ਪੰਜਾਬ ''ਚ ''ਨਗਰ ਕੌਂਸਲ'' ਚੋਣ ਦੰਗਲ ਭਖਿਆ, ਕਈ ਅਕਾਲੀ ਆਗੂ ''ਤੱਕੜੀ'' ਛੱਡ ਲੜਨਗੇ ਆਜ਼ਾਦ ਚੋਣਾਂ

12/28/2020 1:55:24 PM

ਪਾਤੜਾਂ (ਅਡਵਾਨੀ) : ਫਰਵਰੀ ’ਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ’ਚ ਚੋਣ ਦੰਗਲ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਪਾਤੜਾਂ ਸ਼ਹਿਰ ਕਾਂਗਰਸ ਪਾਰਟੀ ਦਾ ਗੜ੍ਹ ਮੰਨਿਆ ਜਾਂਦਾ ਹੈ। ਪੰਜਾਬ ’ਚ ਵੀ ਕਾਂਗਰਸ ਦੀ ਸਰਕਾਰ ਹੈ, ਜਿਸ ਨੂੰ ਲੈ ਕੇ ਹਰ ਵਾਰਡ ’ਚ ਕਾਂਗਰਸ ਦੀ ਟਿਕਟ ਲੈਣ ਲਈ ਹੋੜ ਲੱਗੀ ਹੋਈ ਹੈ। ਦੂਜੇ ਪਾਸੇ ਅਕਾਲੀ ਦਲ ਲਈ ਹਾਸੋਹੀਣੀ ਸਥਿਤੀ ਬਣੀ ਹੋਈ ਹੈ ਕਿਉਂਕਿ ਜਿਹੜੇ ਅਕਾਲੀ ਦਲ ਬਾਦਲ ਦੇ ਵੱਡੇ-ਵੱਡੇ ਮਹਾਂਰਥੀ ਲੀਡਰ ਆਪਣੇ ਦਮ ’ਤੇ ਚੋਣ ਜਿੱਤਣ ਦਾ ਦਮਖਮ ਰੱਖਦੇ ਹਨ, ਉਹ ‘ਤੱਕੜੀ’ ਚੋਣ ਨਿਸ਼ਾਨ ਨੂੰ ਛੱਡ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਨਿਸ਼ਾਨ ’ਤੇ ਚੋਣ ਲੜਨ ਲਈ ਮਜ਼ਬੂਰ ਹਨ ਕਿਉਂਕਿ ਪਿਛਲੀ ਅਕਾਲੀ ਦਲ ਦੀ ਸਰਕਾਰ ਅੰਦਰ ਪਾਤੜਾਂ ਸ਼ਹਿਰ ਦੇ ਕਾਫੀ ਨਿਰਦੋਸ਼ ਲੋਕਾਂ 'ਤੇ ਝੂਠੇ ਪਰਚੇ ਦਰਜ ਹੋਏ ਸਨ।

ਇਹ ਵੀ ਪੜ੍ਹੋ : CBSE ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਪ੍ਰੀਖਿਆ ਲਈ ਜਾਰੀ ਹੋਇਆ ਨਵਾਂ ਪੈਟਰਨ

ਇਸ ਕਾਰਣ ਕਾਫੀ ਆਗੂ ਤੱਕੜੀ ਚੋਣ ਨਿਸ਼ਾਨ ਛੱਡ ਕੇ ਹੁਣ ਆਜ਼ਾਦ ਚੋਣ ਲੜਨ ਦੀ ਪ੍ਰਪੋਜ਼ਲ ਤਿਆਰ ਕਰ ਰਹੇ ਹਨ। ਇਸ ਵਾਰ ਦਿਲਚਸਪ ਵਾਰਡ ਨੰਬਰ-2 ਜਿਸ ’ਚ ਕਾਂਗਰਸ ਪਾਰਟੀ ਤੋਂ ਟਿਕਟ ਦੇ ਦਾਅਵੇਦਾਰ ਹਨ। ਕਾਂਗਰਸ ਦੇ ਜ਼ਿਲ੍ਹਾ ਜਨਰਲ ਸਕੱਤਰ ਚਿਮਨ ਲਾਲ ਕਲਵਾਣੂ ਤੇ ਮੌਜੂਦਾ ਐੱਮ. ਸੀਜ਼ ਓਮ ਸਾਂਤੀ ਹਨ। ਇਸ ਵਾਰਡ ’ਚ ਭਾਜਪਾ ਦੀ ਟਿਕਟ ਦੇ 3 ਦਾਅਵੇਦਾਰ ਭਗਵਤ ਦਿਆਲ ਨਿੱਕਾ, ਲਾਲ ਚੰਦ ਲਾਲੀ ਅਤੇ ਸੁਭਾਸ਼ ਚੰਦ ਤਿਤਲੀ ਹਨ। ਵਾਰਡ ਨੰਬਰ-4 ’ਚ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੋਨੀ ਜਲੂਰ ਜੋ ਆਜ਼ਾਦ ਉਮੀਦਵਾਰ ਚੋਣ ਲੜਨਗੇ ਅਤੇ 5 ਨੰਬਰ ਵਾਰਡ ’ਚੋਂ ਅਕਾਲੀ ਆਗੂ ਵਰੁਣ ਕਾਂਸਲ, ਪਾਤੜਾਂ ਦੇ 6 ਨੰਬਰ ਵਾਰਡ ’ਚ ਜੋ ਹਾਈ ਪ੍ਰੋਫ਼ਾਈਲ ਵਾਰਡ ਹੈ, ਇੱਥੋਂ ਕਾਂਗਰਸ ਪਾਰਟੀ ਤੋਂ ਸੰਭਾਵਿਤ ਉਮੀਦਵਾਰ ਨਰਿੰਦਰ ਸਿੰਗਲਾ ਚੋਣ ਮੈਦਾਨ ’ਚ ਹਨ।

ਇਹ ਵੀ ਪੜ੍ਹੋ : ਜਜ਼ਬੇ ਨੂੰ ਸਲਾਮ : ਕਿਸਾਨਾਂ ਦਾ ਸਾਥ ਦੇਣ ਲਈ ਵੀਲ੍ਹ ਚੇਅਰਾਂ 'ਤੇ ਦਿੱਲੀ ਚੱਲੇ ਸੰਗਰੂਰ ਦੇ 'ਅਪਾਹਜ'

ਅੱਠ ਨੰਬਰ ਵਾਰਡ ਜੋ ਪਾਤੜਾਂ ਦੇ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਸਾਬਕਾ ਪ੍ਰਧਾਨ ਪ੍ਰੇਮ ਗੁਪਤਾ, ਜਿਸ ਨੇ ਅੱਜ ਤੱਕ ਕੋਈ ਵੀ ਚੋਣ ਨਹੀਂ ਹਾਰੀ ਅਤੇ ਪਾਤੜਾਂ ਨਗਰ ਕੌਂਸਲ ਦੇ 2 ਵਾਰ ਪ੍ਰਧਾਨ ਬਣ ਕੇ ਇਲਾਕੇ ਦੀ ਸੇਵਾ ਕੀਤੀ ਹੈ, ਉਨ੍ਹਾਂ ਨੂੰ ਟੱਕਰ ਦੇਣ ਲਈ ਇਸ ਵਾਰ ਸਮਾਜ ਸੇਵਕ ਪ੍ਰਸ਼ੋਤਮ ਸਿੰਗਲਾ ਨੇ ਚੋਣ ਮੈਦਾਨ ’ਚ ਹਨ। 11 ਨੰਬਰ ਵਾਰਡ ਜੋ ਹਰ ਵਾਰ ਸੁਰਖੀਆਂ ’ਚ ਰਹਿੰਦਾ ਹੈ, ਜਿੱਥੋਂ ਸਾਬਕਾ ਪ੍ਰਧਾਨ ਵਿਨੋਦ ਜਿੰਦਲ ਜੋ ਅਕਾਲੀ ਦਲ ਦੇ ਥੰਮ੍ਹ ਮੰਨੇ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ ਨੂੰ ਜਰਮਨੀ ਤੋਂ ਮੰਗਵਾਏ ਗਏ 4 'ਬਲਦ' ਮਿਲੇ, ਸੂਬੇ 'ਚ ਵਧੇਗਾ ਦੁੱਧ ਦਾ ਉਤਪਾਦਨ

ਉਹ ਹਰ ਵਾਰ ਇਸ ਵਾਰਡ ਤੋਂ ਚੋਣ ਲੜਦੇ ਹਨ। ਇਹ ਵਾਰਡ ਲੈਡੀਜ਼ ਹੋਣ ਕਾਰਣ ਉਨ੍ਹਾਂ ਦੀ ਧਰਮ ਪਤਨੀ ਉਮੀਦਵਾਰ ਹਨ। ਵਿਨੋਦ ਜਿੰਦਲ 12 ਨੰਬਰ ਤੋਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਤੀਸ਼ ਗਰਗ ਨਾਲ ਮੁਕਾਬਲਾ ਕਰਨਗੇ ਅਤੇ 15 ਨੰਬਰ ਵਾਰਡ ਤੋਂ ਭਾਜਪਾ ਪਾਰਟੀ ਵੱਲੋਂ ਸੰਭਾਵਿਤ ਉਮੀਦਵਾਰ ਭਗਵਤ ਦਿਆਲ ਨਿੱਕਾ ਦੀ ਨੂੰਹ ਪ੍ਰੀਤ ਜੈਨ ਚੋਣ ਮੈਦਾਨ ’ਚ ਹਨ।
ਨੋਟ : ਅਕਾਲੀ ਆਗੂਆਂ ਵੱਲੋਂ ਤੱਕੜੀ ਛੱਡਣ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਬਾਰੇ ਦਿਓ ਆਪਣੀ ਰਾਏ

Babita

This news is Content Editor Babita