''ਪੰਜਾਬ ਪੁਲਸ'' ਲੋਕਾਂ ਨੂੰ ਡਰਾਉਣ ''ਚ ਨੰਬਰ ਵਨ, ਹੋਇਆ ਖੁਲਾਸਾ

04/25/2019 10:26:21 AM

ਚੰਡੀਗੜ੍ਹ : ਦੇਸ਼ ਦੇ ਬਾਕੀ ਸੂਬਿਆਂ ਦੀ ਪੁਲਸ ਦੇ ਮੁਕਾਬਲੇ ਲੋਕਾਂ 'ਚ ਪੰਜਾਬ ਪੁਲਸ ਦਾ ਡਰ ਕਿਤੇ ਜ਼ਿਆਦਾ ਹੈ। ਇਸ ਦਾ ਖੁਲਾਸਾ 'ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਰਿਪੋਰਟ' 2018 'ਚ ਹੋਇਆ ਹੈ, ਜੋ ਕਿ ਹੁਣ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ ਚੋਟੀ ਦੇ ਸਥਾਨ ਹਾਸਲ ਕੀਤੇ ਹਨ। ਪੁਲਸ ਦਾ ਵੱਖ-ਵੱਖ ਮਾਪਦੰਡਾਂ 'ਤੇ ਮੁਲਾਂਕਣ ਕਰਨ ਵਾਲੀ ਰਿਪੋਰਟ 'ਚ ਪੰਜਾਬ ਅਤੇ ਦਿੱਲੀ ਪੁਲਸ ਨੂੰ ਫਾਡੀ ਸਥਾਨ ਹਾਸਲ ਹੋਏ ਹਨ। ਪੁਲਸ ਦੀ ਕਾਰਗੁਜ਼ਾਰੀ ਨੂੰ ਨਿਰਪੱਖਤਾ, ਪੁਲਸ 'ਚ ਔਰਤਾਂ ਪ੍ਰਤੀ ਨਰਮੀ ਤੇ ਲੋਕਾਂ ਦੇ ਨਜ਼ਰੀਏ ਨਾਲ ਪੁਲਸ ਪ੍ਰਤੀ ਭਰੋਸੇ ਜਿਹੇ ਮਾਪਦੰਡਾਂ 'ਤੇ ਪਰਖਿਆ ਗਿਆ ਹੈ। ਧਾਰਨਾ ਤੇ ਸੀਨੀਅਰ ਅਧਿਕਾਰੀਆਂ 'ਚ ਭਰੋਸੇ ਦੇ ਮਾਮਲੇ 'ਚ ਹਰਿਆਣਾ ਪੁਲਸ ਪਹਿਲੇ ਨੰਬਰ 'ਤੇ ਰਹੀ ਹੈ, ਜਦੋਂ ਕਿ ਹਿਮਾਚਲ ਪੁਲਸ ਨੂੰ ਦੂਜਾ ਸਥਾਨ ਹਾਸਲ ਹੋਇਆ ਹੈ। ਧਾਰਨਾ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਆਖਰੀ ਮਤਲਬ ਕਿ 22ਵਾਂ ਸਥਾਨ ਮਿਲਿਆ ਹੈ, ਜਦੋਂ ਕਿ ਸੀਨੀਅਰ ਪੁਲਸ ਅਧਿਕਾਰੀਆਂ 'ਚ ਭਰੋਸੇ ਪ੍ਰਤੀ ਪੰਜਾਬ ਦਾ ਨੰਬਰ 20ਵਾਂ ਹੈ। 

Babita

This news is Content Editor Babita