ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਅਸਲੀਅਤ ਤੋਂ ਉੱਠਿਆ ਪਰਦਾ, ''ਉਬਰ'' ਕੰਪਨੀ ਨੇ ਦਿੱਤਾ ਧੋਖਾ

08/04/2017 11:36:45 AM

ਮੋਹਾਲੀ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਸ਼ੁਰੂ ਕੀਤੀ 'ਆਪਣੀ ਗੱਡੀ ਆਪਣਾ ਰੋਜ਼ਗਾਰ' ਯੋਜਨਾ ਇਕ ਹਫਤੇ 'ਚ ਹੀ ਠੁੱਸ ਹੋ ਗਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਨ੍ਹਾਂ 80 ਬਾਈਕਰਸ ਨੂੰ ਸਰਕਾਰ ਵਲੋਂ ਰੋਜ਼ਗਾਰ ਦੇਣ ਦਾ ਐਲਾਨ ਕਰਦੇ ਹੋਏ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ, ਹੁਣ ਉਹ ਨੌਜਵਾਨ ਪਛਤਾ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਉਬਰ ਕੰਪਨੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਕੰਪਨੀ ਨੇ ਉਨ੍ਹਾਂ ਨੂੰ ਪਹਿਲਾਂ 6 ਮਹੀਨਿਆਂ ਤੱਕ 105 ਰੁਪਏ ਪ੍ਰਤੀ ਘੰਟਾ ਦੇਣ ਦਾ ਜੋ ਵਾਅਦਾ ਕੀਤਾ ਸੀ, ਉਹ ਉਸ ਤੋਂ ਮੁੱਕਰ ਗਈ ਹੈ। ਇਸ ਨਾਲ ਨੌਜਵਾਨਾਂ ਲਈ ਲੋਨ 'ਤੇ ਖਰੀਦੀਆਂ ਗਈਆਂ ਬਾਈਕਾਂ ਦੀ ਕਿਸ਼ਤ ਦੇਣੀ ਵੀ ਔਖੀ ਹੋ ਗਈ ਹੈ। 
ਕੰਪਨੀ ਤੋਂ ਪਰੇਸ਼ਾਨ ਕਰੀਬ 40 ਬਾਈਕਰਸ ਨੇ ਬੁੱਧਵਾਰ ਨੂੰ ਮੋਹਾਲੀ ਦੇ ਫੇਜ਼-9 'ਚ ਸੂਬਾ ਸਰਕਾਰ ਅਤੇ ਕੰਪਨੀ ਦੇ ਖਿਲਾਫ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਯੋਜਨਾ ਨੂੰ ਚਲਾਉਣਾ ਚਾਹੁੰਦੀ ਹੈ ਤਾਂ ਕੰਪਨੀ ਆਪਣਾ ਵਾਅਦਾ ਪੂਰਾ ਕਰੇ। ਪ੍ਰਦਰਸ਼ਨਕਾਰੀਆਂ 'ਚ ਰੋਪੜ, ਫਤਿਹਗੜ੍ਹ ਸਾਹਿਬ, ਸਰਹਿੰਦ ਅਤੇ ਮੋਹਾਲੀ ਨਾਲ ਜੁੜੇ ਨੌਜਵਾਨ ਸ਼ਾਮਲ ਸਨ। ਇਸ ਬਾਰੇ ਜਾਣਕਾਰੀ ਦਿੰਦਿਆਂ ਨੌਜਵਾਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਜਦੋਂ ਕੰਪਨੀ 'ਚ ਬਾਈਕ ਲਾਈ ਸੀ ਤਾਂ ਸੋਚਿਆ ਸੀ ਕਿ 105 ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਕੰਪਨੀ ਨੇ ਦੇਣੇ ਹੈ। ਅਜਿਹੇ 'ਚ ਜੇਕਰ ਕੰਪਨੀ ਤੋਂ ਉਸ ਨੂੰ 700 ਰੁਪਏ ਰੋਜ਼ਾਨਾ ਵੀ ਬਚਦੇ ਹਨ ਤਾਂ ਇਸ ਰਕਮ ਮੁਤਾਬਕ 6 ਮਹੀਨਿਆਂ 'ਚ ਬਾਈਕ ਦਾ ਲੋਨ ਉਤਾਰਿਆ ਜਾ ਸਕਦਾ ਹੈ ਅਤੇ ਘਰ ਦਾ ਖਰਚਾ ਵੀ ਚੱਲ ਜਾਵੇਗਾ।
ਚੰਡੀਗੜ੍ਹ 'ਚ ਨਹੀਂ ਲਿਜਾ ਸਕਦੇ ਬਾਈਕ
ਇਸ ਤੋਂ ਇਲਾਵਾ ਪਰਮਜੀਤ ਕੌਰ ਨੇ ਦੱਸਿਆ ਕਿ ਬਾਈਕ ਚੰਡੀਗੜ੍ਹ 'ਚ ਨਹੀਂ ਲਿਜਾ ਸਕਦੇ ਕਿਉਂਕਿ ਬਾਈਕ ਦਾ ਸਿਰਫ ਪੰਜਾਬ ਦਾ ਪਰਮਿਟ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਬਾਈਕ ਪਰਮਿਟ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਚੰਡੀਗੜ੍ਹ ਜਾਂ ਹਰਿਆਣਾ ਨੇ ਅਜਿਹਾ ਨਹੀਂ ਕੀਤਾ। ਅਜਿਹੇ 'ਚ ਚੰਡੀਗੜ੍ਹ ਜਾਣ 'ਤੇ 'ਉਬਰ ਮੋਟੋ' ਦੀਆਂ ਬਾਈਕਾਂ ਇੰਪਾਊਂਡ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ 5 ਹਜ਼ਾਰ ਰੁਪਏ ਜ਼ੁਰਮਾਨਾ ਲੈ ਕੇ ਛੱਡਿਆ ਜਾਂਦਾ ਹੈ। ਹੁਣ ਤੱਕ ਕਰੀਬ 15 ਬਾਈਕਾਂ ਇੰਪਾਊਂਡ ਹੋ ਚੁੱਕੀਆਂ ਹਨ। ਕੰਪਨੀ ਨੇ ਬਾਈਕਾਂ ਛੁਡਾਉਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਖੁਦ ਪੈਸੇ ਦੇ ਕੇ ਬਾਈਕਾਂ ਛੁਡਵਾਓ। ਇਸ ਬਾਰੇ ਜਦੋਂ ਕੰਪਨੀ ਦੇ ਜੀ. ਐੱਮ. ਨਿਤੀਸ਼ ਭੂਸ਼ਣ ਨਾਲ ਗੱਲ ਕਰਨ ਲਈ ਫੋਨ ਕੀਤਾ ਗਿਆਂ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। 
ਇਸ ਤੋਂ