ਚਿੱਟੇ ਦਿਨ ਵਿਚਕਾਰ ਸੜਕ ਆਊਟ ਆਫ ਕੰਟਰੋਲ ਹੋਏ ਐੱਸ. ਐੱਚ. ਓ. ਸਾਬ੍ਹ, ਤਮਾਸ਼ਾ ਦੇਖਦੇ ਰਹੋ ਲੋਕ (ਵੀਡੀਓ)

09/13/2017 4:01:12 PM

ਬਟਾਲਾ (ਗੁਰਪ੍ਰੀਤ ਚਾਵਲਾ) : ਪੰਜਾਬ ਪੁਲਸ ਜਿਸ ਨੂੰ ਸਰਕਾਰ ਨੇ ਨਸ਼ਿਆਂ ਨੂੰ ਖਤਮ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਪਰ ਜਦ ਉਸਦੇ ਮੁਲਾਜ਼ਮ ਹੀ ਨਸ਼ੇ 'ਚ ਧੁੱਤ ਹੋਣਗੇ ਤਾਂ ਉਹ ਸਮਾਜ 'ਚੋਂ ਨਸ਼ਿਆਂ ਨੂੰ ਕਿਵੇਂ ਖਤਮ ਕਰ ਸਕਦੇ ਹਨ। ਅਜਿਹਾ ਹੀ ਇਕ ਮਾਮਲਾ ਬਟਾਲਾ 'ਚ ਸਾਹਮਣੇ ਆਇਆ ਹੈ, ਜਿੱਥੇ ਇਕ ਪੁਲਸ ਕਰਮਚਾਰੀ ਵਰਦੀ ਪਾ ਕੇ ਸ਼ਰਾਬ ਪੀਕੇ ਸੜਕ 'ਤੇ ਬੈਠਾ ਨਜ਼ਰ ਆਇਆ। ਜਦੋਂ ਇਸਦੀ ਸੂਚਨਾ ਪੁਲਸ ਅਧਿਕਾਰੀਆਂ ਨੂੰ ਲੱਗੀ ਤਾਂ ਉਹ ਉਕਤ ਮੁਲਾਜ਼ਮ ਨੂੰ ਨਸ਼ੇ ਦੀ ਹਾਲਤ 'ਚ ਬੜੀ ਮੁਸ਼ਕਿਲ ਨਾਲ ਫੜ ਕੇ ਲੈ ਗਏ। ਐੱਸ.ਐਚ.ਓ. ਮਨੋਜ ਕੁਮਾਰ ਨੇ ਦੱਸਿਆ ਕਿ ਇਸ ਮੁਲਾਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੈਡੀਕਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਊਟੀ ਦੌਰਾਨ ਪੁਲਸ ਮੁਲਾਜ਼ਮਾਂ ਦਾ ਨਸ਼ੇ ਦੀ ਹਾਲਤ 'ਚ ਹੋਣਾ ਅਤੇ ਪੰਜਾਬ ਪੁਲਸ ਦੇ ਹੋਰ ਮੁਲਾਜ਼ਮਾਂ 'ਤੇ ਲੱਗਦੇ ਕਈ ਇਲਜ਼ਾਮ ਗੰਭੀਰ ਮਸਲਾ ਹੈ ਕਿਉਂਕਿ ਜੇਕਰ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੀ ਪੁਲਸ ਹੀ ਅਜਿਹਾ ਕਰੇਗੀ ਤਾਂ ਲੋਕ ਆਪਣੇ ਆਪ ਨੂੰ ਸੁਰੱਅਿਖਤ ਕਿਵੇਂ ਮਹਿਸੂਸ ਕਰਨਗੇ।