ਅੱਜ ਰਾਤੀ 108 ਸਾਲ ਪੁਰਾਣੀ ਪੰਜਾਬ ਮੇਲ ਐਕਸਪ੍ਰੈਸ ਫ਼ਿਰ ਦੌੜੇਗੀ ਪਟੜੀ ''ਤੇ

12/03/2020 6:26:05 PM

ਜੈਤੋ (ਰਘੂਨੰਦਨ ਪਰਾਸ਼ਰ): ਰੇਲਵੇ ਦੀ 108 ਸਾਲ ਪੁਰਾਣੀ ਪੰਜਾਬ ਮੇਲ ਐਕਸਪ੍ਰ੍ਰ੍ਰੈੱਸ 3 ਦਸੰਬਰ ਦੀ ਰਾਤ ਤੋਂ ਇਕ ਵਾਰ ਫ਼ਿਰ ਰੇਲ ਟਰੈਕ 'ਤੇ ਦੌੜੇਗੀ। ਰੇਲ ਗੱਡੀ ਦਾ ਸੰਚਾਲਨ 1 ਜੂਨ 1912 ਨੂੰ ਸ਼ੁਰੂ ਹੋਇਆ ਸੀ।
ਸੂਤਰਾਂ ਅਨੁਸਾਰ ਰੇਲ ਨੰਬਰ 02138 ਪੰਜਾਬ ਮੇਲ ਐਕਸਪ੍ਰੈੱਸ ਫਿਰੋਜ਼ਪੁਰ ਤੋਂ ਰਾਤੀ 9.45 ਵਜੇ ਚੱਲੇਗੀ ਜੋ  ਜੈਤੋ-ਬਠਿੰਡਾ-ਮਾਨਸਾ-ਜੀਂਦ-ਰੋਹਤਕ ਅਤੇ ਦਿੱਲੀ  ਦੇ ਰਸਤੇ ਹੁੰਦੇ ਹੋਏ ਦੇਸ਼ ਦੇ ਵੱਖ-ਵੱਖ 7 ਸੂਬਿਆਂ ਨੂੰ   ਜੋੜਦੀ ਹੋਏ, ਤੀਸਰੇ ਦਿਨ ਸਵੇਰੇ 7.35 ਵਜੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਮੁੰਬਈ ਪਹੁੰਚੇਗੀ।

ਇਹ ਵੀ ਪੜ੍ਹੋ:  ਕਿਸਾਨ ਧਰਨੇ 'ਚ ਸ਼ਾਮਲ ਬਜ਼ੁਰਗ ਬੇਬੇ ਨੇ ਕੰਗਣਾ ਰਣੌਤ ਨੂੰ ਦਿੱਤਾ ਮੋੜਵਾਂ ਜਵਾਬ

ਸੂਤਰਾਂ ਦੇ ਅਨੁਸਾਰ ਰੇਲ ਦੀ ਯਾਤਰਾ ਕਰਨ ਵਾਲਿਆਂ ਲਈ ਟਿਕਟਾਂ ਦੀ ਬੁਕਿੰਗ ਵੀ ਜ਼ਰੂਰੀ ਹੈ। ਕੋਰੋਨਾ   ਕਾਲ ਲਾਕਡਾਉਨ ਦੌਰਾਨ ਮਾਰਚ 'ਚ ਪੰਜਾਬ ਮੇਲ ਐਕਸਪ੍ਰੈੱਸ ਦੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ।ਇਸ ਦੇ ਨਾਲ ਹੀ ਫਿਰੋਜ਼ਪੁਰ ਰੇਲ ਮੰਡਲ ਦੇ ਡੀ.ਆਰ.ਐੱਮ. ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਪੰਜਾਬ ਮੇਲ ਐਕਸਪ੍ਰੈੱਸ ਪੂਰੀ ਤਰ੍ਹਾਂ ਰਾਖਵੀਂ ਹੈ।ਉਨ੍ਹਾਂ ਕਿਹਾ ਕਿ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ਼ ਰਿਜ਼ਰਵਡ ਯਾਤਰੀਆਂ ਜਿਨ੍ਹਾਂ ਦੀਆਂ ਟਿਕਟਾਂ ਕਨਫਰਮ  ਅਤੇ ਆਰ.ਏ.ਸੀ. ਹੋਣਗੇ। ਉਨ੍ਹਾਂ ਨੂੰ ਹੀ ਸਿਰਫ਼ ਰੇਲ ਗੱਡੀ 'ਚ ਯਾਤਰਾ ਕਰਨ ਦੀ ਆਗਿਆ ਹੋਵੇਗੀ। ਡੀ.ਆਰ.ਐੱਮ. ਅਗਰਵਾਲ ਨੇ ਕਿਹਾ ਕਿ ਯਾਤਰੀਆਂ ਨੂੰ ਜਾਂਚ ਦੀ ਸਹੂਲਤ ਲਈ ਘੱਟੋ-ਘੱਟ 90 ਮਿੰਟ ਪਹਿਲਾਂ ਸਟੇਸ਼ਨ ਤੇ ਪਹੁੰਚਣਾ ਹੋਵੇਗਾ।

ਇਹ ਵੀ ਪੜ੍ਹੋ:  ਜਵਾਨ ਪੁੱਤ ਦੇ ਸਿਹਰਾ ਸਜਾਉਣ ਦੀ ਬਜਾਏ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋਈ ਇਹ ਵਿਧਵਾ ਮਾਂ

Shyna

This news is Content Editor Shyna