BSF ਤੇ ਪੰਜਾਬ ਪੁਲਸ ਦੀ ਵੱਡੀ ਕਾਰਵਾਈ, 2 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ

08/27/2020 11:35:44 PM

ਜਲਾਲਾਬਾਦ,(ਨਿਖੰਜ,ਜਤਿੰਦਰ)-ਜ਼ਿਲ੍ਹਾ ਫ਼ਾਜ਼ਿਲਕਾ ਪੁਲਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਬੀ. ਐਸ. ਐਫ. ਦੀ ਚੌਕੀ ਬੀ. ਸੀ. ਕੇ. ਇੰਚਰਾਜ ਦੀ ਸਹਾਇਤਾ ਨਾਲ ਭਾਰਤ-ਪਾਕਿ ਦੀ  ਸਰਹੱਦ ਨੇੜਿਓਂ 2 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਜਲਾਲਾਬਾਦ ਦੇ ਐਸ. ਐਚ.ਓ. ਚੰਦਰ ਸ਼ੇਖਰ ਸਿੰਘ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ ਸੀਨੀਅਰ ਕਪਤਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ੇ ਦੇ ਸਮੱਗਲਰਾਂ ਖਿਲਾਫ ਨਸ਼ਾ ਵਿਰੋਧੀ ਮੁਹਿੰਮ ਚਲਾਈ ਗਈ। ਜਿਸ ਦੌਰਾਨ ਥਾਣਾ ਸਦਰ ਦੇ ਏ. ਐਸ. ਆਈ. ਮਲੂਕ ਸਿੰਘ ਸਮੇਤ ਪੁਲਸ ਨੇ ਬੀ.ਐਸ.ਐਫ 2 ਬਟਾਲੀਅਨ, ਬੀ.ਓ.ਪੀ ਗੱਟੀ ਬੀਸੋ ਕੇ ਦੀ ਟੀਮ ਦੇ ਇੰਚਰਾਜ ਜਗਜੀਵਨ ਰਾਮ ਅਤੇ ਬੀ. ਐਸ. ਐਫ ਦੇ ਜਵਾਨਾਂ ਨਾਲ ਮਿਲ ਕੇ ਸਾਂਝੀ ਸਰਚ ਮੁਹਿੰਮ ਚਲਾਈ। ਇਸੇ ਦੌਰਾਨ ਭਾਰਤ ਵਾਲੀ ਸਾਈਡ 'ਤੇ ਖੇਤ 'ਚ ਛੁਪਾ ਕੇ ਰੱਖੀ ਹੋਈ 2 ਕਿਲੋ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਜਿਸ ਦੇ ਅਧਾਰ 'ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 128  ਐਨ. ਡੀ. ਪੀ. ਐਸ. ਐਕਟ ਦੇ ਤਹਿਤ ਥਾਣਾ ਸਦਰ ਜਲਾਲਾਬਾਦ ਵਿਖੇ ਮਾਮਲਾ ਦਰਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਮੁਤਾਬਕ ਅੰਤਰਾਸਟਰੀ ਬਜ਼ਾਰ 'ਚ ਫੜੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।


 

Deepak Kumar

This news is Content Editor Deepak Kumar