ਖੁਸ਼ਹਾਲੀ ਦੇ ਰਾਖੇ ਸੰਸਥਾ ਪੂਰੀ ਵਚਣਬੱਧਤਾ ਨਾਲ ਆਪਣਾ ਫਰਜ਼ ਨਿਭਾਵੇਗੀ - ਕਰਨਲ

01/18/2018 3:21:55 PM

ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਪੰਜਾਬ ਸਰਕਾਰ ਵੱਲੋਂ ਗਠਿਤ ਸਾਬਕਾ ਫੌਜੀਆਂ ਦੀ ਸੰਸਥਾ ਖੁਸ਼ਹਾਲੀ ਦੇ ਰਾਖੇ ਦੀ ਮੀਟਿੰਗ ਜ਼ਿਲਾ ਪ੍ਰਧਾਨ ਰਿਟਾਇਡ ਕਰਨਲ ਅਮਰਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਨਲ ਗਿੱਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਦੇ ਬਣਦੇ ਹੱਕ ਉਨ੍ਹਾਂ ਤੱਕ ਪੁਜਦੇ ਕਰਨ ਲਈ ਖੁਸ਼ਹਾਲੀ ਦੇ ਰਾਖੇ ਸੰਸਥਾ ਦਾ ਗਠਨ ਕੀਤਾ ਗਿਆ ਹੈ। ਸਾਬਕਾ ਫੌਜੀਆ ਦੀ ਇਹ ਸੰਸਥਾ ਰਿਟਾਰਿÂਡ ਲੈਫਟੀਨੈਟ ਜਨਰਲ ਟੀ. ਐੱਸ. ਸ਼ੇਰਗਿੱਲ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ। ਜੋ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਤੇ ਇਸ ਸੰਸਥਾ ਦੇ ਵਾਈਸ ਚੇਅਰਮੈਨ ਹਨ। ਸਾਡੀ ਸੰਸਥਾ ਦਾ ਮੁੱਖ ਮਕਸਦ ਇਹ ਹੈ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਉਸਦੇ ਬਣਦੇ ਲਾਭ ਤੇ ਸਰਕਾਰੀ ਲੋਕ ਭਲਾਈ ਸਕੀਮਾਂ ਦਾ ਫਇਦਾ ਮਿਲ ਸਕੇ। 
ਇਸ ਸਬੰਧੀ ਜਾਣਕਾਰੀ ਦਿੰਦਿਆ ਮੀਡੀਆ ਇੰਚਾਰਜ ਰਿਟਾਇਡ ਕੈਪਟਨ ਗੁਰਮੁਖ ਸਿੰਘ ਕਲਸੀਆ ਨੇ ਦੱਸਿਆ ਕਿ ਪੰਜਾਬ ਅੰਦਰ ਚੱਲ ਰਹੀਆ ਸਮਾਜ ਭਲਾਈ ਸਕੀਮਾਂ ਸਮੇਤ ਕੁੱਲ 18 ਸਕੀਮਾਂ ਨੂੰ ਇਨ-ਬਿਨ ਲਾਗੂ ਕਰਵਾਉਣ ਲਈ ਇਹ ਮੀਟਿੰਗ ਅਯੋਜਿਤ ਕੀਤੀ ਗਈ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆ ਬਲਾਕ ਭਿੱਖੀਵਿੰਡ ਦੇ ਪ੍ਰਧਾਨ ਕੈਪਟਨ ਮੁਖਤਾਰ ਸਿੰਘ ਕੱਚਾ ਪੱਕਾ ਨੇ ਸੰਸਥਾ ਦੇ ਸਾਰੇ ਮੈਂਬਰਾ ਤੇ ਅਹੁਦੇਦਾਰਾਂ ਨੂੰ ਪੂਰੀ ਵਚਣਬੱਧਤਾ ਨਾਲ ਕੰਮ ਕਰਨ ਲਈ ਕਿਹਾ। ਰਿਟਾਇਡ ਲੈਫਟੀਨੈਟ ਗੁਰਜੰਟ ਸਿੰਘ ਨੇ ਕਿਹਾ ਕਿ ਸੰਸਥਾ ਦੇ ਸਾਰੇ ਮੈਂਬਰ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਰਿਟਾਇਡ ਕੈਪਟਨ ਸੁਖਦੇਵ ਸਿੰਘ ਪੂਹਲਾ, ਰਿਟਾਇਡ ਕੈਪਟਨ ਬਲਵਿੰਦਰ ਸਿੰਘ, ਰਿਟਾਇਡ ਕੈਪਟਨ ਮੋਹਣ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਪਾਲ, ਖਿਜਾਨ ਸਿੰਘ, ਸਰਵਨ ਸਿੰਘ ਭਿੱਖੀਵਿੰਡ, ਵਿਰਸਾ ਸਿੰਘ ਨਾਰਲਾ, ਰਿਟਾਇਡ ਕੈਪਟਨ ਸੁਰਜੀਤ ਸਿੰਘ ਵੀਰਮ , ਸੂਬੇਦਾਰ ਕਰਨੈਲ ਸਿੰਘ ਰਿਟਾਇਡ ਸੂਬੇਦਾਰ ਰਣਜੀਤ ਸਿੰਘ, ਰਿਟਾਇਡ ਸੂਬੇਦਾਰ ਅਮਰਜੀਤ ਸਿੰਘ, ਰਿਟਾਇਡ ਕੈਪਟਨ ਨਿਸ਼ਾਨ ਸਿੰਘ, ਰਿਟਾਇਡ ਕੈਪਟਨ ਬਲਵੰਤ ਸਿੰਘ ਮਾੜੀਮੇਘਾ ਆਦਿ ਹਾਜ਼ਰ ਸਨ ।