ਪੰਜਾਬ ਦੇ ਮਹਾਨ ਸਪੂਤ ਸ਼ਹੀਦ ਊਧਮ ਨੂੰ ਕੋਟਿ-ਕੋਟਿ ਪ੍ਰਣਾਮ (ਵੀਡੀਓ)

07/31/2015 5:07:26 PM

ਜਲੰਧਰ : ਜਲ੍ਹਿਆਂਵਾਲੇ ਬਾਗ ਦੇ ਹੱਤਿਆਕਾਂਡ ਦਾ ਬਦਲਾ ਲੈਣ ਵਾਲੇ ਪੰਜਾਬ ਦੇ ਮਹਾਨ ਸਪੂਤ ਸ਼ਹੀਦ ਉਧਮ ਸਿੰਘ ਦਾ ਅੱਜ ਸ਼ਹੀਦੀ ਦਿਹਾੜਾ ਹੈ। ਇਸ ਮਹਾਨ ਸ਼ਹੀਦ ਨੇ 13 ਅਪ੍ਰੈਲ 1919 ਨੂੰ ਅੰਮ੍ਰਿਤਸਰ ਦੇ ਜਿਲਿਆਂ ਵਾਲਾ ਬਾਗ ''ਚ ਖੂਨੀ ਸਾਕੇ ਨੂੰ ਅੰਜਾਮ ਦਵਾਉਣ ਵਾਲੇ ਪੰਜਾਬ ਦੇ ਗਵਰਨਰ ਮਾਇਕਲ ਓਡਵਾਇਰ ਮਾਰ ਕੇ ਕਤਲੇਆਮ ਦਾ ਬਦਲਾ ਲਿਆ ਸੀ। 26 ਦਸੰਬਰ 1899 ਨੂੰ ਪੰਜਾਬ ਦੇ ਸੰਗਰੂਰ ਜ਼ਿਲੇ ਦੇ ਸੁਨਾਮ ਪਿੰਡ ''ਚ ਜਨਮੇ ਊਧਮ ਸਿੰਘ ਦੇ ਮਾਤਾ-ਪਿਤਾ ਦਾ ਦੇਹਾਂਤ 1907 ''ਚ ਹੋ ਗਿਆ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਵੱਡੇ ਭਰਾ ਨਾਲ ਅੰਮ੍ਰਿਤਸਰ ਦੇ ਇਕ ਅਨਾਥ ਆਸ਼ਰਮ ''ਚ ਸ਼ਰਣ ਲਈ ਸੀ ।
ਊਧਮ ਸਿੰਘ ਦਾ ਬਚਪਨ ਦਾ ਨਾਮ ਸ਼ੇਰ ਸਿੰਘ ਸੀ ਤੇ ਉਨ੍ਹਾਂ ਦੇ ਭਰਾ ਦਾ ਨਾਮ ਮੁਕਤਾ ਸਿੰਘ ਸੀ ।1917 ''ਚ ਮੁਕਤਾ ਸਿੰਘ ਦਾ ਵੀ ਦੇਹਾਂਤ ਹੋ ਗਿਆ ਤੇ ਊਧਮ ਸਿੰਘ ਇੱਕਲੇ ਰਹਿ ਗਏ ।1919 ''ਚ ਊਧਮ ਸਿੰਘ ਨੇ ਅਨਾਥ ਆਸ਼ਰਮ ਛੱਡ ਦਿੱਤਾ ''ਤੇ ਕ੍ਰਾਂਤੀਕਾਰੀਆਂ ਨਾਲ ਮਿਲ ਕੇ ਆਜ਼ਾਦੀ ਦੀ ਲੜਾਈ ''ਚ ਸ਼ਾਮਿਲ ਹੋ ਗਏ ।ਜਦ ਅੰਮ੍ਰਿਤਸਰ ਦੇ ਜ਼ਲਿਆਂ ਵਾਲੇ ਬਾਗ ''ਚ ਖੂਨੀ ਕਾਂਡ ਹੋਇਆ ਤਾਂ ਇਸ ਕਾਂਡ ਨੇ ਊਧਮ ਸਿੰਘ ਨੂੰ ਹਿਲਾ ਕੇ ਰੱਖ ਦਿੱਤਾ, ਉਨ੍ਹਾਂ ਨੇ ਬੇਗੁਨਾਹਾਂ ਦੀ ਮੌਤ ਦਾ ਬਦਲਾ ਲੈਣ ਲਈ ਸਹੁੰ ਚੁੱਕੀ ''ਤੇ ਲੰਦਨ ''ਚ ਗਵਰਨਰ ਮਾਈਕਲ ਓਡਵਾਇਰ ਨੂੰ ਮਾਰ ਕੇ ਉਨ੍ਹਾਂ ਨੇ ਆਪਣੀ ਸਹੁੰ ਪੂਰੀ ਕੀਤੀ । ਅੱਜ ਇਸ ਮਹਾਨ ਸਪੂਤ ਨੂੰ ਦੁਨੀਆਂ ਯਾਦ ਕਰਦੀ ਹੈ ਤੇ ਝੁਕ ਕੇ ਸਲਾਮ ਕਰਦੀ ਹੈ । ਜਗਬਾਣੀ ਟੀਮ ਵੱਲੋਂ ਵੀ ਮਾਹਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਂਦੇ ਹਨ ''ਤੇ ਇਸਦੀ ਕੁਰਬਾਨੀ  ਨੂੰ ਕੋਟਿ ਕੋਟਿ ਪ੍ਰਣਾਮ।

Gurminder Singh

This news is Content Editor Gurminder Singh