ਪੰਜਾਬ ਦੇ ਸਕੂਲਾਂ ''ਚ ਨਸ਼ੇ ਦਾ ਮਾੜੇ ਪ੍ਰਭਾਵ ਦਾ ਪਾਠ ਸਿਲੇਬਸ ਦਾ ਹੋਵੇਗਾ ਹਿੱਸਾ

09/23/2019 2:42:37 PM

ਮੋਹਾਲੀ (ਰਾਣਾ) : ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਬੈਂਚ ਨੇ ਇਸ 'ਤੇ ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਅਤੇ ਘੱਟ ਗਿਣਤੀ ਸਾਰੀਆਂ ਵਿੱਦਿਅਕ ਸੰਸਥਾਵਾਂ 'ਚ ਪੜ੍ਹਾਏ ਜਾਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਦੇ ਸਕੂਲਾਂ 'ਚ ਨਸ਼ੇ ਦੇ ਮਾੜੇ ਪ੍ਰਭਾਵ ਦਾ ਪਾਠ ਸਿਲੇਬਸ ਦਾ ਹਿੱਸਾ ਹੋਵੇ ਅਤੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ।

ਇਸ ਦੀ ਸ਼ੁਰੂਆਤ ਜ਼ਿਲੇ 'ਚ ਸਭ ਤੋਂ ਪਹਿਲਾਂ ਮੋਹਾਲੀ ਦੇ 3ਬੀ1 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਕੀਤੀ ਗਈ। ਸਕੂਲ ਦੀ ਪ੍ਰਿੰਸੀਪਲ ਗਿੰਨੀ ਦੁੱਗਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਹ ਨਿਰਦੇਸ਼ ਮਿਲੇ, ਉਸ ਤੋਂ ਬਾਅਦ ਹੀ ਉਨ੍ਹਾਂ ਨੇ ਸਕੂਲ 'ਚ ਬੱਚਿਆਂ ਨੂੰ ਸਿਲੇਬਸ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਵਲੋਂ ਸਵੇਰ ਦੇ ਸਮੇਂ ਅਰਦਾਸ ਦੌਰਾਨ ਵੀ ਸਾਰੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਪੇਂਟਿੰਗ ਮੁਕਾਬਲੇ ਰਾਹੀਂ ਵੀ ਬੱਚਿਆਂ ਨੂੰ ਨਸ਼ੇ ਬਾਰੇ ਦੱਸਿਆ ਗਿਆ ਸੀ।

Babita

This news is Content Editor Babita