ਹੁਣ ਐੱਸ. ਐੱਮ. ਐੱਸ. ''ਤੇ ਮਿਲ ਸਕੇਗੀ ਪ੍ਰਾਪਰਟੀ ਦੀ ਜਾਣਕਾਰੀ

06/08/2019 9:11:28 PM

ਮੋਹਾਲੀ(ਕੁਲਦੀਪ)— ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਿਟੀ (ਪੁੱਡਾ) ਅਤੇ ਹੋਰ ਵਿਸ਼ੇਸ਼ ਅਥਾਰਿਟੀਜ਼ ਵਲੋਂ ਰਾਜ 'ਚ ਅਲਾਟ ਕੀਤੀ ਗਈ ਪ੍ਰਾਪਰਟੀਜ਼ ਦੇ ਅਲਾਟੀਆਂ ਨੂੰ ਉਨ੍ਹਾਂ ਦੀ ਪ੍ਰਾਪਰਟੀਜ਼ ਦੇ ਬਿਓਰਾ ਆਨਲਾਈਨ ਮੁਹੱਈਆ ਕਰਵਾਉਣ ਦੀ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਸਬੰਧ 'ਚ ਅਲਾਟੀਆਂ ਨੂੰ ਆਪਣੇ ਯੂਜ਼ਰ-ਨੇਮ/ ਯੂਜਰ ਆਈ. ਡੀ. ਬਣਾਉਣ ਤੇ ਦਫਤਰ ਦੇ ਰਿਕਾਰਡ 'ਚ ਆਪਣੇ ਮੋਬਾਈਲ ਫੋਨ ਨੰਬਰ ਰਜਿਸਟਰ ਕਰਵਾਉਣ ਲਈ ਕਿਹਾ ਗਿਆ ਹੈ।

ਯੂਜ਼ਰ-ਆਈ.ਡੀ. ਬਣਾਉਣ ਅਤੇ ਮੋਬਾਈਲ ਨੰਬਰ ਰਜਿਸਟਰਡ ਕਰਵਾਉਣ ਤੋਂ ਬਾਅਦ ਅਥਾਰਿਟੀਜ਼ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਸਬੰਧੀ ਜਾਣਕਾਰੀ ਇਕ ਐੱਸ.ਐੱਮ.ਐੱਸ. ਦੇ ਰੂਪ 'ਚ ਅਲਾਟੀਆਂ ਨੂੰ ਦਿੱਤੀ ਜਾ ਸਕੇਗੀ । ਇਸ ਸਹੂਲਤ ਨਾਲ ਵੱਖਰਾ ਵਿਕਾਸ ਅਥਾਰਿਟੀਜ਼ ਦੇ ਦਫਤਰਾਂ 'ਚ ਦਾਖਲ ਕੀਤੀਆਂ ਗਈਆਂ ਅਰਜ਼ੀਆਂ ਦੀ ਹਾਲਤ ਸਬੰਧੀ ਵੀ ਅਲਾਟੀਆਂ ਨੂੰ ਸਮੇਂ-ਸਮੇਂ 'ਤੇ ਸੂਚਨਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਲੰਬਿਤ ਕਿਸ਼ਤਾਂ ਅਤੇ ਉਨ੍ਹਾਂ ਦੀ ਪ੍ਰਾਪਰਟੀ ਨਾਲ ਸਬੰਧਤ ਕਿਸੇ ਵੀ ਹੋਰ ਪ੍ਰਕਾਰ ਦੇ ਬਕਾਏ ਆਦਿ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ ।

30 ਜੂਨ ਤਕ ਬਣਾ ਸਕਦੇ ਹਨ ਯੂਜ਼ਰ ਆਈ.ਡੀ
ਪ੍ਰਾਪਤ ਜਾਣਕਾਰੀ ਮੁਤਾਬਕ ਅਥਾਰਿਟੀਜ਼ ਵਲੋਂ ਆਫੀਸ਼ਿਅਲ ਰਿਕਾਰਡ 'ਚ ਅਲਾਟੀਆਂ/ਪ੍ਰਾਪਰਟੀ ਮਾਲਕਾਂ ਦੀ ਮੁਹੱਈਆ ਜਾਣਕਾਰੀ ਨਾਲ ਉਨ੍ਹਾਂ ਦਾ ਬਿਓਰਾ ਅੱਪਡੇਟ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ । ਵੱਖ-ਵੱਖ ਅਥਾਰਿਟੀਜ਼ ਦੀਆਂ ਵੈੱਬਸਾਈਟਾਂ 'ਤੇ ਜਾ ਕੇ ਪ੍ਰਾਪਰਟੀ ਮਾਲਕ 30 ਜੂਨ ਤਕ ਆਪਣਾ ਯੂਜ਼ਰ ਨੇਮ ਅਤੇ ਯੂਜ਼ਰ ਆਈ.ਡੀ. ਬਣਾ ਸਕਦੇ ਹਨ ਅਤੇ ਆਪਣਾ ਮੋਬਾਇਲ ਨੰਬਰ ਰਜਿਸਟਰਡ ਕਰਵਾ ਸਕਦੇ ਹਨ ।

ਰਜਿਸਟਰੇਸ਼ਨ ਨਾ ਕਰਵਾਉਣ ਵਾਲਿਆਂ ਨੂੰ ਨਹੀਂ ਮਿਲਣਗੀਆਂ ਆਨਲਾਈਨ ਸੇਵਾਵਾਂ
ਇਹ ਵੀ ਕਿਹਾ ਗਿਆ ਹੈ ਕਿ ਜੋ ਪ੍ਰਾਪਰਟੀ ਮਾਲਕ ਆਪਣੇ ਬਿਓਰਾ ਵੈਬਸਾਈਟ 'ਤੇ ਅੱਪਡੇਟ ਨਹੀਂ ਕਰਵਾਉਣਗੇ ਅਤੇ ਆਪਣੀ ਰਜਿਸਟਰੇਸ਼ਨ ਨਹੀਂ ਕਰਵਾਉਣਗੇ, ਵੱਖ-ਵੱਖ ਅਥਾਰਿਟੀਜ਼ ਵਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਕੁੱਝ ਸੇਵਾਵਾਂ ਉਨ੍ਹਾਂ ਨੂੰ ਪ੍ਰਦਾਨ ਨਹੀਂ ਕੀਤੀਆਂ ਜਾਣਗੀਆਂ । ਯੂਜ਼ਰ ਨੇਮ ਤੇ ਯੂਜ਼ਰ ਆਈ.ਡੀ. ਬਣਾਉਣ ਅਤੇ ਮੋਬਾਇਲ ਨੰਬਰ ਰਜਿਸਟਰਡ ਕਰਵਾਉਣ ਦੀ ਪ੍ਰਕਿਰਿਆ ਦੀ ਮੁਕੰਮਲ ਜਾਣਕਾਰੀ ਪੁੱਡਾ ਅਤੇ ਹੋਰ ਸਾਰੇ ਵਿਸ਼ੇਸ਼ ਵਿਕਾਸ ਅਥਾਰਿਟੀਜ਼ ਦੀਆਂ ਵੈੱਬਸਾਈਟਾਂ 'ਤੇ ਉਪਲਬਧ ਹੈ ।

ਇਨ੍ਹਾਂ ਨੰਬਰਾਂ 'ਤੇ ਵੀ ਕਰ ਸਕਦੇ ਹਨ ਸੰਪਰਕ
ਆਪਣੇ ਬਿਓਰਾ ਅੱਪਡੇਟ ਕਰਵਾਉਣ ਤੇ ਰਜਿਸਟਰੇਸ਼ਨ ਕਰਵਾਉਣ 'ਚ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਫੋਨ ਨੰਬਰ ਵੀ ਦਿੱਤੇ ਗਏ ਹਨ । ਅਲਾਟੀ ਫੋਨ ਨੰਬਰ 0172-2215202, 204, 206 ਤੇ 5027180 'ਤੇ ਸੰਪਰਕ ਕਰ ਸਕਦੇ ਹਨ ।

Baljit Singh

This news is Content Editor Baljit Singh