ਮਾਮਲਾ ਪਾਦਰੀ ਦੇ ਕਤਲ ਦਾ, ਸੁਖਪਾਲ ਖਹਿਰਾ ਨੂੰ ਦਿਮਾਗੀ ਇਲਾਜ ਦੀ ਜ਼ਰੂਰਤ : ਸ਼ਿਵ ਸੈਨਾ ਯੂਥ

07/25/2017 4:18:29 PM

ਫਗਵਾੜਾ (ਜਲੋਟਾ) — ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਲੁਧਿਆਣਾ 'ਚ ਪਾਦਰੀ ਦੇ ਕਤਲ 'ਚ ਆਰ. ਐੱਸ. ਐੱਸ. ਤੇ ਸ਼ਿਵ ਸੈਨਾ ਦਾ ਹੱਥ ਦੱਸਣ 'ਤੇ ਸਖਤ ਸ਼ਬਦਾਂ 'ਚ ਨਿੰਦਾ ਕੀਤੀ। ਸ਼ਿਵ ਸੈਨਾ ਯੂਥ ਦੇ ਰੁਪੇਸ਼ ਧੀਰ ਨੇ ਕਿਹਾ ਕਿ ਸ਼ਿਵ ਸੈਨਾ ਇਕ ਰਾਸ਼ਟਰਵਾਦੀ ਸੰਗਠਨ ਹੈ, ਜੋ ਕਿਸੇ ਵੀ ਧਰਮ ਨਾਲ ਕਿਸੇ ਤਰ੍ਹਾਂ ਦਾ ਪਖਪਾਤ ਨਹੀਂ ਕਰਦੀ ਸਗੋਂ ਸਾਰੇ ਦੇਸ਼ ਨੂੰ ਇਕ ਸੂਤਰ 'ਚ ਪਿਰੋਣ ਦੀ ਵਕਾਲਤ ਕਰਦੀ ਹੈ।
ਉਨ੍ਹਾਂ ਸਪਸ਼ੱਟ ਸ਼ਬਦਾਂ 'ਚ ਚਿਤਾਵਨੀ ਦਿੱਤੀ ਕਿ ਜੇਕਰ ਖਹਿਰਾ ਨੇ ਆਪਣੀ ਟਿੱਪਣੀ ਲਈ ਤੁਰੰਤ ਮੁਆਫੀ ਨਾ ਮੰਗੀ ਤਾਂ ਉਨ੍ਹਾਂ ਦਾ ਫਗਵਾੜਾ ਆਉਣ 'ਤੇ ਜ਼ਬਰਦਸਤ ਘਿਰਾਓ ਕੀਤਾ ਜਾਵੇਗਾ।