ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਟੀਲ ਕੰਪਨੀ ਨੂੰ ਕੀਤਾ 10 ਲੱਖ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

08/10/2022 2:16:45 PM

ਲੁਧਿਆਣਾ (ਰਾਮ) : ਪੰਜਾਬ ਦੀਆਂ ਨਦੀਆਂ ’ਚ ਜਲ ਪ੍ਰਦੂਸ਼ਣ ਦੀ ਸਮੱਸਿਆ ਵੱਡੇ ਰੂਪ ਨਾਲ ਫੈਲੀ ਹੋਈ ਹੈ। ਸੂਬੇ ’ਚ ਨਦੀ ਪ੍ਰਦੂਸ਼ਣ ਨਾਲ ਕਈ ਵਾਤਾਵਰਣ ਸਬੰਧੀ ਚਿੰਤਾਵਾਂ ਪੈਦਾ ਹੁੰਦੀਆਂ ਹਨ। ਸੂਬਾ ਸਰਕਾਰ ਰਾਜ ’ਚ ਜਲ ਪ੍ਰਦੂਸ਼ਣ ਦੇ ਮਾਮਲੇ ਤੋਂ ਚਿੰਤਤ ਹੈ ਅਤੇ ਜਲ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਇਸ ਦਿਸ਼ਾ ’ਚ ਕੰਮ ਕਰਦੇ ਹੋਏ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਪਾਣੀ ਨੂੰ ਗੰਧਲਾ ਕਰਨ ਵਾਲੀਆਂ ਇਕਾਈਆਂ ’ਤੇ ਨਿਯਮ ਨਾਲ ਅਚਾਨਕ ਨਿਰੀਖਣ ਕਰ ਰਿਹਾ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵੇਸਟ ਦਾ ਸਹੀ ਤਰੀਕੇ ਨਾਲ ਇਲਾਜ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦੇ ਸੀਵਰੇਜ ਸਿਸਟਮ ’ਚ ਕਿਸੇ ਵੀ ਉਦਯੋਗ ਤੋਂ ਕੋਈ ਅਨਟ੍ਰੀਟ ਵੇਸਟ ਨਹੀਂ ਛੱਡਿਆ ਜਾਂਦਾ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਜੇਲ੍ਹ 'ਚੋਂ ਆਉਣਗੇ ਬਾਹਰ, ਹਾਈਕੋਰਟ ਨੇ ਦਿੱਤੀ ਜ਼ਮਾਨਤ

ਅਜਿਹੀ ਹੀ ਇਕ ਉਦਾਹਰਣ ਸਾਹਮਣੇ ਆਈ ਜਦੋਂ ਪੀ. ਪੀ. ਸੀ. ਬੀ. ਦੇ ਅਧਿਕਾਰੀਆਂ ਨੇ ਇਕ ਸਟੀਲ ਕੰਪਨੀ ਦੀ ਰਾਤ ਦੀ ਨਿਗਰਾਨੀ ਦੌਰਾਨ ਪਾਇਆ ਗਿਆ ਫਰਮ ਸੀਵਰੇਜ ਸਿਸਟਮ ’ਚ ਇਕ ਪਾਈਪਲਾਈਨ ਜ਼ਰੀਏ ਅਨਟ੍ਰੀਟਿਡ ਐਸਿਡ ਵਾਲਾ ਪਾਣੀ ਡਿਸਚਾਰਜ ਕਰ ਰਹੀ ਹੈ। ਮੌਕੇ ’ਤੇ ਨਮੂਨੇ ਲਏ ਗਏ ਅਤੇ ਮਾਮਲੇ ਨੂੰ ਤੁਰੰਤ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ।

ਇਹ ਵੀ ਪੜ੍ਹੋ : ਰੱਖੜੀ ਤੋਂ ਪਹਿਲਾਂ ਹਰਸਿਮਰਤ ਬਾਦਲ ਨੂੰ ਮਿਲਿਆ ਤੋਹਫ਼ਾ, ਭਰਾ ਦੀ ਜ਼ਮਾਨਤ ਮਗਰੋਂ ਕੀਤਾ ਪਹਿਲਾ ਟਵੀਟ

ਮਾਮਲੇ ਕਾਰਵਾਈ ਕਰਦੇ ਹੋਏ ਪੀ. ਪੀ. ਸੀ. ਬੀ. ਨੇ ਯੂਨਿਟ ਨੂੰ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਯੂਨਿਟ ਨੂੰ ਉਪਲੱਬਧ ਬਿਜਲੀ ਦੀ ਸਪਲਾਈ ਕੱਟ ਦਿੱਤੀ ਹੈ। ਉਦਯੋਗ ਨੂੰ ਵਾਤਾਵਰਣ ਮੁਆਵਜ਼ੇ ਵਜੋਂ 10 ਲੱਖ ਰੁਪਏ ਬੈਂਕ ਗਾਰੰਟੀ ਦੇ ਨਾਲ ਜਮ੍ਹਾਂ ਕਰਨ ਦਾ ਵੀ ਨਿਰਦੇਸ਼ ਦਿੱਤੇ ਗਏ ਹਨ। ਭਵਿੱਖ ’ਚ ਅਜਿਹੀ ਕੋਈ ਵੀ ਅਣ-ਅਧਿਕਾਰਤ ਗਤੀਵਿਧੀ ਨਾ ਕਰਨ ਦੇ ਭਰੋਸੇ ਵੱਜੋਂ 50 ਲੱਖ ਰੁਪਏ ਉਦਯੋਗ ਨੂੰ ਵੀ ਖ਼ਰਚ ਕਰਨ ਦਾ ਨਿਰਦੇਸ਼ ਦਿੱਤੇ ਗਏ ਹਨ। ਆਸ-ਪਾਸ ਦੇ ਇਲਾਕੇ ’ਚ ਵਾਤਾਵਰਣ ਸੁਧਾਰ ਲਈ 10 ਲੱਖ ਅਤੇ ਉਸ ਦੇ ਲਈ ਇਕ ਵਿਸਥਾਰਤ ਯੋਜਨਾ ਤਿਆਰ ਕਰੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita