ਪੰਜਾਬ ਪੁਲਸ ਦੀ ਕੋਰੋਨਾ ਖਿਲਾਫ ਜੰਗ, ਡਿਊਟੀ ਤੋਂ ਪਹਿਲਾਂ ''ਲਾਠੀਆਂ'' ਕਰ ਰਹੀ ਸੈਨੇਟਾਈਜ਼

03/25/2020 12:52:08 PM

ਜਲੰਧਰ : ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ 'ਚ ਇਸ ਸਮੇਂ ਹਾਹਾਕਾਰ ਮਚੀ ਹੋਈ ਹੈ। ਭਾਰਤ 'ਚ ਵੀ ਇਸ ਮਹਾਂਮਾਰੀ ਨੂੰ ਦੇਖਦੇ ਹੋਏ 21 ਦਿਨ ਦਾ ਲਾਕਡਾਊਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵਲੋਂ ਸੂਬੇ 'ਚ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਹੈ। ਇਸ ਦੇ ਲਈ ਪੁਲਸ ਦੀ ਡਿਊਟੀ ਲਾਈ ਗਈ ਹੈ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦਿੱਤਾ ਜਾਵੇ। ਪੁਲਸ ਮੁਸਤੈਦੀ ਨਾਲ ਘਰ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਘਰ ਭੇਜ ਰਹੀ ਹੈ। ਨਾਲ ਹੀ ਆਪਣੀ ਸੁਰੱਖਿਆ ਅਤੇ ਸਿਹਤ ਦਾ ਵੀ ਧਿਆਨ ਰੱਖ ਰਹੀ ਹੈ। ਇਸ ਲਈ ਡਿਊਟੀ 'ਤੇ ਜਾਣ ਤੋਂ ਪਹਿਲਾਂ ਪੁਲਸ ਮੁਲਾਜ਼ਮਾਂ ਵਲੋਂ ਆਪਣੀਆਂ ਲਾਠੀਆਂ ਵੀ ਸੈਨਾਟਾਈਜ਼ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਆਮ ਜਨਤਾ ਦੇ ਨਾਲ-ਨਾਲ ਖੁਦ ਨੂੰ ਵੀ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿ ਸਕਣ। 

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ, 'ਲਾਕ ਡਾਊਨ' 'ਚ ਜਲੰਧਰ ਪੁਲਸ ਹੋਈ ਸਖਤ


ਦੱਸ ਦੇਈਏ ਕਿ ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸੂਬੇ 'ਚ ਕਰਫਿਊ ਲਗਾ ਕੇ ਪੁਲਸ ਵੱਲੋਂ ਵੱਖ-ਵੱਖ ਜ਼ਿਲਿਆਂ 'ਚ ਵੱਖ-ਵੱਖ ਤਰੀਕਿਆਂ ਨਾਲ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ, ਉਥੇ ਹੀ ਕੁਝ ਲੋਕਾਂ ਵੱਲੋਂ ਵੀ ਪੰਜਾਬ ਪੁਲਸ ਦੀ ਖੂਬ ਸੇਵਾ ਕੀਤੀ ਜਾ ਰਹੀ ਹੈ।

ਅਜਿਹਾ ਹੀ ਕੁਝ ਜਲੰਧਰ 'ਚ ਦੇਖਣ ਨੂੰ ਮਿਲਿਆ, ਜਿੱਥੇ ਚੌਰਾਹਿਆਂ 'ਤੇ ਨਾਕਾ ਲਗਾ ਕੇ ਖੜ੍ਹੇ ਮੁਲਾਜ਼ਮਾਂ ਲਈ ਲੋਕਾਂ ਵੱਲੋਂ ਚਾਹ ਦੀ ਸੇਵਾ ਕੀਤੀ ਗਈ। ਚੌਰਾਹਿਆਂ 'ਚ ਕਰਫਿਊ ਦੌਰਾਨ ਖੜ੍ਹੇ ਪੁਲਸ ਮੁਲਾਜ਼ਮਾਂ ਲਈ ਕੁਝ ਲੋਕ ਆਪਣੇ ਘਰਾਂ ਤੋਂ ਹੀ ਚਾਹ ਦਾ ਇੰਤਜ਼ਾਮ ਕਰਕੇ ਚੌਰਾਹਿਆਂ 'ਤੇ ਖੜ੍ਹੇ ਪੁਲਸ ਵਾਲਿਆਂ ਨੂੰ ਵਰਤਾ ਰਹੇ ਹਨ। ਜਲੰਧਰ ਪੁਲਸ ਵੱਖ-ਵੱਖ ਚੌਰਾਹਿਆਂ 'ਤੇ ਨਾਕੇ ਲਗਾਏ ਗਏ ਹਨ ਅਤੇ ਪੁਲਸ ਵੱਲੋਂ ਲਾਊਡ ਸਪੀਕਰਾਂ ਰਾਹੀ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ : ਕਰਫਿਊ ਦੌਰਾਨ ਪੰਜਾਬ ਪੁਲਸ ਦੀ ਵੀ ਹੋ ਰਹੀ ਖੂਬ ਸੇਵਾ
 

Babita

This news is Content Editor Babita