DSP ਰੈਂਕ ਦੇ ਪੁਲਸ ਅਧਿਕਾਰੀਆਂ ਨੂੰ ਸੌਂਪਿਆ ਗਿਆ ਵਾਧੂ ਚਾਰਜ

07/01/2020 6:29:13 PM

ਚੰਡੀਗੜ੍ਹ : ਪੰਜਾਬ ਪੁਲਸ ਦੇ ਡੀ. ਐਸ. ਪੀ. ਰੈਂਕ ਦੇ ਪੁਲਸ ਅਧਿਕਾਰੀਆਂ ਨੂੰ ਵਾਧੂ ਚਾਰਜ ਸੰਭਾਲਿਆ ਗਿਆ ਹੈ। ਅਸਲ 'ਚ ਪ੍ਰਬੰਧਕੀ ਕਾਰਨਾਂ ਕਰਕੇ ਇਨ੍ਹਾਂ ਅਧਿਕਾਰੀਆਂ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਇਨ੍ਹਾਂ ਹੁਕਮਾਂ ਤੋਂ ਬਾਅਦ ਉਕਤ ਅਧਿਕਾਰੀ ਆਪਣੇ ਕੰਮ ਤੋਂ ਇਲਾਵਾ ਤੁਰੰਤ ਪ੍ਰਭਾਵ ਨਾਲ ਵਾਧੂ ਚਾਰਜ ਵੀ ਸੰਭਾਲਣਗੇ।

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਅਹਿਮ ਮੀਟਿੰਗ 8 ਜੁਲਾਈ ਨੂੰ

ਇਨ੍ਹਾਂ 'ਚ ਪੀ. ਪੀ. ਐਸ., ਡੀ. ਐਸ. ਪੀ. ਅਮਰਜੀਤ ਸੰਧੂ (ਮੌਜੂਦਾ ਡੀ. ਐਸ. ਪੀ., ਪ੍ਰਸ਼ਾਸਨ, ਤਕਨੀਕੀ ਸੇਵਾਵਾਂ, ਪੰਜਾਬ, ਚੰਡੀਗੜ੍ਹ) ਨੂੰ ਡੀ. ਐਸ. ਪੀ. ਟ੍ਰੇਨਿੰਗ, ਤਕਨੀਕੀ ਸੇਵਾਵਾਂ, ਬਨੂੰੜ, ਪੀ. ਪੀ. ਐਸ., ਡੀ. ਐਸ. ਪੀ. ਥਾਣਾ ਸਿੰਘ (ਮੌਜੂਦਾ ਡੀ.ਐਸ. ਪੀ., ਤਕਨੀਕੀ ਸੇਵਾਵਾਂ, ਬਠਿੰਡਾ ਰੇਂਜ) ਨੂੰ ਡੀ. ਐਸ. ਪੀ. ਤਕਨੀਕੀ ਸੇਵਾਵਾਂ ਫਰੀਦਕੋਟ ਰੇਂਜ, ਅਤੇ ਪੀ. ਪੀ. ਐਸ. ਡੀ. ਐਸ. ਪੀ. ਗੁਰਿੰਦਰ ਸਿੰਘ (ਮੌਜੂਦਾ ਡੀ. ਐਸ. ਪੀ., ਤਕਨੀਕੀ ਸੇਵਾਵਾਂ ਕਮਿਸ਼ਨਰੇਟ ਅੰਮ੍ਰਿਤਸਰ) ਨੂੰ ਡੀ. ਐਸ. ਪੀ., ਤਕਨੀਕੀ ਸੇਵਾਵਾਂ, ਫਿਰੋਜ਼ਪੁਰ ਰੇਂਜ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ : ਰਜ਼ੀਆ ਸੁਲਤਾਨਾ ਨੇ 43 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਸੌਂਪੇ ਨਿਯੁਕਤੀ ਪੱਤਰ
 


Babita

Content Editor

Related News