ਥਾਣੇ ''ਚੋਂ ਡਿਊਟੀ ਦੇ ਕੇ ਘਰ ਪਰਤੀ ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਮੌਤ ਦਾ ਕਾਰਨ ਜਾਣ ਉੱਡੇ ਸਭ ਦੇ ਹੋਸ਼

08/21/2022 6:51:30 PM

ਬੰਗਾ (ਚਮਨ/ਰਾਕੇਸ਼)- ਬੰਗਾ (ਚਮਨ/ਰਾਕੇਸ਼)- ਬੰਗਾ ਦੇ ਥਾਣਾ ਸਿਟੀ ’ਚ ਕੁਝ ਮਹੀਨੇ ਪਹਿਲਾਂ ਹੀ ਆਪਣੇ ਪਿਤਾ ਸੁਖਦੇਵ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਨੌਕਰੀ ਲੈਣ ਵਾਲੀ ਪੰਜਾਬ ਹੋਮ ਗਾਰਡ ਦੀ ਜਵਾਨ ਮਨਪ੍ਰੀਤ ਕੌਰ ਵੱਲੋਂ 18 ਨੂੰ ਆਪਣੀ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਪਿੰਡ ਕਾਹਮਾ ’ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮਨਪ੍ਰੀਤ ਵੱਲੋਂ ਸ਼ੱਕੀ ਹਾਲਾਤ ’ਚ ਕੀਤੀ ਗਈ ਖ਼ੁਦਕੁਸ਼ੀ ਦਾ ਕਾਰਨ ਉਸ ਵੇਲੇ ਸੁਲਝ ਗਿਆ, ਜਦੋਂ ਮ੍ਰਿਤਕ ਮਨਪ੍ਰੀਤ ਕੌਰ ਦੀ ਮਾਂ ਤਰਸੇਮ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਕਾਹਮਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਸ ਦੀਆਂ ਤਿੰਨ ਕੁੜੀਆਂ ਅਤੇ ਇਕ ਲੜਕਾ ਹੈ। ਲੜਕਾ ਭਾਰਤੀ ਫ਼ੌਜ ’ਚ ਭਰਤੀ ਹੈ ਅਤੇ ਸਭ ਤੋਂ ਛੋਟੀ ਕੁੜੀ ਮਨਪ੍ਰੀਤ ਕੌਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ’ਤੇ ਪੰਜਾਬ ਹੋਮ ਗਾਰਡ ’ਚ ਭਰਤੀ ਹੋ ਗਈ ਸੀ। 

ਇਹ ਵੀ ਪੜ੍ਹੋ:  ਹੁਸ਼ਿਆਰਪੁਰ ’ਚ ਰੇਲਵੇ ਕ੍ਰਾਸਿੰਗ ’ਤੇ ਹੋਇਆ ਵੱਡਾ ਹਾਦਸਾ, DMU ਟਰੇਨ ਨੇ ਟਰੱਕ ਨੂੰ ਮਾਰੀ ਟੱਕਰ

ਉਨ੍ਹਾਂ ਦੀ ਕੁੜੀ ਮਨਪ੍ਰੀਤ ਟ੍ਰੇਨਿੰਗ ਸੈਂਟਰ ਬੰਗਾ ’ਚ ਨੌਕਰੀ ਕਰਦੀ ਸੀ ਅਤੇ ਮਨਪ੍ਰੀਤ ਦੀ ਗੱਲਬਾਤ ਐੱਚ. ਸੀ. / ਪੰਜਾਬ ਹੋਮ ਗਾਰਡ ਵਿਕਰਮਜੀਤ ਸਿੰਘ, ਜੋ ਉਸ ਦਾ ਉਸਤਾਦ ਸੀ, ਉਸ ਨਾਲ ਹੋ ਗਈ ਸੀ, ਜਿਸ ਨਾਲ ਮਨਪ੍ਰੀਤ ਚੈਟ ਕਰਦੀ ਰਹੀ। ਇਸ ਸਬੰਧੀ ਮਨਪ੍ਰੀਤ ਨੇ ਉਨ੍ਹਾਂ ਨੂੰ ਸਾਰਾ ਕੁਝ ਦੱਸਿਆ ਸੀ ਕਿ ਵਿਕਰਮਜੀਤ ਸਿੰਘ ਉਸ ਦਾ ਉਸਤਾਦ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਜਿਸ ਕਾਰਨ ਉਹ ਉਸ ਨੂੰ ਕਈ ਵਾਰ ਮਿਲਦੀ ਵੀ ਰਹੀ ।

ਮਾਂ ਨੇ ਅੱਗੇ ਦੱਸਿਆ ਕਿ 18 ਅਗਸਤ ਨੂੰ ਸ਼ਾਮ ਤਿੰਨ ਵਜੇ ਦੇ ਕਰੀਬ ਜਦੋਂ ਉਹ ਪਿੰਡ ਦੇ ਹੀ ਇਕ ਧਾਰਮਿਕ ਸਥਾਨ ’ਤੇ ਸੇਵਾ ਲਈ ਗਏ ਹੋਏ ਸਨ ਤਾਂ ਉਨ੍ਹਾਂ ਦੀ ਕੁੜੀ ਡਿਊਟੀ ਉਪੰਰਤ ਉਨ੍ਹਾਂ ਕੋਲੋਂ ਘਰ ਦੀਆਂ ਚਾਬੀਆਂ ਲੈਣ ਲਈ ਆਈ। ਇਸ ਦੌਰਾਨ ਕੁੜੀ ਕਾਫ਼ੀ ਪ੍ਰੇਸ਼ਾਨ ਨਜ਼ਰ ਆ ਰਹੀ ਸੀ, ਜਿਸ ਨੂੰ ਪ੍ਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਹ ਫੋਨ ’ਤੇ ਗੱਲ ਕਰਦੀ-ਕਰਦੀ ਘਰ ਨੂੰ ਚਲੀ ਗਈ। ਉਨ੍ਹਾਂ ਦੱਸਿਆ ਕਿ ਧੀ ਨੂੰ ਪ੍ਰੇਸ਼ਾਨ ਵੇਖਦੇ ਉਹ ਵੀ ਉਸ ਦੇ ਮਗਰ-ਮਗਰ ਘਰ ਆ ਗਈ ਤਾਂ ਵੇਖਿਆ ਕਿ ਮਨਪ੍ਰੀਤ ਰੋ ਰਹੀ ਸੀ ।

ਇਹ ਵੀ ਪੜ੍ਹੋ:  ਸਰਕਾਰ ਦੇ ਦਾਅਵਿਆਂ ਦਾ ਨਿਕਲੀ ਫੂਕ, ਮਹਾਨਗਰ ਜਲੰਧਰ ’ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ 'ਤੇ

ਜਦੋਂ ਉਨ੍ਹਾਂ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਤਾਂ ਮਨਪ੍ਰੀਤ ਨੇ ਕਿਹਾ ਕਿ ਵਿਕਰਮਜੀਤ ਸਿੰਘ ਨੇ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਕਈ ਵਾਰ ਮਨਪ੍ਰੀਤ ਦਾ ਸਰੀਰਕ ਸ਼ੋਸਣ ਕੀਤਾ ਹੈ ਅਤੇ ਹੁਣ ਵਿਆਹ ਕਰਵਾਉਣ ਤੋਂ ਮੁਕਰ ਰਿਹਾ ਹੈ ਅਤੇ ਉਸ ਦੇ ਸਮਝਾਉਣ ਤੋਂ ਬਾਅਦ ਹੁਣ ਉਹ ਉਸ ਦਾ ਫੋਨ ਵੀ ਨਹੀਂ ਚੁੱਕ ਰਿਹਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਕੁੜੀ ਨੂੰ ਸਮਝਾਇਆ ਅਤੇ ਕਿਹਾ ਘਬਰਾ ਨਾ ਉਹ ਵਿਕਰਮਜੀਤ ਨਾਲ ਆਪ ਗੱਲਬਾਤ ਕਰਨਗੇ, ਜਿਸ ਤੋਂ ਬਾਅਦ ਉਹ ਮੁੜ ਤੋਂ ਸੇਵਾ ਲਈ ਧਾਰਮਿਕ ਸਥਾਨ ’ਤੇ ਚਲੀ ਗਈ। ਉਨ੍ਹਾਂ ਦੱਸਿਆ ਕਿ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ ਜੇਠਾਣੀ ਦਲਵੀਰ ਕੌਰ ਨੇ ਆ ਕੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਆਪਣੀ ਹੀ ਚੁੰਨੀ ਨਾਲ ਘਰ ਦੇ ਅੰਦਰ ਛੱਤ ਦੇ ਗਾਡਰ ਨਾਲ ਫਾਹਾ ਲੈ ਲਿਆ ਹੈ। ਥਾਣਾ ਸਦਰ ਦੇ ਐੱਸ. ਆਈ. ਰਾਮ ਪਾਲ ਨੇ ਮ੍ਰਿਤਕ ਮਨਪ੍ਰੀਤ ਕੌਰ ਦੀ ਮਾਂ ਤਰਸੇਮ ਕੌਰ ਦੁਆਰਾ ਦਿੱਤੇ ਬਿਆਨਾਂ ’ਤੇ ਵਿਕਰਮਜੀਤ ਸਿੰਘ ਵਾਸੀ ਬਜਾਜ ਗੁਰਜਵਾਲਾ ਗੇਟ ਭਗਤਾਂ ਵਾਲਾ ਅ੍ਰਮਿੰਤਸਰ ਖ਼ਿਲਾਫ਼ ਭਾਰਤੀ ਦੰਡਵਾਲੀ ਦੀ ਧਾਰਾ 306 ਤਹਿਤ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਫਰੈਸ਼ ਬਾਈਟ ਵਾਲੇ ਪਿੱਜ਼ਾ ਕਪਲ ਦਾ ਪੈ ਗਿਆ ਰੌਲਾ, ਲੋਕਾਂ ਨੇ ਘੇਰੀ ਦੁਕਾਨ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri