ਪੰਜਾਬ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਅਹਿਮ ਖ਼ਬਰ, ਬਦਲੀਆਂ ਤੇ ਤਾਇਨਾਤੀਆਂ ਬਾਰੇ ਲਿਆ ਗਿਆ ਇਹ ਫ਼ੈਸਲਾ

06/01/2023 10:25:44 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਸੂਬੇ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਦਾ ਸਮਾਂ 15 ਜੂਨ 2023 ਤੱਕ ਵਧਾ ਦਿੱਤਾ ਹੈ। ਇਸ ਸੰਬੰਧੀ ਪਰਸੋਨਲ ਵਿਭਾਗ, ਪੰਜਾਬ ਵਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : CM ਮਾਨ ਨੇ ਖੋਲ੍ਹ ਦਿੱਤੇ ਚਰਨਜੀਤ ਚੰਨੀ ਦੇ ਰਾਜ਼, ਕ੍ਰਿਕਟਰ ਬਾਰੇ ਮੀਡੀਆ ਅੱਗੇ ਕਰ ਦਿੱਤੇ ਵੱਡੇ ਖ਼ੁਲਾਸੇ (ਵੀਡੀਓ)

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਵਿਭਾਗਾਂ ਅਤੇ ਸੰਸਥਾਨਾਂ ਵਿਚ ਸੇਵਾ ਨਿਭਾ ਰਹੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੀਆਂ ਆਮ ਬਦਲੀਆਂ ਦੀ ਸਮਾਂ-ਸੀਮਾ 10 ਅਪ੍ਰੈਲ, 2023 ਵਲੋਂ 31 ਮਈ, 2023 ਤੱਕ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੁਧਿਆਣਾ ਦੇ ਵਿਧਾਇਕਾਂ ਨੂੰ ਫਿਰ ਨਹੀਂ ਮਿਲੀ ਕੈਬਨਿਟ 'ਚ Entry

ਉਨ੍ਹਾਂ ਦੱਸਿਆ ਕਿ ਹੁਣ ਇਹ ਸਮਾਂ ਸੀਮਾ ਵਿਚ 15 ਜੂਨ, 2023 ਤੱਕ ਅੱਗੇ ਵਾਧਾ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਕਿਹਾ ਕਿ 15 ਜੂਨ, 2023 ਤੋਂ ਬਾਅਦ ਆਮ ਬਦਲੀਆਂ ’ਤੇ ਸੰਪੂਰਣ ਤੌਰ ’ਤੇ ਰੋਕ ਹੋਵੇਗੀ ਅਤੇ ਸਿਰਫ਼ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita