ਨਿਗਮ ’ਚ ਟਕਰਾਅ ਦਾ ਮਾਹੌਲ ਸਮੁੱਚੀ ਕਾਂਗਰਸ ਲਈ ਖਤਰੇ ਦੀ ਘੰਟੀ

02/19/2021 12:06:03 PM

ਜਲੰਧਰ (ਖੁਰਾਣਾ)– ਪਿਛਲੇ ਕੁਝ ਸਮੇਂ ਤੋਂ ਜਲੰਧਰ ਨਗਰ ਨਿਗਮ ਵਿਚ ਜਨ-ਪ੍ਰਤੀਨਿਧੀਆਂ ਅਤੇ ਸਰਕਾਰੀ ਅਧਿਕਾਰੀਆਂ ਵਿਚਕਾਰ ਜ਼ਬਰਦਸਤ ਟਕਰਾਅ ਦਾ ਮਾਹੌਲ ਚੱਲ ਰਿਹਾ ਹੈ, ਜਿਹੜਾ ਸਮੁੱਚੀ ਸੱਤਾ ਧਿਰ ਭਾਵ ਕਾਂਗਰਸ ਲਈ ਖਤਰੇ ਦੀ ਘੰਟੀ ਮੰਨਿਆ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਭਾਵੇਂ ਨਗਰ ਕੌਂਸਲ ਅਤੇ ਨਿਗਮ ਦੀਆਂ ਚੋਣਾਂ ਵਿਚ ਕਾਂਗਰਸ ਨੇ ਹੋਰ ਪਾਰਟੀਆਂ ਦੀ ਤੁਲਨਾ ਵਿਚ ਬਾਜ਼ੀ ਮਾਰ ਲਈ ਹੈ ਪਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਯਕੀਨੀ ਦਾ ਦੌਰ ਅਜੇ ਤੱਕ ਬਣਿਆ ਹੋਇਆ ਹੈ। ਆਉਣ ਵਾਲੀਆਂ ਚੋਣਾਂ ਵਿਚ ਕੋਈ ਵੀ ਪਾਰਟੀ ਹੁਕਮ ਦਾ ਯੱਕਾ ਚੱਲ ਕੇ ਅਜਿਹੇ ਹਾਲਾਤ ਵਿਚੋਂ ਉਭਰਨ ਦੀ ਸਮਰੱਥਾ ਰੱਖਦੀ ਹੈ। ਅਜਿਹੇ ਵਿਚ ਕਾਂਗਰਸੀ ਇਹ ਜੋਖ਼ਮ ਕਦੇ ਵੀ ਨਹੀਂ ਉਠਾਉਣਗੇ ਕਿ ਚੋਣਾਂ ਦੇ ਸਾਲ ਦੌਰਾਨ ਉਨ੍ਹਾਂ ਦੇ ਅਕਸ ਨੂੰ ਕਿਸੇ ਤਰ੍ਹਾਂ ਦੀ ਠੇਸ ਪੁੱਜੇ।

ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲ ’ਚੋਂ ਸ਼ੱਕੀ ਹਾਲਾਤ ’ਚ ਵਿਅਕਤੀ ਦੀ ਲਾਸ਼ ਬਰਾਮਦ

ਨਗਰ ਨਿਗਮ ਵਿਚ ਟਕਰਾਅ ਦਾ ਇਹ ਮਾਹੌਲ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਹੋਏ ਐਡਵਰਟਾਈਜ਼ਮੈਂਟ ਕਾਂਟਰੈਕਟ ਨੂੰ ਲੈ ਕੇ ਹੈ, ਜਿਸ ਦੌਰਾਨ ਨਿਗਮ ਨੂੰ 8 ਕਰੋੜ ਤੋਂ ਵੱਧ ਆਮਦਨੀ ਹੋਣੀ ਹੈ। ਨਿਗਮ ਨੂੰ ਹੁਣ ਇਸ ਕਾਂਟਰੈਕਟ ਨਾਲ 5 ਕਰੋੜ ਤੋਂ ਵੱਧ ਮਿਲ ਚੁੱਕੇ ਹਨ ਅਤੇ ਕਾਂਟਰੈਕਟ ਖਤਮ ਹੋਣ ਦੇ ਕੰਢੇ ’ਤੇ ਹੀ ਹੈ ਪਰ ਹੁਣ ਉਸ ਘਪਲਾ ਦੱਸ ਕੇ ਨਿਗਮ ਅਧਿਕਾਰੀਆਂ ’ਤੇ ਦੋਸ਼ ਮੜ੍ਹੇ ਜਾ ਰਹੇ ਹਨ।

ਇਹ ਵੀ ਪੜ੍ਹੋ : ਹਾਦਸੇ ਨੇ ਤਬਾਹ ਕੀਤੀਆਂ ਦੋ ਪਰਿਵਾਰਾਂ ਦੀਆਂ ਖ਼ੁਸ਼ੀਆਂ, ਗੱਭਰੂ ਪੁੱਤਰਾਂ ਦੀ ਹੋਈ ਮੌਤ

ਇਸ ਤੋਂ ਪਹਿਲਾਂ ਕਾਂਗਰਸੀ ਆਗੂ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸ਼ੁਰੂ ਹੋਏ ਐੱਲ. ਈ. ਡੀ. ਪ੍ਰਾਜੈਕਟ ਵਿਚ ਵੀ ਘਪਲਾ ਦੱਸ ਕੇ ਉਸ ਨੂੰ ਰੱਦ ਕਰ ਚੁੱਕੇ ਹਨ ਪਰ ਇਹ ਘਪਲਾ ਅੱਜ ਤੱਕ ਸਾਬਤ ਨਹੀਂ ਹੋਇਆ। ਸਾਬਕਾ ਮੇਅਰ ਸੁਨੀਲ ਜੋਤੀ ’ਤੇ 14 ਕਰੋੜ ਦੇ ਪੈਚਵਰਕ ਮਾਮਲੇ ਵਿਚ ਘਪਲੇ ਦੇ ਦੋਸ਼ ਕਾਂਗਰਸੀਆਂ ਨੇ ਲਾਏ ਸਨ ਅਤੇ ਚੋਣ ਜਿੱਤ ਵਿਚ ਇਨ੍ਹਾਂ ਦੋਸ਼ਾਂ ਦਾ ਮੁੱਖ ਹੱਥ ਸੀ ਪਰ ਉਨ੍ਹਾਂ ਵਿਚ ਵੀ ਕੋਈ ਸੱਚਾਈ ਨਹੀਂ ਪਾਈ ਗਈ ਅਤੇ ਨਾ ਹੀ ਕਾਂਗਰਸੀਆਂ ਨੇ ਇਸ ਘਪਲੇ ਦੀਆਂ ਪਰਤਾਂ ਖੋਲ੍ਹੀਆਂ।
ਇਸੇ ਤਰ੍ਹਾਂ ਕਾਂਗਰਸੀ ਸਵੀਪਿੰਗ ਮਸ਼ੀਨਾਂ ਦਾ ਘਪਲਾ ਵੀ ਸਾਬਿਤ ਨਹੀਂ ਕਰ ਸਕੇ ਅਤੇ ਅੱਜ ਕਾਂਗਰਸੀਆਂ ਵੱਲੋਂ ਖਰੀਦੀਆਂ ਸਵੀਪਿੰਗ ਮਸ਼ੀਨਾਂ ਚਿੱਟਾ ਹਾਥੀ ਬਣੀਆਂ ਹੋਈਆਂ ਹਨ। ਕਾਂਗਰਸੀ ਆਗੂ ਮਲਵਿੰਦਰ ਲੱਕੀ, ਜਿਨ੍ਹਾਂ ਨਿਗਮ ਅਧਿਕਾਰੀਆਂ ਨਾਲ ਵਿਵਾਦ ਕੀਤਾ ਸੀ, ਪਹਿਲਾਂ ਹੀ ਮੁਆਫੀ ਮੰਗ ਕੇ ਪਾਰਟੀ ਦੀ ਕਿਰਕਿਰੀ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਫਰੀਦਕੋਟ ’ਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ

ਖ਼ੁਦ ਜ਼ਬਰਦਸਤ ਧੜੇਬੰਦੀ ਦਾ ਸ਼ਿਕਾਰ ਹੈ ਕਾਂਗਰਸ
ਜਲੰਧਰ ਨਿਗਮ ਨਾਲ ਜੁੜੇ ਕਾਂਗਰਸੀ ਆਗੂਆਂ ਦੀ ਗੱਲ ਕਰੀਏ ਤਾਂ ਸਥਾਨਕ ਪੱਧਰ ’ਤੇ ਕਾਂਗਰਸ ਖੁਦ ਧੜੇਬੰਦੀ ਦਾ ਸ਼ਿਕਾਰ ਹੈ। ਵਿਧਾਇਕ ਸੁਸ਼ੀਲ ਰਿੰਕੂ ਅਤੇ ਵਿਧਾਇਕ ਪ੍ਰਗਟ ਸਿੰਘ ਤੱਕ ਮੇਅਰ ਜਗਦੀਸ਼ ਰਾਜਾ ਦੀ ਆਲੋਚਨਾ ਕਰ ਚੁੱਕੇ ਹਨ ਅਤੇ ਸ਼ਹਿਰ ਦੇ ਕਈ ਸੀਨੀਅਰ ਕਾਂਗਰਸੀ ਕੌਂਸਲਰ ਵੀ ਨਿਗਮ ਦੀ ਕਾਰਜਪ੍ਰਣਾਲੀ ਤੋਂ ਬਹੁਤ ਨਾਰਾਜ਼ ਹਨ। ਇਸ ਸਮੇਂ ਪਾਰਟੀ ਦੀ ਕਾਰਜਪ੍ਰਣਾਲੀ ਤੋਂ ਨਾਰਾਜ਼ ਕਾਂਗਰਸੀ ਕੌਂਸਲਰਾਂ ਦੀ ਗਿਣਤੀ 2 ਦਰਜਨ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ : ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਕੇਂਦਰ ਸਰਕਾਰ ਵੱਲੋਂ ਰੋਕਣ ’ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਹਾਲ ਹੀ ਵਿਚ ਉੱਤਰੀ ਹਲਕੇ ਦੇ ਕਾਂਗਰਸੀ ਕੌਂਸਲਰਾਂ ਵਿਚਕਾਰ ਦੋਸ਼ਾਂ ਦਾ ਜ਼ਬਰਦਸਤ ਦੌਰ ਚੱਲਿਆ। ਕਾਂਗਰਸੀ ਕੌਂਸਲਰ ਨਿੰਮਾ ਅਤੇ ਸੁਸ਼ੀਲ ਕਾਲੀਆ ਵੱਲੋਂ ‘ਮੋਟੂ-ਪਤਲੂ’ ਦੀ ਜੋੜੀ ਦੇ ਰੂਪ ਵਿਚ ਕੌਂਸਲਰ ਪਤੀ ਮਾਈਕ ਖੋਸਲਾ ਅਤੇ ਰਾਜਵਿੰਦਰ ਰਾਜਾ ’ਤੇ ਬਹੁਤ ਗੰਭੀਰ ਦੋਸ਼ ਲਾਏ ਗਏ ਅਤੇ ਜਵਾਬ ਵਿਚ ਉਨ੍ਹਾਂ ਦੋਵਾਂ ਨੇ ਵੀ ਨਿੰਮਾ ਅਤੇ ਕਾਲੀਆ ’ਤੇ ਦੋਸ਼ਾਂ ਦੀ ਝੜੀ ਲਾ ਦਿੱਤੀ। ਉੱਤਰੀ ਹਲਕੇ ਦੇ ਕਾਂਗਰਸੀ ਕੌਂਸਲਰ ਦੇਸਰਾਜ ਜੱਸਲ ਪਹਿਲਾਂ ਹੀ ਬਾਗੀ ਤੇਵਰ ਦਿਖਾ ਚੁੱਕੇ ਹਨ। ਅਜਿਹੀ ਸਥਿਤੀ ਦਾ ਸਿੱਧਾ ਅਸਰ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਖੜ੍ਹੇ ਹੋਣ ਵਾਲੇ ਕਾਂਗਰਸੀ ਉਮੀਦਵਾਰਾਂ ’ਤੇ ਪਵੇਗਾ।

shivani attri

This news is Content Editor shivani attri