ਪੰਜਾਬ ਰੋਡਵੇਜ਼ ਦਾ ਇੰਸਪੈਕਟਰ 25 ਹਜ਼ਾਰ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ

09/27/2016 11:24:30 AM

ਅੰਮ੍ਰਿਤਸਰ (ਸੰਜੀਵ)— ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਦੇ ਇਕ ਇੰਸਪੈਕਟਰ ਗੁਰਦੀਪ ਸਿੰਘ ਨੂੰ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਇੰਸਪੈਕਟਰ ਗੁਰਦੀਪ ਸਿੰਘ ਬੱਸ ਅੱਡੇ ਦੇ ਇੰਚਾਰਜ ਦੇ ਰੂਪ ਵਿਚ ਡਿਊਟੀ ਨਿਭਾ ਰਿਹਾ ਸੀ। ਬੱਸ ਅੱਡੇ ''ਚ ਰੇਸਟੋਰੈਂਟ ਚਲਾਉਣ ਵਾਲੇ ਅਮਿਤ ਕੁਮਾਰ ਚੋਪੜਾ ਨੇ ਉਸ ਖਿਲਾਫ 25 ਹਜ਼ਾਰ ਰੁਪਏ ਮਾਸਿਕ ਦੇਣ ਦੀ ਸ਼ਿਕਾਇਤ ਵਿਜੀਲੈਂਸ ਬਿਊਰੋ ਨੂੰ ਦਿੱਤੀ ਸੀ।
ਗੁਰਦੀਪ ਸਿੰਘ ਜ਼ੋਨ ਵਨ ਵਿਚ ਇੰਸਪੈਕਟਰ ਸੀ ਜਦੋਂ ਕਿ ਇਕ ਅਕਾਲੀ ਮੰਤਰੀ ਦਾ ਖਾਸ ਹੋਣ ਦੇ ਕਾਰਨ ਉਸ ਨੂੰ ਬੱਸ ਅੱਡਾ ਇੰਚਾਰਜ ਲਗਾਇਆ ਗਿਆ ਸੀ। ਗੁਰਦੀਪ ਸਿੰਘ ਨੇ ਰੇਸਟੋਰੈਂਟ ਮਾਲਿਕ ਨੂੰ ਕਿਹਾ ਸੀ ਕਿ ਜੇਕਰ ਉਹ 25 ਹਜ਼ਾਰ ਰੁਪਏ ਮਹੀਨਾ ਉਸ ਨੂੰ ਨਹੀਂ ਦੇਵੇਗਾ ਤਾਂ ਉਸ ਦਾ ਠੇਕਾ ਉਹ ਰੱਦ ਕਰਵਾ ਦੇਵੇਗਾ। ਅੱਜ ਡੀ. ਐੱਸ. ਪੀ. ਵਿਜੀਲੈਂਸ ਨਵਜੋਤ ਸਿੰਘ ਨੇ ਟਰੈਪ ਲਗਾਇਆ ਅਤੇ ਅਮਿਤ ਨੇ ਫੋਨ ਕੀਤਾ ਕਿ ਆ ਕੇ ਆਪਣੇ ਪੈਸੇ ਲੈ ਜਾਵੇ, ਜਿਵੇਂ ਹੀ ਗੁਰਦੀਪ ਸਿੰਘ ਨੇ ਆ ਕੇ ਉਕਤ ਪੈਸੇ ਫੜੇ ਤਾਂ ਉਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ।

Gurminder Singh

This news is Content Editor Gurminder Singh