ਖਾਕੀ ਦਾ ਰੋਹਬ ਦਿਖਾਉਣ ਵਾਲੇ ਡੀ. ਐੱਸ. ਪੀ. ਦਾ ਲੋਕਾਂ ਨੇ ਚਾੜਿਆ ਕੁਟਾਪਾ (ਤਸਵੀਰਾਂ)

06/09/2019 4:44:12 PM

ਜਲੰਧਰ (ਸੋਨੂੰ)— ਖਾਕੀ ਵਰਦੀ ਦਾ ਰੋਹਬ ਦਿਖਾ ਕੇ ਮੁਹੱਲਾ ਵਾਸੀਆਂ ਨੂੰ ਪਰੇਸ਼ਾਨ ਕਰਨ ਵਾਲੇ ਪੰਜਾਬ ਪੁਲਸ ਦੇ ਡੀ. ਐੱਸ. ਪੀ. ਨੂੰ ਦੇਰ ਰਾਤ ਜਲੰਧਰ ਰਾਮਾਮੰਡੀ 'ਚ ਸ਼ਿਵ ਮੰਦਿਰ ਰੇਲ ਪੁਜਾਰੀ ਹਰੀਸ਼ ਚੰਦਰ ਅਤੇ ਇਲਾਕੇ ਦੇ ਲੋਕਾਂ ਨੇ ਉਸ ਦੇ ਡੰਡੇ ਨਾਲ ਹੀ ਕੁੱਟਮਾਰ ਕਰ ਦਿੱਤੀ। ਲੋਕਾਂ ਦੇ ਭਾਰੀ ਹੰਗਾਮੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਰਾਮਾਮੰਡੀ ਦੀ ਪੁਲਸ ਨੇ ਡੀ. ਐੱਸ. ਪੀ. ਨੂੰ ਨਿੱਜੀ ਹਸਪਤਾਲ ਪਹੁੰਚਾਇਆ। 


ਮਿਲੀ ਜਾਣਕਾਰੀ ਮੁਤਾਬਕ ਡੀ. ਐੱਸ. ਪੀ. ਮਨੀਸ਼ ਕੁਮਾਰ ਜਲੰਧਰ ਪੀ. ਏ. ਪੀ. ਬਟਾਲੀਅਨ 'ਚ ਤਾਇਨਾਤ ਹੈ। ਇਲਾਕੇ ਦੇ ਲੋਕਾਂ ਨੇ ਦੋਸ਼ ਲਗਾਇਆ ਕਿ ਮਨੀਸ਼ ਕੁਮਾਰ ਇਲਾਕੇ 'ਚ ਸ਼ਰਾਬ ਦੇ ਨਸ਼ੇ 'ਚ ਕਈ ਵਾਰ ਗੁੰਡਾਗਰਦੀ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਉਸ ਨੇ ਮੰਦਿਰ ਦੇ ਪੁਜਾਰੀ ਨੂੰ ਗਾਲ੍ਹਾਂ ਕੱਢੀਆਂ ਸਨ ਅਤੇ ਸ਼ਰਾਬ ਦੇ ਨਸ਼ੇ 'ਚ ਹੰਗਾਮਾ ਕੀਤਾ, ਜਿਸ ਦੀ ਸ਼ਿਕਾਇਤ ਵੀ ਪੁਲਸ ਨੂੰ ਦੇ ਦਿੱਤੀ ਗਈ ਸੀ ਪਰ ਉਦੋਂ ਏ. ਸੀ. ਪੀ. ਸਤਿੰਦਰ ਚੱਢਾ ਨੇ ਆ ਕੇ ਰਾਜ਼ੀਮਾਨਾ ਕਰਵਾ ਦਿੱਤਾ ਸੀ। ਦੇਰ ਰਾਤ ਡੀ. ਐੱਸ. ਪੀ. ਮਨੀਸ਼ ਕੁਮਾਰ ਨੇ ਫਿਰ ਤੋਂ ਮੰਦਿਰ ਦੇ ਪੁਜਾਰੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।

ਜਿਸ ਤੋਂ ਪਰੇਸ਼ਾਨ ਹੋ ਕੇ ਹਰੀਸ਼ ਚੰਦਰ ਨੇ ਡੀ. ਐੱਸ. ਪੀ. ਦੀ ਉਸ ਦੇ ਡੰਡੇ ਨਾਲ ਕੁੱਟਮਾਰ ਕਰ ਦਿੱਤੀ। ਪੁਜਾਰੀ ਹਰੀਸ਼ ਚੰਦਰ ਦਾ ਸਾਥ ਇਲਾਕੇ ਦੇ ਲੋਕਾਂ ਨੇ ਵੀ ਦਿੱਤਾ ਕਿਉਂਕਿ ਇਲਾਕੇ ਦੇ ਲੋਕ ਵੀ ਉਕਤ ਡੀ. ਐੱਸ. ਪੀ. ਤੋਂ ਪਰੇਸ਼ਾਨ ਸਨ। ਲਹੂਲੁਹਾਨ ਹਾਲਤ 'ਚ ਡੀ. ਐੱਸ. ਪੀ. ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨਾਰਾਇਣ ਗੌਰ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

shivani attri

This news is Content Editor shivani attri