ਹੁਣ ਆਇਆ ਸਵਾਦ! ਫ੍ਰੀ ਗੋਲ-ਗੱਪੇ ਖਾ ਕੇ ਭੱਜਿਆ ਪੰਜਾਬ ਪੁਲਸ ਦਾ ਮੁਲਾਜ਼ਮ, 20 ਰੁਪਏ ਕਰਕੇ ਲਾਈਨ ਹਾਜ਼ਰ

05/24/2023 2:41:27 PM

ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਹਰਦੋਛੰਨੀ ਰੋਡ ’ਤੇ ਆਯੋਜਿਤ ਕਰਾਫਟ ਮੇਲੇ ’ਚ ਇਕ ਪੁਲਸ ਕਰਮਚਾਰੀ ਵੱਲੋਂ ਸ਼ਰਾਬ ਦੇ ਨਸ਼ੇ ’ਚ ਪਹਿਲਾਂ ਗੋਲ ਗੱਪੇ ਖਾਧੇ ਫਿਰ ਜਦੋਂ ਰੇਹੜੀ ਵਾਲੇ ਨੇ ਗੋਲ ਗੱਪਿਆਂ ਦੇ 20 ਰੁਪਏ ਮੰਗੇ ਤਾਂ ਪੁਲਸ ਕਰਮਚਾਰੀ ਨੇ ਵਰਦੀ ਦਾ ਰੋਹਬ ਦਿਖਾਉਂਣਾ ਸ਼ੁਰੂ ਕਰ ਦਿੱਤਾ, ਜਿਸ ਦੀ ਵੀਡਿਓ ਵਾਇਰਲ ਹੋਣ ’ਤੇ ਐੱਸ. ਐੱਸ. ਪੀ. ਗੁਰਦਾਸਪੁਰ ਨੇ ਮੁਲਾਜ਼ਮ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਥਾਨਕ ਹਰਦੋਛੰਨੀ ਰੋਡ ’ਤੇ ਰਿਜ਼ਨਲ ਕੈਂਪ ਦੇ ਸਾਹਮਣੇ ਕਰਾਫਟ ਮੇਲਾ ਲੱਗਾ ਹੋਇਆ ਹੈ। ਬੀਤੀ ਰਾਤ ਪੁਲਸ ਵਰਦੀ ਪਾਏ ਇਕ ਪੁਲਸ ਕਰਮਚਾਰੀ, ਜੋ ਹੋਮਗਾਰਡ ਜਵਾਨ ਹੈ ਅਤੇ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਵਿਚ ਤਾਇਨਾਤ ਹੈ, ਉਹ ਮੇਲੇ ਵਿਚ ਨਸ਼ੇ ਵਿਚ ਧੁੱਤ ਹੋ ਕੇ ਕਾਰ ’ਚ ਆਇਆ, ਜਿਸਨੇ ਇਕ ਰੇਹੜੀ ਵਾਲੇ ਨੂੰ ਗੋਲ ਗੱਪੇ ਖਿਲਾਉਣ ਨੂੰ ਕਿਹਾ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਮਾਲਵਾ ਦੇ ਇਨ੍ਹਾਂ 2 ਜ਼ਿਲ੍ਹਿਆਂ ਦੇ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਇਸ ਦੌਰਾਨ ਰੇਹੜੀ ਵਾਲੇ ਨੇ ਜਦੋਂ ਖਾਂਦੇ ਗੋਲ ਗੱਪਿਆਂ ਦੇ 20 ਰੁਪਏ ਮੰਗੇ ਤਾਂ ਕਰਮਚਾਰੀ ਨੇ ਪਹਿਲਾਂ ਤਾਂ ਆਪਣੀ ਵਰਦੀ ਦਾ ਰੋਹਬ ਦਿਖਾਇਆ ਅਤੇ ਗਾਲੀ-ਗਲੋਚ ਕਰਨ ਲੱਗਾ। ਲੋਕਾਂ ਨੇ ਜਦੋਂ ਇਸ ਮਾਮਲੇ ’ਚ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਦੋਸ਼ੀ ਉੱਥੋਂ ਕਾਰ ’ਚ ਭੱਜਣ ’ਚ ਸਫ਼ਲ ਹੋ ਗਿਆ। ਇਸ ਸਬੰਧੀ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ’ਤੇ ਜਦ ਮਾਮਲਾ ਜ਼ਿਲ੍ਹਾ ਪੁਲਸ ਮੁਖੀ ਹਰੀਸ ਓਮ ਪ੍ਰਕਾਸ਼ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਪੜਤਾਲ ਤੋਂ ਬਾਅਦ ਦੋਸ਼ੀ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ ਕਰ ਕੇ ਦੋਸ਼ੀ ਦੇ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦਾ ਆਦੇਸ਼ ਦਿੱਤਾ।

ਇਹ ਵੀ ਪੜ੍ਹੋ-  ਬਰਨਾਲਾ ’ਚ ਦੋਹਰਾ ਕਤਲ ਕਾਂਡ, ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰੇ ਪ੍ਰੇਮੀ-ਪ੍ਰੇਮਿਕਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto