ਪੰਜਾਬ ਪੁਲਸ ਦੀ ਵੱਡੀ ਕਾਰਵਾਈ, 24 ਘੰਟਿਆਂ 'ਚ ਹੀ ਮਾਰ ਸੁੱਟਿਆ ਸ਼ਹੀਦ ਮੁਲਾਜ਼ਮ ਅੰਮ੍ਰਿਤਪਾਲ ਦਾ ਕਾਤਲ (ਵੀਡੀਓ)

03/18/2024 7:44:14 PM

ਮੁਕੇਰੀਆਂ (ਨਾਗਲਾ, ਝਾਵਰ)- ਪੁਲਸ ਮੁਲਾਜ਼ਮ ਦੇ ਅੰਮ੍ਰਿਤਪਾਲ ਸਿੰਘ ਦਾ ਕਤਲ ਕਰਨ ਵਾਲਾ ਨਸ਼ਾ ਤਸਕਰ ਸੁਖਵਿੰਦਰ ਸਿੰਘ ਰਾਣਾ ਵਾਸੀ ਮਨਸੂਰਪੁਰ ਅੱਜ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਪੈਂਦੇ ਕਸਬਾ ਭੰਗਾਲਾ ਨੇੜੇ ਪੁਲਸ ਮੁਕਾਬਲੇ ਵਿਚ ਮਾਰਿਆ ਗਿਆ ਹੈ। ਪੰਜਾਬ ਪੁਲਸ ਦੀ ਇਹ ਬਹੁਤ ਹੀ ਤੇਜ਼ ਕਾਰਵਾਈ ਹੈ ਕਿ ਅੰਮ੍ਰਿਤਪਾਲ ਦੀ ਸ਼ਹਾਦਤ ਦੇ ਸਿਰਫ਼ 24 ਘੰਟਿਆਂ ਦੇ ਅੰਦਰ ਹੀ ਸ਼ਹੀਦ ਦੇ ਕਾਤਲ ਦਾ ਇਨਕਾਊਂਟਰ ਕਰ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁਕੇਰੀਆਂ ਨੇੜੇ ਪਿੰਡ ਮਨਸੂਰਪੁਰ ਵਿਖੇ ਨਸ਼ਾ ਤਸਕਰ ਸੁਖਵਿੰਦਰ ਸਿੰਘ ਰਾਣਾ ਦੇ ਆਪਣੀ ਗੈਂਗ ਸਣੇ ਲੁਕੇ ਹੋਏ ਹੋਣ ਦੀ ਜਾਣਕਾਰੀ ਪੁਲਸ ਨੂੰ ਮਿਲੀ ਸੀ, ਜਿਸ ਨੂੰ ਫੜਨ ਲਈ ਪੁਲਸ ਵੱਲੋਂ ਇਕ ਸਪੈਸ਼ਲ ਟੀਮ ਬਣਾ ਕੇ ਕਾਰਵਾਈ ਕੀਤੀ ਗਈ ਸੀ। ਇਸ ਟੀਮ 'ਚ ਹੈੱਡ ਕਾਂਸਟੇਬਲ ਅੰਮ੍ਰਿਤਪਾਲ ਦਾ ਵੀ ਨਾਂ ਸ਼ਾਮਲ ਸੀ। 

ਇਸ ਦੌਰਾਨ ਜਦੋਂ ਪੁਲਸ ਟੀਮ ਮੌਕੇ 'ਤੇ ਪੁੱਜੀ ਤਾਂ ਸੁੱਖਵਿੰਦਰ ਰਾਣਾ ਵੱਲੋਂ ਪੁਲਸ ਪਾਰਟੀ 'ਤੇ ਤਾਬੜਤੋੜ ਗੋਲ਼ੀਬਾਰੀ ਕੀਤੀ ਗਈ, ਜਿਸ ਦੌਰਾਨ ਪੁਲਸ ਮੁਲਾਜ਼ਮ ਅੰਮ੍ਰਿਤਪਾਲ ਸਿੰਘ ਦੀ ਛਾਤੀ 'ਚ 3 ਗੋਲ਼ੀਆਂ ਲੱਗੀਆਂ ਸਨ, ਜਿਸ ਕਾਰਨ ਉਹ ਸ਼ਹੀਦ ਹੋ ਗਿਆ। ਉਸ ਦਾ ਅੱਜ ਉਸ ਦੇ ਜੱਦੀ ਪਿੰਡ ਜੰਡੋਰ (ਹੁਸ਼ਿਆਰਪੁਰ) ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਸ ਦੀ ਚਿਖਾ ਨੂੰ ਪੁਲਸ ਦੀ ਟੁਕੜੀ ਵੱਲੋਂ ਸ਼ਹੀਦ ਦੀ ਸਲਾਮੀ ਦਿੱਤੀ ਗਈ ਤੇ ਉਸ ਦੇ ਪਿਤਾ ਹਰਮਿੰਦਰ ਸਿੰਘ ਨੇ ਉਸ ਦੀ ਚਿਖਾ ਨੂੰ ਅਗਨਭੇਟ ਕੀਤਾ।

ਇਹ ਵੀ ਪੜ੍ਹੋ- ਮੂਸੇਵਾਲਾ ਦੀ ਹਵੇਲੀ 'ਚ ਮੁੜ ਆਈ 'ਸ਼ੁੱਭ' ਘੜੀ, ਛੋਟੇ ਸਿੱਧੂ ਦੇ ਜਨਮ 'ਤੇ ਪ੍ਰਸ਼ੰਸਕਾਂ ਤੋਂ ਨਹੀਂ ਸਾਂਭੀ ਜਾਂਦੀ ਖੁਸ਼ੀ 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Harpreet SIngh

This news is Content Editor Harpreet SIngh