ਪੰਜਾਬ ਪੁਲਸ ਦਾ ਲੋਕਾਂ ਨਾਲ ਘਟੀਆ ਰਵੱਈਆ ਇਕ ਵਾਰ ਫਿਰ ਹੋਇਆ ਜੱਗ ਜ਼ਾਹਰ (ਵੀਡੀਓ)

05/06/2018 11:51:49 AM

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ ਪੁਲਸ ਦੀ ਗੁੰਡਾਗਰਦੀ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਨਸਾਫ ਲੈਣ ਆਏ ਫਰਿਆਦੀ ਨੂੰ ਪੁਲਸ ਨੇ ਨਾ ਸਿਰਫ ਗਾਲ੍ਹਾਂ ਕੱਢੀਆਂ ਸਗੋਂ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਉਸ ਦੇ ਕੱਪੜੇ ਤੱਕ ਫਾੜ ਦਿੱਤੇ। ਇੱਥੋਂ ਤੱਕ ਕਿ ਪੁਲਸ ਨੇ ਉਨ੍ਹਾਂ ਨਾਲ ਆਈਆਂ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਤੇ ਉਨ੍ਹਾਂ ਨਾਲ ਵੀ  ਧੱਕਾ ਮੁੱਕੀ ਕੀਤੀ। 
ਜਾਣਕਾਰੀ ਮੁਤਾਬਕ ਇਹ ਮਾਮਲਾ ਸੜਕ ਹਾਦਸੇ ਦਾ ਹੈ, ਜਿਸ 'ਚ ਇਕ ਕਾਰ ਨੇ ਇਕ ਡਾਕਟਰ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਸੀ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ਼ ਵੀ ਸਾਹਮਣੇ ਆਈ ਸੀ ਪਰ ਪੁਲਸ ਨੇ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ। ਜਦੋਂ ਪੀੜਤ ਪਰਿਵਾਰ ਥਾਣੇ 'ਚ ਮਾਮਲੇ ਦੀ ਪੂਰੀ ਜਾਣਕਾਰੀ ਲੈਣ ਪਹੁੰਚਿਆ ਤਾਂ ਪੁਲਸ ਉਨ੍ਹਾਂ ਨਾਲ ਹੱਥੋਪਾਈ ਕਰਨ 'ਤੇ ਉੱਤਰ ਆਈ। ਹਾਲਾਂਕਿ ਸੀਨੀਅਰ ਅਧਿਕਾਰੀਆਂ ਨੇ ਪੁਲਸ ਦੀ ਗੁੰਡਾਗਰਦੀ ਦੀ ਵੀਡੀਓ ਆਉਣ ਤੋਂ ਬਾਅਦ ਦੋਹਾਂ ਪੱਖਾਂ ਨੂੰ ਬਿਠਾ ਕੇ ਮਾਮਲਾ ਸੁਲਝਾਅ ਲਿਆ ਪਰ ਮੀਡੀਆ ਦੇ ਸਾਹਮਣੇ ਪੁਲਸ ਨੇ ਥਾਣੇ 'ਚ ਹੋਈ ਕੁੱਟਮਾਰ ਦੀ ਘਟਨਾ ਤੋਂ ਇਨਕਾਰ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆ ਏ. ਸੀ. ਪੀ. ਸੁਰਿੰਦਰ ਬਾਂਸਲ ਨੇ ਦੱਸਿਆ ਕਿ ਹਾਦਸੇ ਦੇ ਦੋਸ਼ੀ ਨੂੰ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਇਸ ਮਾਮਲੇ ਨੇ ਇਕ ਵਾਰ ਫਿਰ ਪੰਜਾਬ ਪੁਲਸ ਦਾ ਲੋਕਾਂ ਨਾਲ ਘੱਟੀਆ ਰਵੱਈਆ ਜੱਗ ਜ਼ਾਹਰ ਕਰ ਦਿੱਤਾ ਹੈ।