ਨੌਜਵਾਨ ਦਾ ਦੋਸ਼ ਏ.ਐੱਸ.ਆਈ.ਦੇ ਥੱਪੜ ਨਾਲ ਹੋਇਆ ਬੋਲ਼ਾ

02/14/2020 4:17:21 PM

ਪਟਿਆਲਾ (ਇੰਦਰਜੀਤ ਬਖਸ਼ੀ): ਪਿੰਡ ਜਨੌਂਦਾ ਦੇ ਰਹਿਣ ਵਾਲੇ ਪਰਵਿੰਦਰ ਸਿੰਘ ਨੇ ਪਟਿਆਲਾ 'ਚ ਇਕ ਪ੍ਰੈੱਸ ਵਾਰਤਾ ਕਰਕੇ ਪੰਜਾਬ ਪੁਲਸ ਦੇ ਐੱਸ.ਐੱਚ.ਓ. ਅਤੇ ਸਾਥੀ ਏ.ਆਈ. 'ਤੇ ਇਲਜਾਮ ਲਗਾਇਆ ਹੈ ਕਿ 2009 'ਚ ਇਕ ਕੇਸ ਦੇ ਸਿਲਸਿਲੇ 'ਚ ਜਦੋਂ ਉਹ ਅਤੇ ਉਸ ਦਾ ਭਰਾ ਗੁਰਜੰਟ ਸਿੰਘ ਤਫਤੀਸ਼ ਜੁਆਇਨ ਕਰਨ ਦੇ ਲਈ ਥਾਣੇ 'ਚ ਪਹੁੰਚਿਆ ਤਾਂ ਪੁਲਸ ਵਲੋਂ ਉਨ੍ਹਾਂ ਤੋਂ 100000 ਦੀ ਰਿਸ਼ਵਤ ਦੀ ਮੰਗ ਕੀਤੀ ਗਈ। ਇਹ ਰਕਮ ਨਾ ਦੇਣ 'ਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਚ.ਓ. ਦੇ ਇਸ਼ਾਰੇ 'ਤੇ ਉਸ ਦੇ ਪਿੱਛੇ ਖੜ੍ਹੇ ਏ.ਐੱਸ. ਜੱਗਾਰਾਮ ਨੇ ਉਸ ਦੇ ਇਕ ਜ਼ੋਰਦਾਰ ਥੱਪੜ ਮਾਰ ਦਿੱਤਾ ਅਤੇ ਇਸ ਦੇ ਬਾਅਦ ਵੀ ਇਨ੍ਹਾਂ ਨੂੰ ਦਇਆ ਨਾ ਆਈ ਅਤੇ ਪੁਲਸ ਥਾਣੇ 'ਚ ਇਨ੍ਹਾਂ ਨੇ ਕੱਪੜੇ ਉਤਾਰ ਕੇ ਕੁੱਟਿਆ ਗਿਆ ਅਤੇ ਜਦੋਂ ਇਨ੍ਹਾਂ ਨੇ ਆਪਣਾ ਮੈਡੀਕਲ ਕਰਵਾਇਆ ਤਾਂ ਚੰਡੀਗੜ੍ਹ ਦੇ ਹਸਪਤਾਲ ਤੋਂ ਰਿਪੋਰਟ ਆਈ 'ਤੇ ਪਰਵਿੰਦਰ ਸਿੰਘ ਆਪਣੇ ਸੁਨਣ ਦੀ ਸ਼ਕਤੀ ਗਵਾ ਬੈਠਾ ਹੈ। ਇਸ ਦੇ ਬਾਅਦ ਉਨ੍ਹਾਂ ਨੇ ਕੋਰਟ 'ਚ ਇਹ ਕੇਸ ਲਗਾਇਆ ਅਤੇ ਇਸ ਦੇ ਇਲਾਵਾ ਵੀ ਹੋਰ ਕਈ ਇਲਜਾਮ ਪੁਲਸ ਮੁਲਾਜ਼ਮਾਂ 'ਤੇ ਲਗਾਏ ਗਏ।

ਇਸ ਸਬੰਧੀ ਜਦੋਂ ਐੱਸ.ਐੱਚ.ਓ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸਭ ਝੂਠੇ ਇਲਜਾਮ ਲਗਾਏ ਜਾ ਰਹੇ ਹਨ। ਅਜਿਹਾ ਕੁਝ ਨਹੀਂ ਹੋਇਆ ਸੀ। ਇਨ੍ਹਾਂ ਲੋਕਾਂ ਵਲੋਂ ਪੁਲਸ 'ਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ, ਜਿਸ ਦੇ ਚੱਲਦੇ ਇਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਹਨ ਅਤੇ ਇਨ੍ਹਾਂ ਦੇ ਪਿੰਡ 'ਚ ਪਤਾ ਕੀਤਾ ਜਾਵੇ ਤਾਂ ਸਾਫ ਹੋਵੇਗਾ ਕਿ ਇਹ ਝਗੜਾਲੂ ਕਿਸਮ ਦੇ ਲੋਕ ਹਨ ਅਤੇ ਇਸ ਦੇ ਨਾਲ ਜਦੋਂ ਪੱਤਰਕਾਰਾਂ ਨੇ ਆਈ.ਜੀ. ਪਟਿਆਲਾ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਨੇ ਦੱਸਿਆਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ ਪਰ ਜੋ ਵੀ ਹੋਵੇਗਾ ਪੂਰੀ ਜਾਂਚ ਦੇ ਬਾਅਦ ਇਨਸਾਫ ਕੀਤਾ ਜਾਵੇਗਾ।

Shyna

This news is Content Editor Shyna