Live ਦੇਖੋ 113ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ

12/11/2016 11:36:02 AM

ਜਲੰਧਰ (ਧਵਨ) : ''ਪੰਜਾਬ ਕੇਸਰੀ ਗਰੁੱਪ'' ਵਲੋਂ ਸੰਚਾਲਿਤ ਸ਼ਹੀਦ ਪਰਿਵਾਰ ਫੰਡ ਦਾ 113ਵਾਂ ਸਮਾਰੋਹ ਹਿੰਦ ਸਮਾਚਾਰ ਗਰਾਊਂਡ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਰੋਹ ਵਿਚ ਅੱਤਵਾਦ ਤੋਂ ਪੀੜਤ 117 ਪਰਿਵਾਰਾਂ ਨੂੰ 35.10 ਲੱਖ ਰੁਪਏ ਦੀ ਵਿੱਤੀ ਮਦਦ ਵੰਡੀ ਜਾਵੇਗੀ। ਹਰ ਪਰਿਵਾਰ ਨੂੰ 30-30 ਹਜ਼ਾਰ ਰੁਪਏ ਦੀ ਐੱਫ. ਡੀ. ਆਰ. ਦੇ ਨਾਲ-ਨਾਲ ਘਰੇਲੂ ਵਰਤੋਂ ਦੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿਚ ਇਕ ਸਿਲਾਈ ਮਸ਼ੀਨ, ਚਾਰ ਕੰਬਲ, ਬਰਤਨਾਂ ਦਾ ਇਕ ਸੈੱਟ, ਇਕ ਲੇਡੀ ਸੂਟ, ਇਕ ਸਾੜ੍ਹੀ, ਕੱਪੜੇ ਦੇ ਦੋ ਪੀਸ, ਇਕ ਤੌਲੀਆ, ਇਕ ਸਵੈਟਰ, ਇਕ ਜੋੜੀ ਚੱਪਲ, 10 ਕਿਲੋ ਆਟਾ ਅਤੇ 5 ਕਿਲੋ ਚਾਵਲ ਪ੍ਰਤੀ ਪਰਿਵਾਰ ਦਿੱਤੇ ਜਾਣਗੇ।
ਸਮਾਰੋਹ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਚੋਟੀ ਦੇ ਆਗੂ ਅਤੇ ਸਮਾਜਿਕ ਵਰਕਰ ਹਿੱਸਾ ਲੈਣਗੇ। ਸ਼ਹੀਦ ਪਰਿਵਾਰ ਫੰਡ ਦਾ ਗਠਨ ਅੱਤਵਾਦ ਦੇ ਦੌਰ ਵਿਚ 1983 ਵਿਚ ਹੋਇਆ ਸੀ। ਪਹਿਲਾ ਪ੍ਰੋਗਰਾਮ 5 ਮਾਰਚ 1984 ਨੂੰ ਹੋਇਆ ਸੀ ਅਤੇ ਹੁਣ ਤਕ 112 ਸਮਾਰੋਹਾਂ ਵਿਚ 9407 ਪਰਿਵਾਰਾਂ ਵਿਚ 12.78 ਕਰੋੜ ਰੁਪਏ ਦੀ ਰਕਮ ਅਤੇ ਹੋਰ ਜ਼ਰੂਰੀ ਸਾਮਾਨ ਵੰਡਿਆ ਜਾ ਚੁੱਕਾ ਹੈ।

Gurminder Singh

This news is Content Editor Gurminder Singh