ਪੰਜਾਬ ਪੁਲਸ ਦਾ ਇੱਕ ਚਿਹਰਾ ਇਹ ਵੀ,ਕੋਰੋਨਾ ਮਰੀਜ਼ਾਂ ਦੇ ਘਰ ਪੁਲਸ ਪ੍ਰਸ਼ਾਸਨ ਪਹੁੰਚਾ ਰਿਹਾ ਫਲ ਫਰੂਟ

05/15/2021 1:00:10 PM

ਭਵਾਨੀਗੜ੍ਹ (ਵਿਕਾਸ): ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਅਤੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਜਿਹੇ ਵਿੱਚ ਇੱਥੇ ਡੀ.ਐੱਸ.ਪੀ ਭਵਾਨੀਗੜ੍ਹ ਸੁਖਰਾਜ ਸਿੰਘ ਘੁੰਮਣ ਦੀ ਰਹਿਨੁਮਾਈ ਹੇਠ ਪੁਲਸ ਪ੍ਰਸ਼ਾਸਨ ਦੇ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਸ਼ਲਾਘਾਯੋਗ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਇਹ ਵੀ ਪੜ੍ਹੋ:   ਜਨਮ ਤੋਂ ਦੋ ਦਿਨ ਮਗਰੋਂ ਧੀ ਦੀ ਹੋਈ ਮੌਤ, ਸਦਮੇ 'ਚ ਪਿਓ ਨੇ ਲਿਆ ਫਾਹਾ

ਮੁਹਿੰਮ ਤਹਿਤ ਐੱਸ.ਐੱਚ.ਓ ਥਾਣਾ ਭਵਾਨੀਗੜ੍ਹ ਗੁਰਦੀਪ ਸਿੰਘ ਸੰਧੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚ ਫ਼ਲਾਂ ਦੀਆਂ ਟੋਕਰੀਆਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਮੌਕੇ ਇੰਸਪੈਕਟਰ ਸੰਧੂ ਨੇ ਕਿਹਾ ਕਿ ਕੋਰੋਨਾ ਸੰਕਟ ਵਿੱਚ ਪੁਲਸ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਜਿਸਨੂੰ ਨਿਭਾ ਕੇ ਉਨ੍ਹਾਂ ਨੂੰ ਚੰਗਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਪੁਲਸ ਨੂੰ ਸਹਾਇਤਾ ਲਈ ਸ਼ਹਿਰ ਦੇ ਗਾਂਧੀ ਨਗਰ ਮੁਹੱਲੇ 'ਚੋਂ ਲੋੜਵੰਦ ਲੋਕਾਂ ਦੇ ਫੋਨ ਆਏ ਜਿਸ ਉਪਰੰਤ ਉਨ੍ਹਾਂ ਦੀ ਟੀਮ ਵੱਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਘਰ ਫ਼ਲਾਂ ਦੀਆਂ ਟੋਕਰੀਆਂ ਪਹੁੰਚਾਈਆਂ ਗਈਆਂ।

ਇਹ ਵੀ ਪੜ੍ਹੋ:   ਜਲੰਧਰ ਤੋਂ ਬਾਅਦ ਮੋਗਾ ’ਚ ਖ਼ਤਮ ਹੋਈ ਵੈਕਸੀਨ, ਬੰਦ ਹੋਏ ਕੋਵਿਡ ਸੈਂਟਰ

ਸੰਧੂ ਨੇ ਕਿਹਾ ਕਿ ਕੋਰੋਨਾ ਪਾਜ਼ੇਟਿਵ ਹੋਣ 'ਤੇ ਮਰੀਜ਼ ਨੂੰ ਘਬਰਾਉਣਾ ਨਹੀਂ ਚਾਹੀਦਾ ਬਲਕਿ ਆਪਣੇ ਘਰਾਂ 'ਚ ਹੀ ਰਹਿ ਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤ ਜਾਂ ਲੋੜਵੰਦ ਪਰਿਵਾਰ ਪੁਲਸ ਪ੍ਰਸ਼ਾਸਨ ਦੇ ਸਰਕਾਰੀ ਨੰਬਰ 'ਤੇ ਕਦੇ ਵੀ ਫੋਨ ਕਰ ਸਕਦੇ ਹਨ ਪੁਲਸ ਵੱਲੋਂ ਉਨ੍ਹਾਂ ਨੂੰ ਮੁਫ਼ਤ ਰਾਸ਼ਨ ਪਾਣੀ ਮੁਹੱਈਆ ਕਰਾਇਆ ਜਾਵੇਗਾ। ਪੁਲਸ ਪ੍ਰਸ਼ਾਸਨ ਦੇ ਵੱਲੋਂ ਸੇਵਾ ਕਰਨ ਦੀ ਛੇੜੀ ਮੁਹਿੰਮ ਦੀ ਲੋਕ ਸ਼ਲਾਘਾ ਕਰ ਰਹੇ ਹਨ।

ਇਹ ਵੀ ਪੜ੍ਹੋ:  ਬਠਿੰਡਾ ਏਮਜ਼ ’ਚ ਆਕਸੀਜਨ ਅਤੇ ਲੈਵਲ 3 ਦੀਆਂ ਸਹੂਲਤਾਂ ’ਚ ਕੀਤਾ ਜਾਵੇ ਵਾਧਾ : ਹਰਸਿਮਰਤ

Shyna

This news is Content Editor Shyna