ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਨੇ ਫੂਕੀ ਸਰਕਾਰ ਦੀ ਅਰਥੀ

02/24/2018 12:40:01 AM

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਦੇ ਸੱਦੇ 'ਤੇ ਨਗਰ ਨਿਗਮ ਹੁਸ਼ਿਆਰਪੁਰ ਦੇ ਸਾਰੀਆਂ ਬ੍ਰਾਂਚਾਂ ਦੇ ਮੁਲਾਜ਼ਮਾਂ ਵੱਲੋਂ ਦਫਤਰ ਨਗਰ ਨਿਗਮ (ਹੁਸ਼ਿਅਰਪੁਰ) ਤੋਂ ਦੁਸਹਿਰਾ ਗਰਾਊਂਡ ਚੌਕ ਨੇੜੇ ਸ਼ਨੀ ਮੰਦਰ ਤੱਕ ਅਰਥੀ ਫੂਕ ਰੋਸ ਮਾਰਚ  ਕਰਦਿਆਂ ਚੁਰਾਹੇ ਵਿਚ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਰੋਸ ਮਾਰਚ ਦੀ ਪ੍ਰਧਾਨਗੀ ਕੁਲਵੰਤ ਸਿੰਘ ਸੈਣੀ ਕਨਵੀਨਰ ਪੰਜਾਬ ਵੱਲੋਂ ਕੀਤੀ ਗਈ। 
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕੱਚੇ ਮੁਲਾਜ਼ਮ, ਡਰਾਈਵਰ ਤੇ ਹੋਰ ਸਟਾਫ਼ ਫੌਰੀ ਤੌਰ 'ਤੇ ਪੱਕਾ ਕੀਤਾ ਜਾਵੇ, 31-12-11 ਤੱਕ ਜਿਨ੍ਹਾਂ ਮੁਲਾਜ਼ਮਾਂ ਨੇ ਪੈਨਸ਼ਨ ਲਈ ਆਪਸ਼ਨ ਦਿੱਤੀ ਹੈ ਉਸ ਦਾ ਪ੍ਰੋਸੈੱਸ ਪੂਰਾ ਕਰ ਕੇ ਪੈਨਸ਼ਨ ਲਾਈ ਜਾਵੇ। ਬਾਕੀ ਸੂਬਿਆਂ ਵਾਂਗ ਪੰਜਾਬ ਵਿਚ ਵੀ ਜੋ ਡੀ. ਏ. ਦੀਆਂ ਕਿਸ਼ਤਾਂ ਸੈਂਟਰ ਵਲੋਂ ਦਿੱਤੀਆਂ ਗਈਆਂ ਹਨ ਉਹ ਲਾਗੂ ਕੀਤੀਆਂ ਜਾਣ ਅਤੇ ਪਿਛਲਾ ਰਹਿੰਦਾ ਡੀ. ਏ. ਦਾ ਬਕਾਇਆ ਦਿੱਤਾ ਜਾਵੇ। ਤਨਖਾਹ ਸਮੇਂ-ਸਿਰ ਦਿੱਤੀ ਜਾਵੇ, ਇਸ ਤੋਂ ਇਲਾਵਾ ਬਾਕੀ ਮੰਗਾਂ ਜਲਦ ਤੋਂ ਜਲਦ ਲਾਗੂ ਕੀਤੀ ਜਾਵੇ। ਸਫਾਈ ਕਰਮਚਾਰੀ ਲਈ ਸਪੈਸ਼ਲ ਭੱਤਾ 1000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਪੰਜਾਬ ਸਥਾਨਕ ਸਰਕਾਰਾਂ ਦੇ ਨਗਰ ਕੌਂਸਲ ਨਿਗਮ ਦਫਤਰਾਂ ਜਿਨ੍ਹਾਂ ਨੇ ਪੀ.ਐੱਫ. ਮੁਲਾਜ਼ਮ ਖਾਤੇ ਵਿਚ ਜਮ੍ਹਾ ਨਹੀਂ ਕੀਤਾ, ਵਿਆਜ ਸਮੇਤ ਜਮ੍ਹਾ ਕੀਤਾ ਜਾਵੇ, ਸਥਾਨਕ ਸਰਕਾਰਾਂ ਅਧੀਨ ਕੰਮ ਕਰਦੇ ਕਲਰਕ ਦੀ 15 ਸਾਲ ਦੀ ਸਰਵਿਸ ਹੋਣ 'ਤੇ ਲਾਜ਼ਮੀ ਇੰਸਪੈਕਟਰ ਅਤੇ ਪੰਪ ਆਪਰੇਟਰ ਦੀ 15 ਸਾਲ ਦੀ ਸਰਵਿਸ 'ਤੇ ਲਾਜ਼ਮੀ ਜੇ. ਈ. ਬਣਾਇਆ ਜਾਵੇ, 10 ਸਫਾਈ ਕਰਮਚਾਰੀ ਨੂੰ ਕੰਮ ਦੌਰਾਨ ਦਸਤਾਨੇ, ਆਈ ਕਵਰ, ਬੂਟ, ਬਰਸਾਤੀ ਆਦਿ ਦੇਣਾ ਯਕੀਨੀ ਬਣਾਏ ਜਾਣ, ਯੋਗਤਾ ਰੱਖਣ ਵਾਲੇ ਸਫਾਈ ਕਰਮਚਾਰੀ ਦਰਜਾ ਚਾਰ, ਸੀਵਰਮੈਨ, ਮਾਲੀ ਕਲਰਕ, ਪੰਪ ਆਪਰੇਟਰ ਆਦਿ ਨੂੰ ਤਰੱਕੀ ਦੇ ਮੌਕੇ ਦਿੱਤੇ ਜਾਣ, ਵੱਖ-ਵੱਖ ਸਮੇਂ ਸਰਕਾਰ ਵੱਲੋਂ ਜਾਰੀ ਸਫਾਈ ਕਰਮਚਾਰੀਆਂ ਦੇ ਲਾਭ ਲਈ ਜਾਰੀ ਪੱਤਰ ਲਾਗੂ ਕਰਵਾਏ ਜਾਣ, ਤਰਸ ਆਧਾਰਿਤ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ, ਘੱਟੋ-ਘੱਟ ਉਜਰਤਾਂ 24,000 ਪ੍ਰਤੀ ਮਹੀਨਾ ਦਿੱਤੀ ਜਾਵੇ, ਭਿੱਖੀ ਪਿੰਡ ਨਗਰ ਕੌਂਸਲ ਦੇ ਕੱਢੇ ਹੋਏ ਮੁਲਾਜ਼ਮ ਦੁਬਾਰਾ ਰੱਖੇ ਜਾਣ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। 
ਅੱਜ ਦੀ ਰੋਸ ਰੈਲੀ ਵਿਚ ਜੋਗਿੰਦਰ ਸਿੰਘ ਸੈਣੀ, ਪ੍ਰਧਾਨ ਐਕਸ਼ਨ ਕਮੇਟੀ, ਨਗਰ ਨਿਗਮ ਹੁਸ਼ਿਆਰਪੁਰ, ਰਾਜਾ ਹੰਸ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ, ਅਸ਼ਵਨੀ ਲੱਡੂ, ਲਾਲ ਚੰਦ, ਜੈਗੋਪਾਲ, ਲਾਲ ਸਿੰਘ, ਸੀਤਾ ਰਾਮ, ਸੁਰਜੀਤ ਸਿੰਘ, ਸੰਨੀ ਲਾਹੌਰੀਆ, ਰਕੇਸ਼ ਕੁਮਾਰ, ਗਗਨਦੀਪ, ਗੌਰਵ ਹੰਸ, ਰਜਿੰਦਰ ਸ਼ਾਸਤਰੀ, ਜੈਪਾਲ, ਕੁਲਵਿੰਦਰ ਕੁਮਾਰ, ਦੀਪਕ ਸ਼ਰਮਾ, ਮਦਨ ਲਾਲ, ਰਵਿੰਦਰ ਕਾਕਾ, ਸੁਰਿੰਦਰ, ਧਰਮਿੰਦਰ ਜਿੰਦਰੀ, ਬੰਟੀ, ਨਰਿੰਦਰ, ਜਿੰਦਰ,  ਅਰੁਨ, ਸੋਹਨ ਲਾਲ, ਨੋਨੀ ਮੰਗਾ ਸੀਵਰਮੈਨ, ਜੋਨੀ ਆਦੀਆ, ਵਿਕਾਸ, ਬਜਾਜ ਅਤੇ ਮੁਲਾਜ਼ਮ ਵੱਡੀ ਗਿਣਤੀ ਵਿਚ ਸ਼ਾਮਲ ਸਨ।