ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ ''ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ(ਤਸਵੀਰਾਂ)

05/04/2021 6:44:40 PM

ਨਾਭਾ (ਰਾਹੁਲ) - ਪੰਜਾਬ ਵਿੱਚ ਕੁਝ ਇਸ ਤਰ੍ਹਾਂ ਦੇ ਵਿਅਕਤੀ ਵੀ ਹਨ, ਜੋ ਪੰਜਾਬ ਦੀ ਪੁਰਾਤਨ ਮਿੱਟੀ ਅਤੇ ਵਿਰਸੇ ਨਾਲ ਜੁੜੇ ਹੋਏ ਹਨ। ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਪੁਰਾਤਨ ਸੱਭਿਆਚਾਰ ਨੂੰ ਭੁੱਲ ਚੁੱਕੀ ਹੈ। ਇਸ ਤਰ੍ਹਾਂ ਦੀ ਸੇਧ ਦੇ ਰਿਹਾ ਨਾਭਾ ਬਲਾਕ ਦੇ ਪਿੰਡ ਮੱਲੇਵਾਲ ਦਾ ਪ੍ਰੋਫ਼ੈਸਰ ਜੋੜਾ, ਜਿਸ ਨੇ ਆਪਣੇ ਖੇਤ ’ਚ ਡੇਢ ਏਕੜ ’ਚ 44 ਕਮਰਿਆਂ ਦਾ ਪੁਰਾਤਨ ਘਰ ਬਣਾ ਕੇ ਇਕ ਵੱਖਰਾ ਮਿੰਨੀ ਪਿੰਡ ਹੀ ਵਸਾ ਦਿੱਤਾ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਪ੍ਰੋਫ਼ੈਸਰ ਜੋੜੇ ਨੇ ਹੁਣ ਤਕ ਇਸ ਮਿੰਨੀ ਪਿੰਡ ਵਸਾਉਣ ਲਈ 70 ਲੱਖ ਰੁਪਏ ਖਰਚ ਕਰ ਚੁੱਕੇ ਹਨ ਅਤੇ ਹੋਰ ਵੀ ਇਸ ਦੀ ਸਾਂਭ ਸੰਭਾਲ ਲਈ ਕਰੀਬ ਡੇਢ ਕਰੋੜ ਰੁਪਏ ਖਰਚ ਕੀਤੇ ਜਾਣਗੇ। ਪਿੰਡ ਮੱਲੇਵਾਲ ਦੇ ਪ੍ਰੋਫ਼ੈਸਰ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਡਾ.ਕਮਲਦੀਪ ਕੌਰ ਨੇ ਮਿੰਨੀ ਪਿੰਡ ਬਣਾ ਕੇ ਇਕ ਵੱਖਰੀ ਮਿਸਾਲ ਪੇਸ਼ ਕਰ ਦਿੱਤੀ। ਇਹ ਮਿਨੀ ਪਿੰਡ ਪੰਜਾਬ 'ਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਖਿੱਚ ਦਾ ਕੇਂਦਰ ਬਣ ਚੁੱਕਾ ਹੈ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਪ੍ਰੋਫ਼ੈਸਰ ਜੋੜੇ ਨੇ ਇਸ ਮਿੰਨੀ ਪਿੰਡ ਨੂੰ "ਤਖ਼ਤ ਹਜ਼ਾਰਾ" ਦਾ ਨਾਂ ਦਿੱਤਾ ਹੈ। ਪ੍ਰੋਫ਼ੈਸਰ ਜੋੜੇ ਨੇ ਬੀਤੇ ਸਾਲ ਕੋਰੋਨਾ ਦੌਰਾਨ ਹੋਈ ਤਾਲਾਬੰਦੀ ’ਚ ਇਸ ਪਿੰਡ ਨੂੰ ਤਿਆਰ ਕਰਵਾਇਆ। ਇਸ ਕੱਚੇ ਘਰਾਂ ਨੂੰ ਬਣਾਉਣ ਲਈ ਵਿਰਾਸਤੀ ਗੇਟ ਤੋਂ ਇਲਾਵਾ ਵਿਰਾਸਤੀ ਚੀਜ਼ਾਂ ਇਕੱਠਾ ਕਰਨ ਵਿੱਚ ਕੜੀ ਮਿਹਨਤ ਮੁਸ਼ੱਕਤ ਕਰਨੀ ਪਈ। 

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ ਨਾਚ : ਸ੍ਰੀ ਹਰਿਮੰਦਰ ਸਾਹਿਬ ਦੇ ਪਾਠੀ ਸਿੰਘ ਦੇ ਮੁੰਡੇ ਨੂੰ ਮਾਰੀਆਂ ਸ਼ਰੇਆਮ ਗੋਲੀਆਂ 

ਪ੍ਰੋਫ਼ੈਸਰ ਜੋੜੇ ਨੇ ਕਿਹਾ ਕਿ ਅਸੀਂ ਬੀਤੇ ਸਾਲ ਕਰਫਿਊ ਦੇ ਚਲਦਿਆਂ ਇਹ ਕੰਮ ਸ਼ੁਰੂ ਕੀਤਾ ਸੀ। ਇਕ ਸਾਲ ਤੋਂ ਬਾਅਦ ਇਹ ਅਸੀਂ ਪੂਰਾ ਤਿਆਰ ਕਰ ਦਿੱਤਾ ਹੈ। ਪੁਰਾਣੇ ਵਿਰਸੇ ਨੂੰ ਦਰਸਾਉਣ ਲਈ ਅਸੀਂ ਇਕ ਮਿੰਨੀ ਪਿੰਡ ਤਿਆਰ ਕੀਤਾ ਹੈ, ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਪੁਰਾਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ। ਇਸ ਦੀ ਸਾਂਭ ਸੰਭਾਲ ਲਈ ਅਸੀਂ ਇਹ ਬੀੜਾ ਚੁੱਕਿਆ ਹੈ।

ਪੜ੍ਹੋ ਇਹ ਵੀ ਖਬਰ ਅੰਮ੍ਰਿਤਸਰ : ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੋਇਆ ਅਗਨ ਭੇਂਟ

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਸ ਪਿੰਡ ਨੂੰ ਬਣਾਉਣ ਲਈ ਉਹ 70 ਲੱਖ ਰੁਪਏ ਤੱਕ ਦੀ ਰਾਸ਼ੀ ਖ਼ਰਚ ਚੁੱਕੇ ਹਨ।  ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਗੁਰਬਚਨ ਸਿੰਘ ਬਿੱਲੂ ਮੱਲੇਵਾਲ ਨੇ ਕਿਹਾ ਕਿ ਜੋ ਉਪਰਾਲਾ ਇਸ ਪ੍ਰੋਫ਼ੈਸਰ ਜੋੜੇ ਨੇ ਕੀਤਾ ਹੈ, ਉਹ ਸ਼ਲਾਘਾਯੋਗ ਕਦਮ ਹੈ, ਕਿਉਂਕਿ ਇਸ ਤਰ੍ਹਾਂ ਦਾ ਵਿਰਸਾ ਪੂਰੇ ਪੰਜਾਬ ’ਚ ਨਹੀਂ। ਇਸ ਨਾਲ ਪਿੰਡ ਦੀ ਵੱਖਰੀ ਪਹਿਚਾਣ ਬਣ ਜਾਵੇਗੀ ਅਤੇ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਇਸ ਪਿੰਡ ਦਾ ਨਾਮ ਰੌਸ਼ਨ ਹੋ ਜਾਵੇਗਾ। 

ਪੜ੍ਹੋ ਇਹ ਵੀ ਖਬਰ Health Tips: ਸਿਰਫ਼ ਮਿੱਠਾ ਖਾਣ ਨਾਲ ਹੀ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਹੋ ਸਕਦੀ ਹੈ ਤੁਹਾਨੂੰ ‘ਸ਼ੂਗਰ’, ਜਾਣੋ ਕਿਵੇਂ

ਇਸ ਮੌਕੇ ਪਿੰਡ ਦੇ ਨੌਜਵਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਜੋ ਅੱਜ ਦੀ ਨੌਜਵਾਨ ਪੀੜ੍ਹੀ ਪੁਰਾਣੇ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਉਸ ਨੂੰ ਵੇਖਦੇ ਹੋਏ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਨੌਜਵਾਨ ਪੀੜ੍ਹੀ ਇਸ ਪੁਰਾਣੇ ਵਿਰਸੇ ਨੂੰ ਵੇਖ ਕੇ ਪੁਰਾਣੇ ਵਿਰਸੇ ਨਾਲ ਜੁੜੇਗੀ।

ਪੜ੍ਹੋ ਇਹ ਵੀ ਖਬਰ - ਕੀ ਲੰਗਾਹ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੁਆਫ਼ੀ ਮਿਲਣੀ ਚਾਹੀਦੀ ਹੈ ?

rajwinder kaur

This news is Content Editor rajwinder kaur