ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ

03/19/2020 8:45:53 PM

ਮੋਹਾਲੀ,(ਜਸੋਵਾਲ) : ਦੇਸ਼ ਭਰ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਸਰਕਾਰਾਂ ਵਲੋਂ ਇਸ ਤੋਂ ਬਚਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦੌਰਾਨ ਪੰਜਾਬ 'ਚ ਵੀ ਕੋਰੋਨਾ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਗਏ ਹਨ। ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਦੇਖ ਕੇ ਜਿਥੇ ਪੰਜਾਬ ਸਰਕਾਰ ਵਲੋਂ ਹੈਲਪਲਾਈਨ ਨੰਬਰ ਸ਼ੁਰੂ ਕੀਤੇ ਗਏ ਹਨ। ਉਥੇ ਹੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕਿਸੇ ਵੀ ਤਰ੍ਹਾਂ ਦਾ ਖਾਂਸੀ ਬੁਖਾਰ ਸ਼ਰੀਰ ਦੁਖਣਾ ਤੇ ਚੱਕਰ ਆਉਣ ਵਰਗੇ ਹਲਾਤਾਂ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ। ਇਸ ਦੌਰਾਨ ਆਪਣੇ ਨੇੜੇ ਦੇ ਡਾਕਟਰ ਐਸ. ਐਮ. ਓ. (ਸੀਨੀਅਰ ਮੈਡੀਕਲ ਅਫਸਰ) ਨਾਲ ਸੰਪਰਕ ਕਰਕੇ ਨਜ਼ਦੀਕੀ ਹਸਪਤਾਲ 'ਚ ਦਾਖਲ ਹੋ ਕੇ ਫਰੀ ਟੈਸਟ ਕਰਵਾਓ। ਜੇਕਰ ਕਿਸੇ ਮਰੀਜ਼ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਹੈ ਤਾਂ ਉਸ ਨੂੰ ਜਲਦੀ ਨਾਲ ਕਿਸੇ ਨੇੜਲੇ ਹਸਪਤਾਲ ਪਹੁੰਚਾਓ।

ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੈਲਪਾਲਾਈਨ ਨੰਬਰ
98775-57979 : ਐਸ. ਐਮ. ਓ. - ਡਾ. ਅਮਰਜੀਤ ਸਿੰਘ (ਅੰਮ੍ਰਿਤਸਰ ਤਰਨ ਤਾਰਨ ਏਰੀਆ )
95013-84458 : ਐਸ. ਐਮ. ਚ. - ਡਾ. ਦੀਪਕ ਕੋਹਲੀ (ਬਟਾਲਾ-ਗੁਰਦਾਸਪੁਰ)
98784-83521 : ਐਸ. ਐਮ. ਓ. -  ਡਾ. ਮੰਗਤ ਸ਼ਰਮਾ (ਪਠਾਨਕੋਟ-ਦੀਨਾਨਗਰ)
89683-26002 : ਐਸ. ਐਮ. ਓ. -  ਡਾ. ਹਰਬੰਸ ਸਿੰਘ (ਫਗਵਾੜਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ)
98784-83521 : ਐਮ. ਐਮ. ਓ. - ਡਾ. ਗੁਰਪ੍ਰੀਤ ਕੌਰ (ਰੋਪੜ, ਕੁਰਾਲੀ, ਖਰੜ)
70096-38314 : ਐਸ. ਐਮ. ਓ. - ਡਾ. ਅਜਮੇਰ ਸਿੰਘ ਤਿੱਬੀ (ਮੋਹਾਲੀ, ਜ਼ੀਰਕਪੁਰ, ਬਨੌਰ, ਰਾਜਪੁਰਾ)
99151-51003 : ਐਸ. ਐਮ. ਓ. - ਡਾ. ਤਰੁਣ ਗੁਪਤਾ (ਪਟਿਆਲਾ, ਨਾਭਾ, ਸਰਹਿੰਦ, ਮੰਡੀ ਗੋਬਿੰਦਗੜ)
95013-84458 : ਐਸ. ਐਮ. ਓ. - ਡਾ. ਵਿਕਟਰ ਮਾਰਟਿਨ (ਖੰਨਾ, ਦੋਰਾਹਾ, ਸਾਹਨੇਵਾਲ)
89683-26002 : ਐਸ. ਐਮ. ਓ. - ਡਾ. ਵੀਰਪਾਲ ਸਿੰਘ (ਲੁਧਿਆਣਾ, ਜਗਰਾਓਂ, ਮੋਗਾ, ਫਿਲੌਰ)
70096-38314 : ਐਸ. ਐਮ. ਓ. - ਡਾ. ਹਰਦੇਵ ਸਿੰਘ (ਫਿਰੋਜ਼ਪੁਰ-ਫਾਜ਼ਿਲਕਾ)
99151-51003 : ਐਸ. ਐਮ. ਓ. - ਡਾ. ਗੁਰਪ੍ਰੀਤਪਾਲ ਸਿੰਘ (ਬਠਿੰਡਾ, ਮਾਨਸਾ, ਅਬੋਹਰ ਮਲੋਟ)

Deepak Kumar

This news is Content Editor Deepak Kumar