ਚਾਹ ਵੇਚਣ ਵਾਲੇ ਦੀ ਧੀ ਨੇ ਮੈਰਿਟ ਲਿਸਟ ''ਚ ਸਥਾਨ ਕੀਤਾ ਹਾਸਲ, ਬਣਨਾ ਚਾਹੁੰਦੀ ਹੈ IPS

05/08/2019 6:32:23 PM

ਬਾਘਾ ਪੁਰਾਣਾ (ਰਾਕੇਸ਼)— ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀ ਦੇ ਆਏ ਨਤੀਜੇ ਵਿਚੋਂ ਜ਼ਿਲਾ ਮੋਗਾ 'ਚੋਂ ਚਾਹ ਵੇਚਣ ਵਾਲੇ ਵਿਅਕਤੀ ਦੀ ਧੀ ਪ੍ਰਿਆ ਨੇ ਮੈਰਿਟ ਲਿਸਟ 'ਚ ਨਾਮ ਲਿਆ ਕੇ ਮਾਂ-ਬਾਪ ਦਾ ਨਾਂ ਰੌਸ਼ਨ ਕੀਤਾ। ਪ੍ਰਿਆ ਨੇ 650 'ਚੋਂ 633 (97.4 ਫੀਸਦੀ) ਅੰਕ ਹਾਸਲ ਕੀਤੇ ਹਨ। ਮੈਰਿਟ ਹਾਸਲ ਕਰਨ ਵਾਲੀ ਪ੍ਰਿਆ ਪੁੱਤਰੀ ਸ਼੍ਰੀ ਰਾਮ ਸਰੂਪ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ। 
ਉਸ ਦੇ ਮਾਤਾ-ਪਿਤਾ ਸਥਾਨਕ ਬੱਸ ਸਟੈਂਡ 'ਤੇ ਚਾਹ ਦਾ ਢਾਬਾ ਕਰਦੇ ਹਨ ਅਤੇ ਮਾਲੀ ਤੌਰ 'ਤੇ ਇੰਨੇ ਕਮਜੋਰ ਹਨ ਕਿ ਉਨ੍ਹਾਂ ਤੋਂ ਹਰ ਮਹੀਨੇ ਦੁਕਾਨ ਦਾ ਕਿਰਾਇਆ ਵੀ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਰ ਉਹ ਬੱਚਿਆਂ ਦੀ ਪੜ੍ਹਾਈ ਲਈ ਹਰ ਤਰਾਂ ਦੀ ਮਿਹਨਤ ਕਰਨ ਨੂੰ ਪਿੱਛੇ ਨਹੀਂ ਰਹਿ ਸਕਦੇ। 
ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਹੀ ਪ੍ਰਿਆ ਨੇ ਸ਼ੁਰੁ ਤੋਂ ਹੀ ਇੰਨਾ ਮਨ ਬਨਾਇਆ ਹੋਇਆ ਹੈ ਕਿ ਉਹ ਪੜ੍ਹਾਈ ਰਾਹੀਂ ਘਰ ਦੀ ਗਰੀਬੀ ਖਤਮ ਕਰਕੇ ਛੱਡੇਗੀ ਅਤੇ ਦੇਸ਼ ਦਾ ਅਹਿਮ ਅਹੁਦਾ ਪ੍ਰਾਪਤ ਕਰਨ ਤੱਕ ਪੜ੍ਹਾਈ ਕਰਨ ਲਈ ਦਿਨ-ਰਾਤ ਇਕ ਕਰੇਗੀ। ਪ੍ਰਿਆ ਨੇ ਦੱਸਿਆ ਕਿ ਉਹ ਆਈ. ਏ. ਐੱਸ. ਜਾਂ ਆਈ. ਪੀ. ਐੱਸ. ਬਣਨਾ ਚਾਹੁੰਦੀ ਹੈ ਅਤੇ ਉਹ ਇਨ੍ਹਾਂ ਅਹੁਦਿਆਂ ਤੱਕ ਪਹੁੰਚਣ ਲਈ ਸਖਤ ਮਿਹਨਤ ਕਰੇਗੀ।

shivani attri

This news is Content Editor shivani attri