ਪੰਜਾਬ ਪੁਲਸ ਦੀ ਕਰਤੂਤ, ਪਿਓ ਨਾ ਮਿਲਿਆ ਤਾਂ ਨਾਬਾਲਿਗ ਧੀ ਨੂੰ ਚੁੱਕ ਕੇ ਲੈ ਗਏ ਥਾਣੇ (ਵੀਡੀਓ)

01/16/2018 4:33:33 PM

ਹੁਸ਼ਿਆਰਪੁਰ (ਸਮੀਰ ਵਸ਼ਿਸ਼ਟ) : ਅਕਸਰ ਆਪਣੇ ਕਾਰਨਾਮਿਆਂ ਕਰਕੇ ਸੁਰਖੀਆਂ 'ਚ ਰਹਿਣ ਵਾਲੀ ਪੰਜਾਬ ਪੁਲਸ ਇਕ ਵਾਰ ਫਿਰ ਚਰਚਾ 'ਚ ਹੈ। ਮਾਮਲਾ ਹੁਸ਼ਿਆਰਪੁਰ ਦੇ ਟਾਂਡਾ ਇਲਾਕੇ ਦਾ ਹੈ। ਇਲਜ਼ਾਮ ਲੱਗੇ ਹਨ ਪੰਜਾਬ ਪੁਲਸ ਦੇ ਐੱਸ. ਟੀ. ਐੱਫ. ਵਿੰਗ ਦੇ ਮੁਲਾਜ਼ਮਾਂ 'ਤੇ। ਦਰਅਸਲ, ਇਕ ਘਰ 'ਚ ਛਾਪਾ ਮਾਰਨ ਗਏ ਪੁਲਸ ਦੇ ਹੱਥ ਜਦੋਂ ਘਰ ਦਾ ਕੋਈ ਵੱਡਾ ਜੀਅ ਨਾ ਲੱਗਾ ਤਾਂ ਉਹ ਘਰ 'ਚ ਮੌਜੂਦ ਨਾਬਾਲਿਗ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਏ। ਲੜਕੀ ਨੇ ਪੁਲਸ ਮੁਲਾਜ਼ਮਾਂ 'ਤੇ ਨਾ ਸਿਰਫ ਕੁੱਟਮਾਰ ਕਰਨ ਸਗੋਂ ਅਸ਼ਲੀਲ ਹਰਕਤਾਂ ਕਰਨ ਦਾ ਵੀ ਦੋਸ਼ ਲਾਇਆ ਹੈ।
ਲੜਕੀ ਦੀ ਮਾਂ ਨੇ ਵੀ ਪੁਲਸ 'ਤੇ 50 ਹਜ਼ਾਰ ਰੁਪਏ ਮੰਗਣ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਪੁੱਛਗਿੱਛ ਤੋਂ ਬਾਅਦ ਲੜਕੀ ਨੂੰ ਵਾਪਸ ਛੱਡ ਦਿੱਤਾ ਗਿਆ ਸੀ। ਭਾਵੇਂ ਅਧਿਕਾਰੀਆਂ ਵਲੋਂ ਬਿਨਾਂ ਸ਼ੱਕ ਇਸ ਮਾਮਲੇ 'ਚ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਪਰ ਪੁਲਸ ਦੀ ਇਸ ਕਾਰਨਾਮੇ ਦੀ ਇਲਾਕੇ 'ਚ ਕਾਫੀ ਚਰਚਾ ਹੋ ਰਹੀ ਹੈ।