ਹੁਣ ਪੰਜਾਬ ਪੁਲਸ ਨੂੰ ਵੀ ਹੋਵੇਗੀ ਹਫਤਾਵਾਰੀ ਛੁੱਟੀ ਪਰ ਮੋਬਾਇਲ ਰਹੇਗਾ ਹਰ ਸਮੇਂ ਚਾਲੂ

01/11/2018 5:27:20 AM

ਲੁਧਿਆਣਾ(ਰਿਸ਼ੀ)-ਹੁਣ ਪੰਜਾਬ ਪੁਲਸ ਦੇ ਅਧਿਕਾਰੀਆਂ ਤੋਂ ਲੈ ਕੇ ਕਰਮਚਾਰੀਆਂ ਤੱਕ ਹਰੇਕ ਨੂੰ ਹਫਤਾਵਾਰੀ ਛੁੱਟੀ ਮਿਲੇਗੀ। ਛੁੱਟੀ ਵਾਲੇ ਦਿਨ ਉਹ ਵੀ ਹੋਰਨਾਂ ਸਰਕਾਰੀ ਬਾਬੂਆਂ ਦੀ ਤਰ੍ਹਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਣਗੇ ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਛੁੱਟੀ ਵਾਲੇ ਦਿਨ ਆਪਣਾ ਮੋਬਾਇਲ ਬੰਦ ਨਹੀਂ ਕਰਨਗੇ, ਫੋਨ ਹਰ ਸਮੇਂ ਆਨ ਰਹੇਗਾ। ਐਮਰਜੈਂਸੀ ਪੈਣ 'ਤੇ ਉਨ੍ਹਾਂ ਨੂੰ ਡਿਊਟੀ 'ਤੇ ਬੁਲਾਇਆ ਜਾ ਸਕਦਾ ਹੈ। ਪੁਲਸ ਕਮਿਸ਼ਨਰ ਆਰ. ਐੱਨ. ਢੋਕੇ ਨੇ ਦੱਸਿਆ ਕਿ ਹਰ ਕਰਮਚਾਰੀ ਨੂੰ ਛੁੱਟੀ ਦਿੱਤੇ ਜਾਣ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਦੀ ਜ਼ਿੰਮੇਵਾਰੀ ਇੰਚਾਰਜ ਯੂਨਿਟ 'ਤੇ ਹੋਵੇਗੀ ਤਾਂ ਕਿ ਇਸ ਸੁਵਿਧਾ ਦਾ ਹਰ ਅਧਿਕਾਰੀ, ਕਰਮਚਾਰੀ ਨੂੰ ਫਾਇਦਾ ਮਿਲ ਸਕੇ ਤੇ ਪੁਲਸ ਵਿਭਾਗ ਵਿਚ ਹੀ ਕੰਮਕਾਜ 'ਤੇ ਕੋਈ ਪ੍ਰਭਾਵ ਨਾ ਪਵੇ। ਇਸ ਕਦਮ ਦੇ ਚੁੱਕੇ ਜਾਣ ਨਾਲ ਜਿਥੇ ਇਕ ਪਾਸੇ ਪੁਲਸ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਮਨੋਬਲ ਵਧੇਗਾ, ਉਥੇ ਉਹ ਫਿੱਟ ਰਹਿ ਸਕਣਗੇ।