ਹੁਣ ਇਹੋ ਜਿਹੀਆਂ ਦਿੱਸਣਗੀਆਂ ਪੰਜਾਬ ਰੋਡਵੇਜ਼ ਬੱਸਾਂ, 70 ਸਾਲਾਂ ''ਚ 11ਵੀਂ ਵਾਰ ਬਦਲੀ ਰੂਪ-ਰੇਖਾ

03/18/2018 12:49:58 PM

ਲੁਧਿਆਣਾ— ਪੰਜਾਬ ਰੋਡਵੇਜ਼ ਦੀ 1948 'ਚ ਨੀਲੇ ਰੰਗ ਦੀਆਂ 13 ਬੱਸਾਂ ਦੇ ਨਾਲ ਸ਼ੁਰੂਆਤ ਕੀਤੀ ਗਈ ਸੀ। ਉਦੋਂ ਤੋਂ ਲੈ ਕੇ 2016 ਤੱਕ ਪੰਜਾਬ ਰੋਡਵੇਜ਼ 10 ਰੰਗ ਬਦਲ ਚੁੱਕੀ ਹੈ। ਹੁਣ ਫਿਰ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ 2018 'ਚ 11ਵੀਂ ਰੂਪ-ਰੇਖਾ 'ਚ ਦਿੱਸਣਗੀਆਂ, ਜੋ ਗ੍ਰੇ ਰੰਗ ਅਤੇ ਨੀਲੇ ਰੰਗੀ ਦੀ ਪੱਟੀ 'ਚ ਹੋਣਗੀਆਂ। ਕਾਂਗਰਸ ਸਰਕਾਰ 'ਚ ਇਸ ਵਾਰ ਨੇਤਾਵਾਂ ਨੂੰ ਰੋਡਵੇਜ਼ ਦਾ ਗ੍ਰੇ ਰੰਗ ਕਾਫੀ ਪਸੰਦ ਆਇਆ ਹੈ। ਨਵੀਆਂ ਬੱਸਾਂ ਦੀ ਗਿਣਤੀ 299 ਹੈ ਅਤੇ ਇਨ੍ਹਾਂ ਦੀ ਸਪਲਾਈ ਅਸ਼ੋਕ ਲੀਲੈਂਡ ਅਤੇ ਟਾਟਾ ਕਰੇਗੀ। ਸੂਤਰਾਂ ਮੁਤਾਬਕ ਇਹ ਨਵੀਆਂ ਬੱਸਾਂ 4 ਮਹੀਨਿਆਂ 'ਚ ਸੜਕਾਂ 'ਤੇ ਆ ਜਾਣਗੀਆਂ। ਪੰਜਾਬ-ਰੋਡਵੇਜ਼ ਦੀਆਂ ਏ. ਸੀ. ਅਤੇ ਨਾਨ ਏ. ਸੀ. ਅਤੇ ਮਿੱਡੀ ਬੱਸਾਂ 5 ਰੰਗਾਂ 'ਚ ਸੜਕਾਂ 'ਤੇ ਦਿੱਸਦੀਆਂ ਹਨ। ਬੱਸ ਦੇ ਇਸ ਰੰਗ ਨੂੰ ਬੱਸਾਂ 'ਚ ਸਫਰ ਕਰਨ ਵਾਲੀਆਂ ਸਵਾਰੀਆਂ ਤੋਂ ਪੁੱਛ ਕੇ ਚੁਣਿਆ ਗਿਆ। 
ਉਥੇ ਹੀ ਪੰਜਾਬ ਰੋਡਵੇਜ਼ ਡਾਇਰੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਨਵੀਆਂ ਬੱਸਾਂ ਦੇ ਲਈ ਟੈਂਡਰ ਦੀ ਪ੍ਰੀਕਿਆ ਪੂਰਨ ਹੋ ਚੁੱਕੀ ਹੈ ਅਤੇ ਦੋ ਪ੍ਰਮੁੱਖ ਕੰਪਨੀਆਂ ਲੇਲੈਂਡ-ਟਾਟਾ ਵੱਲੋਂ ਬੱਸਾਂ ਦੀ ਡਿਲੀਵਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਗ੍ਰੇ ਰੰਗ ਦਾ ਸਫਲ ਟ੍ਰਾਇਲ ਕੀਤਾ ਗਿਆ ਸੀ ਅਤੇ ਸਵਾਰੀਆਂ ਨੂੰ ਕਾਫੀ ਪਸੰਦ ਆਇਆ ਹੈ।