ਪੀ. ਐੱਸ. ਈ. ਬੀ. 10ਵੀਂ ਅਤੇ 12ਵੀਂ ਦੀ ਅਨੁਪੂਰਕ ਪ੍ਰੀਖਿਆਵਾਂ 4 ਅਗਸਤ ਤੋਂ

07/18/2018 4:43:24 AM

ਲੁਧਿਆਣਾ/ਚੰਡੀਗੜ੍ਹ  (ਵਿੱਕੀ, ਨਿਆਮੀਆਂ) - ਪੰਜਾਬ ਸਕੂਲ ਸਿਖਿਆ ਬੋਰਡ ਦੀ ਦਸਵੀਂ (ਓਪਨ ਸਕੂਲ ਸਮੇਤ/ਵਾਧੂ ਵਿਸ਼ੇ ਅਤੇ ਬਾਰਵੀਂ ਸ਼੍ਰੇਣੀ ਦੇ ਸਾਇੰਸ ਅਤੇ ਕਾਮਰਸ ਗਰੁੱਪ ਨੂੰ ਛੱਡ ਕੇ ਬਾਕੀ ਸਾਰੇ ਗਰੁੱਪਾਂ ਦੀ (ਓਪਨ ਸਕੂਲ ਸਮੇਤ ਸਾਇੰਸ ਕਾਮਰਸ ਗਰੁੱਪ/ਵਾਧੂ ਵਿਸ਼ਾ) ਅਨੁਪੂਰਕ ਪ੍ਰੀਖਿਆ 4 ਅਗਸਤ ਤੋਂ ਸ਼ੁਰੂ ਕਰਵਾਈ ਜਾ ਰਹੀ ਹੈ। ਪ੍ਰੀਖਿਆ ਬੋਰਡ ਵੱਲੋਂ ਜਿਲਾ ਤਹਿਸੀਲ ਪੱਧਰ 'ਤੇ ਸਥਾਪਿਤ ਕੀਤੇ ਗਏ ਪ੍ਰੀਖਿਆ ਕੇਂਦਰਾਂ ਵਿਚ ਹੋਵੇਗੀ ਅਤੇ ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5.15 ਵਜੇ ਤਕ ਰੱਖਿਆ ਗਿਆ ਹੈ। ਬੁਲਾਰੇ ਨੇ ਦਸਿਆ ਕਿ 10ਵੀਂ ਦੀ ਪ੍ਰੀਖਿਆ 4 ਤੋਂ 22 ਅਗਸਤ ਤਕ ਅਤੇ 12ਵੀਂ ਕਲਾਸ ਦੀ ਪ੍ਰੀਖਿਆ 4 ਅਗਸਤ ਤੋਂ 28 ਅਗਸਤ ਤੱਕ ਹੋਣਗੀਆਂ। ਉਨਾਂ ਦਸਿਆ ਕਿ ਡੇਟ ਸ਼ੀਟ ਅਤੇ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਬੋਰਡ ਦੀ ਵੈਬਸਾਈਟ ਤੇ ਦੇਖੀ ਜਾ  ਸਕਦੀ ਹੈ।