ ਮੌਸਮ

04/15/2019 9:56:55 PM

ਜਲੰਧਰ,(ਵੈਬ ਡੈਸਕ): ਪੰਜਾਬ 'ਚ ਕਈ ਸੋਮਵਾਰ ਦੇਰ ਰਾਤ ਤੇਜ਼ ਹਵਾਵਾਂ ਤੇ ਹਨੇਰੀ ਚੱਲੀ। ਜਿਸ ਕਾਰਨ ਮੌਸਮ ਵਿਗੜਨ ਕਾਰਨ ਪੂਰਾ ਸ਼ਹਿਰ ਹਨੇਰੇ 'ਚ ਡੁੱਬ ਗਿਆ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਇਆ ਹੈ। ਉਥੇ ਹੀ ਇਸ ਦੇ ਨਾਲ ਦੇਰ ਰਾਤ ਤੇਜ਼ ਹਵਾਵਾਂ ਨਾਲ ਜ਼ਿਆਦਾਤਰ ਮੌਸਮ 'ਚ ਕਰੀਬ 3 ਤੋਂ 4 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਆਉਣ ਦਾ ਆਸਾਰ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 16 ਤੋਂ 17 ਅਪ੍ਰੈਲ ਨੂੰ ਹਲਕੀ ਬੁੰਦਾਂਬਾਂਦੀ ਹੋਣ ਦੀ ਸੰਭਾਵਨਾ ਹੈ। 
ਮੌਸਮ ਵਿਭਾਗ ਅਨੁਸਾਰ ਸੋਮਵਾਰ ਘੱਟੋਂ-ਘੱਟ ਤਾਪਮਾਨ 17.9 ਡਿਗਰੀ ਸੈਲਸੀਅਸ ਤੇ ਜ਼ਿਆਦਾਤਰ ਤਾਪਮਾਨ 36 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 16 ਅਪ੍ਰੈਲ ਨੂੰ ਜ਼ਿਆਦਾਤਰ ਤਾਪਮਾਨ 'ਚ 4 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ 32 ਡਿਗਰੀ ਸੈਲਸੀਅਸ ਤਕ ਹੋਣ ਦੀ ਸੰਭਾਵਨਾ ਹੈ। 17 ਅਪ੍ਰੈਲ ਨੂੰ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਤਕ ਪਹੁੰਚਣ ਦਾ ਆਸਾਰ ਹੈ । 18 ਤੋਂ 21 ਅਪ੍ਰੈਲ ਤਕ ਮੌਸਮ ਦਾ ਮਿਜਾਜ਼ 2 ਤੋਂ 6 ਡਿਗਰੀ ਸੈਲਸੀਅਸ ਤਕ ਦਾ ਉਤਾਰ ਚੜਾਅ ਆਉਣ ਦੀ ਸੰਭਾਵਨਾ ਹੈ ।