ਪੰਜਾਬ ਰੋਡਵੇਜ਼, ਪਨਬਸ ਵਰਕਰਾਂ ਵੱਲੋਂ ਡਿਪੂ ਪੱਟੀ ਵਿਖੇ ਹਡ਼ਤਾਲ

07/17/2018 3:37:32 AM

ਪੱਟੀ, (ਸੌਰਭ/ ਸੋਢੀ)- ਪੰਜਾਬ ਰੋਡਵੇਜ਼, ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਪੱਟੀ ਡਿਪੂ ਵਿਖੇ ਪ੍ਰਧਾਨ ਗੁਰਬਿੰਦਰ ਸਿੰਘ ਗਿੱਲ ਦੀ ਅਗਵਾਈ ’ਚ ਹਡ਼ਤਾਲ ਕੀਤੀ ਗਈ। ਜਿਸ ਵਿਚ ਸਰਕਾਰ ਤੇ ਟਰਾਂਸਪੋਰਟ ਮਹਿਕਮੇ ਵੱਲੋਂ ਮੰਗਾਂ ਨਾ ਮੰਨੇ ਜਾਣ ’ਤੇ ਨਾਅਰੇਬਾਜ਼ੀ ਕੀਤੀ ਗਈ ਅਤੇ ਬੱਸਾਂ ਦਾ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਸਰਪ੍ਰਸਤ ਸਲਵਿੰਦਰ ਸਿੰਘ, ਚਰਨਜੀਤ ਸਿੰਘ ਮੀਤ ਪ੍ਰਧਾਨ, ਸੈਕਟਰੀ ਨਿਰਵੈਲ ਸਿੰਘ, ਪ੍ਰੈੱਸ ਸੱਕਤਰ ਵੀਰਮ ਜੰਡ ਨੇ ਕਿਹਾ ਕਿ  ਸਾਡੀਆਂ ਮੰਗਾਂ ਵੱਲ ਧਿਆਨ ਨਾ ਦੇਣ ਕਰਕੇ ਤਿੰਨ ਦਿਨਾਂ ਦੀ ਹਡ਼ਤਾਲ ਕੀਤੀ ਜਾ ਰਹੀ  ਹੈ ਜਿਸ ਵਿਚ ਪਨਬੱਸ ਦੇ 18 ਡਿਪੂਅਾਂ ਵਿਖੇ ਹਡ਼ਤਾਲ ਰਹੀ ਤੇ 16 ਜੁਲਾਈ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ 2 ਘੰਟੇ ਬੰਦ ਕੀਤੇ ਗਏ ਅਤੇ ਬੱਸਾਂ ਦਾ ਚੱਕਾ ਜਾਮ ਕੀਤਾ। ਉਨ੍ਹਾਂ ਨੇ ਕਿਹਾ ਕਿ 17 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਦਾ ਦੀਨਾਨਗਰ ਵਿਖੇ ਘਿਰਾਉ ਤੇ ਪੁੱਤਲੇ ਫੂਕੇ ਜਾਣਗੇ ਅਤੇ 18 ਜੁਲਾਈ ਨੂੰ ਸਾਰੇ ਸ਼ਹਿਰ ਬੰਦ ਕਰਵਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਹਡ਼ਤਾਲ ਅਣਮਿੱਥੇ ਸਮੇਂ ਲਈ ਲਾਗੂ ਕਰ ਦਿੱਤੀ ਜਾਵੇਗੀ। ਪ੍ਰਧਾਨ ਦੀਦਾਰ ਸਿੰਘ ਤੇ ਜਰਨਲ ਸੱਕਤਰ ਵਜੀਰ ਸਿੰਘ ਨੇ ਕਿਹਾ ਬਰਾਬਰ ਤਨਖਾਹ ਬਰਾਬਰ ਕੰਮ, ਬਿਨਾਂ ਸ਼ਰਤ ਪੱਕੇ ਕਰਨ, ਰੋਡਵੇਜ਼ ਕਾਮਿਆਂ ਦੀਆਂ ਬਦਲੀਆਂ ਰੋਕੀਆਂ ਜਾਣ ਆਦਿ ਹੋਰ ਮੰਗਾਂ ਲਾਗੂ ਕੀਤੀਆਂ ਜਾਣ। ਇਸ ਮੌਕੇ ਪ੍ਰਧਾਨ ਭੁਪਿੰਦਰ ਸਿੰਘ, ਨਿਰਵੈਲ ਸਿੰਘ, ਵੀਰਮ ਜੰਡ, ਪ੍ਰਧਾਨ ਗੁਰਬਿੰਦਰ ਸਿੰਘ ਗਿੱਲ, ਮੀਤ ਪ੍ਰਧਾਨ ਅਵਤਾਰ ਸਿੰਘ, ਗੁਰਭੇਜ ਸਿੰਘ, ਗੁਰਲਾਲ ਸਿੰਘ, ਕੁਲਦੀਪ ਸਿੰਘ, ਜੈਮਲ ਸਿੰਘ,  ਵਜੀਰ ਸਿੰਘ, ਸਰਪ੍ਰਸਤ ਸਲਵਿੰਦਰ ਸਿੰਘ, ਰਵਿੰਦਰ ਰੋਗੀ, ਬਲਜੀਤ ਸਿੰਘ, ਪ੍ਰਧਾਨ ਗੁਰਮੇਜ਼ ਸਿੰਘ, ਮੇਹਰ ਸਿੰਘ, ਜੁਗਰਾਜ ਸਿੰਘ, ਬਲਦੇਵ ਸਿੰਘ, ਹਰਪਾਲ ਸਿੰਘ, ਜਸਬੀਰ ਸਿੰਘ ਆਦਿ  ਹਾਜ਼ਰ ਸਨ।