ਗੈਂਗਸਟਰਾਂ ਦਾ ਐਨਕਾਊਂਟਰ ਕਰਨ ਵਾਲੀ ਟੀਮ ਨੂੰ ਮਿਲੇ ਤਰੱਕੀ : ਸ਼ਿਵ ਸੈਨਾ

01/29/2018 4:25:48 PM

ਬਠਿੰਡਾ (ਪਰਮਿੰਦਰ) — ਪੰਜਾਬ ਪੁਲਸ ਲਈ ਸਿਰਦਰਦੀ ਬਣੇ ਇਨਾਮੀ ਗੈਂਗਸਟਰਾਂ ਦਾ ਐਨਕਾਊਂਟਰ ਕਰਨ ਵਾਲੀ ਪੰਜਾਬ ਪੁਲਸ ਦੀ ਟੀਮ ਨੂੰ ਤਰੱਕੀ ਤੇ ਇਨਾਮ ਮਿਲਣਾ ਚਾਹੀਦਾ ਹੈ। ਉਕਤ ਵਿਚਾਰ ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਉਪ ਪ੍ਰਧਾਨ ਯੋਗੇਸ਼ ਬਾਤਿਸ਼, ਜ਼ਿਲਾ ਪ੍ਰਧਾਨ ਸੁਖਜੀਤ ਬਾਹਿਆ, ਸਲਾਹਕਾਰ ਸਤਿੰਦਰ ਕੁਮਾਰ ਤੇ ਭਾਰਤ ਭੂਸ਼ਣ ਕਾਕਾ ਆਦਿ ਨੇ ਵਿਅਕਤ ਕੀਤੇ।
ਯੋਗੇਸ਼ ਬਾਤਿਸ਼ ਨੇ ਕਿਹਾ ਕਿ ਨਾਭਾ ਜੇਲ ਬ੍ਰੇਕ 'ਚ ਸ਼ਾਮਲ ਗੈਂਗਸਟਰ ਵਿੱਕੀ ਗੌਂਡਰ 'ਤੇ ਸਰਕਾਰ ਨੇ 10 ਲੱਖ ਰੁਪਏ ਤੇ ਪ੍ਰੇਮਾ ਲਾਹੌਰੀਆ 'ਤੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ। ਉਕਤ ਗੈਂਗਸਟਰ ਪੁਲਸ ਨੂੰ ਸੋਸ਼ਲ ਮੀਡੀਆ 'ਤੇ ਸ਼ਰੇਆਮ ਧਮਕਾਉਂਦੇ ਸਨ ਤੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਨ। ਇਨ੍ਹਾਂ ਗੈਂਗਸਟਰਾਂ ਦੀ ਮੌਤ ਨਾਲ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀ ਦਹਿਸ਼ਤ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਗੈਂਗਸਟਰਾਂ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਪੂਰੀ ਪੁਲਸ ਟੀਮ ਨੂੰ ਤਰੱਕੀ ਤੇ ਇਨਾਮ ਦਿੱਤੇ ਜਾਣ।