''ਅਨਲਾਕ-4'' ਮਗਰੋਂ ਵੀ ਪੰਜਾਬ ''ਚ ਕੋਈ ਰਾਹਤ ਨਹੀਂ, ਸਰਕਾਰ ਲਿਖੇਗੀ ਕੇਂਦਰ ਨੂੰ ਚਿੱਠੀ

08/31/2020 3:16:53 PM

ਚੰਡੀਗੜ੍ਹ : ਕੋਰੋਨਾ ਮਹਾਮਾਰੀ ਸਬੰਧੀ ਭਾਵੇਂ ਹੀ ਕੇਂਦਰ ਸਰਕਾਰ ਵੱਲੋਂ ਅਨਲਾਕ-4 ਸਬੰਧੀ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਸ ਦੇ ਬਾਵਜੂਦ ਵੀ ਪੰਜਾਬ ਸਰਕਾਰ ਸੂਬੇ ਅੰਦਰ ਕਿਸੇ ਤਰ੍ਹਾਂ ਦੀ ਰਾਹਤ ਦੇਣ ਲਈ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ : ਕਮਰੇ 'ਚੋਂ ਬਾਹਰ ਨਾ ਨਿਕਲਿਆ ਜਵਾਨ ਪੁੱਤ, ਖਿੜਕੀ 'ਚੋਂ ਝਾਕਦੇ ਹੀ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ

ਇਸ ਸਬੰਧੀ ਪੰਜਾਬ ਸਰਕਾਰ ਕੇਂਦਰ ਨੂੰ ਪੱਤਰ ਲਿਖਣ ਜਾ ਰਹੀ ਹੈ ਕਿ ਪੰਜਾਬ ਸਰਕਾਰ ਅਜੇ ਕੋਰੋਨਾ ਦੇ ਚੱਲਦਿਆਂ ਸਖ਼ਤੀ ਜ਼ਾਰੀ ਰੱਖੇਗੀ। ਸੂਤਰਾਂ ਦਾ ਕਹਿਣਾ ਹੈ ਹਰਿਆਣਾ ਤੇ ਚੰਡੀਗੜ੍ਹ ਨੇ ਸ਼ਨੀਵਾਰ ਤੇ ਐਤਵਾਰ ਨੂੰ ਤਾਲਾਬੰਦੀ ਹਟਾ ਦਿੱਤੀ ਹੈ ਪਰ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ 'ਚ ਸ਼ਨੀਵਾਰ ਤੇ ਐਤਵਾਰ ਦੀ ਤਾਲਾਬੰਦੀ ਜਾਰੀ ਰੱਖੀ ਗਈ ਹੈ।

ਇਹ ਵੀ ਪੜ੍ਹੋ : 'ਰਾਜਿੰਦਰਾ ਹਸਪਤਾਲ' ਦਾ ਨਾ ਸੁਣਦੇ ਹੀ ਡਰਨ ਲੱਗੇ ਲੋਕ, ਜਾਣੋ ਕਾਰਨ

ਸੂਤਰਾਂ ਮੁਤਾਬਕੇ ਪੰਜਾਬ ਸਰਕਾਰ ਸਕੂਲ ਅਤੇ ਕਾਲਜ ਬੰਦ ਰੱਖੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਬੱਚਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਖ਼ਤਰਾ ਨਹੀਂ ਲੈ ਸਕਦੇ।

ਇਹ ਵੀ ਪੜ੍ਹੋ : ਦੂਜੀ ਜਨਾਨੀ ਨਾਲ ਪਤੀ ਨੂੰ ਦੇਖ ਪਿੱਛਾ ਕਰਦੀ ਹੋਟਲ ਪੁੱਜੀ ਪਤਨੀ, ਫਿਰ ਕਮਰੇ ਬਾਹਰ ਜੋ ਹੋਇਆ...

ਸੂਤਰਾਂ ਮੁਤਾਬਕ ਪੰਜਾਬ ਸਰਕਾਰ ਰਾਤ ਨੂੰ ਕਰਫ਼ਿਊ ਜਾਰੀ ਰੱਖੇਗੀ। ਇਸ 'ਚ ਕੋਈ ਰਾਹਤ ਨਹੀਂ ਦਿੱਤੀ ਜਾਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਇਕ ਮੀਟਿੰਗ ਹੋ ਰਹੀ ਹੈ, ਜਿਸ 'ਚ ਇਸ ਬਾਰੇ ਫ਼ੈਸਲਾ ਲਿਆ ਜਾਵੇਗਾ। 


 

Babita

This news is Content Editor Babita