ਸਿੱਖਿਆ ਬੋਰਡ ਦਾ ਫੈਸਲਾ, ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਪੁਸਤਕਾਂ ਨਹੀਂ ਹੋਣਗੀਆਂ 'ਰਿਕਮੈਂਡ'

10/17/2019 11:28:35 AM

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫੈਸਲਾ ਕੀਤਾ ਹੈ ਕਿ ਜਿਹੜੀਆਂ ਪਾਠ-ਪੁਸਤਕਾਂ ਸਿੱਖਿਆ ਬੋਰਡ ਵਲੋਂ ਨਹੀਂ ਛਾਪੀਆਂ ਜਾਂਦੀਆਂ ਤੇ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ ਪੁਸਤਕਾਂ ਲੈ ਕੇ ਕੰਮ ਚਲਾ ਲਿਆ ਜਾਂਦਾ ਹੈ, ਹੁਣ ਉਨ੍ਹਾਂ ਪੁਸਤਕਾਂ ਨੂੰ ਰਿਕਮੈਂਡ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਨੇ ਦੱਸਿਆ ਕਿ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2019-20 ਤੋਂ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਲਈ ਸਕੀਮ ਆਫ ਸਟੱਡੀਜ਼ 'ਚ ਦਰਜ ਵਿਸ਼ਿਆਂ 'ਚੋਂ ਜਿਨ੍ਹਾਂ ਵਿਸ਼ਿਆਂ ਦੀਆਂ ਪਾਠ-ਪੁਸਤਕਾਂ ਬੋਰਡ ਵਲੋਂ ਤਿਆਰ ਜਾਂ ਪ੍ਰਕਾਸ਼ਿਤ ਨਹੀਂ ਕੀਤੀਆਂ ਜਾਂਦੀਆਂ, ਉਨ੍ਹਾਂ ਲਈ ਹੁਣ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਪ੍ਰਕਾਸ਼ਿਤ ਪੁਸਤਕਾਂ ਨੂੰ ਦੁਬਾਰਾ ਰਿਕਮੈਂਡ ਨਹੀਂ ਕੀਤਾ ਜਾਵੇਗਾ।

Babita

This news is Content Editor Babita