ਪੰਜਾਬ ਪੁਲਸ ਨੂੰ ਮਿਲੇ 20 ਨਵੇਂ ਡਿਪਟੀ ਸੂਪਰਡੈਂਟ ਆਫ ਪੁਲਸ

01/08/2020 2:57:16 PM

ਸ਼ੇਰਪੁਰ (ਅਨੀਸ਼) - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਪਿਛਲੇ ਸਾਲ ਲਈ ਗਈ ਪ੍ਰੀਖਿਆ 'ਚ ਪਾਸ ਹੋਏ ਪੀ.ਪੀ.ਐੱਸ ਅਧਿਕਾਰੀਆਂ ਦੀ ਨਿਯੁਕਤੀ ਲਈ ਗ੍ਰਹਿ ਵਿਭਾਗ ਪੰਜਾਬ ਵਲੋਂ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਪੁਲਸ ਦਾ 20 ਨਵੇਂ ਡੀ.ਐੱਸ.ਪੀ ਲਗਾਉਣ ਦਾ ਰਾਹ ਪੱਧਰਾ ਹੋ ਗਿਆ। ਗ੍ਰਹਿ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਰੁਪਿੰਦਰ ਕੌਰ, ਵਿਸ਼ਵਜੀਤ ਸਿੰਘ ਮਾਨ, ਸਤਵੀਰ ਸਿੰਘ, ਜਤਿਨ ਬਾਂਸਲ, ਵਰਿੰਦਰ ਸਿੰਘ ਖੋਸਾ, ਸਰਵਜੀਤ ਸਿੰਘ ਬਰਾੜ, ਕਰਨ ਸਿੰਘ ਸੰਧੂ, ਲਵਪ੍ਰੀਤ ਸਿੰਘ, ਨੇਹਾ ਅਗਰਵਾਲ, ਮੋਹਿਤ ਕੁਮਾਰ ਸਿੰਗਲਾ, ਨਿਖਿਲ ਗਰਗ, ਸੁਖਵਿੰਦਰ ਸਿੰਘ ਬਰਾੜ, ਜਸਜੌਤ ਸਿੰਘ, ਮਾਨਵਜੀਤ ਸਿੰਘ ਸਿੱਧੂ, ਹਰਸਪ੍ਰੀਤ ਸਿੰਘ, ਅਮਨਦੀਪ ਸਿੰਘ, ਗੁਰਇਕਬਾਲ ਸਿੰਘ, ਬਬਨਦੀਪ ਸਿੰਘ, ਅਰੁਣ ਮਦਾਸ਼ ਆਦ ਹਨ।

rajwinder kaur

This news is Content Editor rajwinder kaur