ਪੰਜਾਬ ''ਚ ਮੰਗਲਵਾਰ ਨੂੰ ਕੋਰੋਨਾ ਦੇ ਵੱਡੀ ਗਿਣਤੀ ''ਚ ਮਾਮਲੇ ਆਏ ਸਾਹਮਣੇ, 75 ਦੀ ਮੌਤ

09/29/2020 9:07:31 PM

ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਮੰਗਲਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1100 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 75 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 112460 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3359 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 23459 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1100 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1810086 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।   

ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 180, ਜਲੰਧਰ 145, ਪਟਿਆਲਾ 71, ਐਸ. ਏ. ਐਸ. ਨਗਰ 109, ਅੰਮ੍ਰਿਤਸਰ 95, ਗੁਰਦਾਸਪੁਰ 62, ਬਠਿੰਡਾ 55, ਹੁਸ਼ਿਆਰਪੁਰ 50, ਫਿਰੋਜ਼ਪੁਰ 8, ਸੰਗਰੂਰ 20, ਪਠਾਨਕੋਟ 9, ਕਪੂਰਥਲਾ 55, ਫਰੀਦਕੋਟ 28, ਸ੍ਰੀ ਮੁਕਤਸਰ ਸਾਹਿਬ 43, ਮੋਗਾ 16, ਫਾਜ਼ਿਲਕਾ 25, ਰੋਪੜ 28, ਫਤਿਹਗੜ੍ਹ ਸਾਹਿਬ 18, ਬਰਨਾਲਾ 12, ਤਰਨਤਾਰਨ 47, ਮਾਨਸਾ 13, ਐਸ. ਬੀ. ਐਸ. ਨਗਰ ਤੋਂ 11 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।

ਉਥੇ ਹੀ ਸੂਬੇ 'ਚ ਅੱਜ 75 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਲੁਧਿਆਣਾ 'ਚ 12, ਅੰਮ੍ਰਿਤਸਰ 'ਚ 7, ਗੁਰਦਾਸਪੁਰ 'ਚ 7, ਐਸ. ਏ. ਐਸ ਨਗਰ 'ਚ 5, ਐਸ. ਬੀ. ਐਸ ਨਗਰ 'ਚ 5, ਪਠਾਨਕੋਟ 'ਚ 5, ਫਿਰੋਜ਼ਪੁਰ 'ਚ 4, ਹੁਸ਼ਿਆਰਪੁਰ 'ਚ 4, ਜਲੰਧਰ 'ਚ 4, ਬਰਨਾਲਾ 'ਚ 3, ਕਪੂਰਥਲਾ 'ਚ 3, ਮੁਕਤਸਰ ਸਾਹਿਬ 'ਚ 3, ਬਠਿੰਡਾ 'ਚ 2, ਫਰੀਦਕੋਟ 'ਚ 2, ਪਟਿਆਲਾ 'ਚ 2, ਰੋਪਡ਼ 'ਚ 2, ਤਰਨਤਾਰਨ 'ਚ 2, ਫਤਿਹਗਡ਼੍ਹ ਸਾਹਿਬ 'ਚ 1, ਮੋਗਾ 'ਚ 1 ਤੇ ਸੰਗਰੂਰ 'ਚ 1 ਦੀ ਕੋਰੋਨਾ ਕਾਰਣ ਮੌਤ ਹੋਈ ਹੈ।  

Bharat Thapa

This news is Content Editor Bharat Thapa