ਪੰਜਾਬ ਸਰਕਾਰ ਦੇ ਫੈਸਲੇ ਤੋਂ ਦੁਖੀ ਟਰੱਕ ਆਪਰੇਟਰ ਨੇ ਕੀਤੀ ਖੁਦਕੁਸ਼ੀ

07/18/2017 7:17:03 PM

ਲਹਿਰਾਗਾਗਾ (ਜਿੰਦਲ, ਗਰਗ) : ਨੇੜਲੇ ਪਿੰਡ ਖਾਈ ਵਿਖੇ ਇਕ ਵਿਅਕਤੀ ਵੱਲੋਂ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਵਿਚ ਹੀ ਕਥਿਤ ਤੌਰ 'ਤੇ ਅਮਰੀਕ ਸਿੰਘ ਵੱਲੋ ਆਪਣੇ ਘਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੇ ਭਰਾ ਗੁਲਤਾਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਕੋਲ ਜ਼ਮੀਨ ਬਹੁਤ ਥੋੜੀ ਸੀ ਅਤੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਲਹਿਰਾ ਟਰੱਕ ਯੂਨੀਅਨ ਵਿਚ ਇਕ ਟਰੱਕ ਕਿਰਾਏ ਭਾੜੇ ਲਈ ਪਾਇਆ ਹੋਇਆ ਸੀ ਪਰ ਕੈਪਟਨ ਸਰਕਾਰ ਵੱਲੋ ਟਰੱਕ ਯੂਨੀਅਨ ਭੰਗ ਕਰਨ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ ਜਿਸ ਦੇ ਚੱਲਦੇ ਉਸ ਨੇ ਇਹ ਕਦਮ ਚੁੱਕ ਲਿਆ ਹੈ।
ਇਸ ਬਾਰੇ ਆਲ ਪੰਜਾਬ ਟਰੱਕ ਯੂਨੀਅਨ ਦੇ ਵਾਈਸ ਪ੍ਰਧਾਨ ਰਾਮਪਾਲ ਸਿੰਘ ਬਹਿਣੀਵਾਲ ਅਤੇ ਟਰੱਕ ਯੂਨੀਅਨ ਦੇ ਪ੍ਰਧਾਨ ਦਰਬਾਰਾ ਸਿੰਘ ਹੈਪੀ ਨੇ ਦੱਸਿਆ ਕਿ ਟਰੱਕ ਯੂਨੀਅਨ ਭੰਗ ਕਰਨ ਦੇ ਨਾਲ ਟਰੱਕ ਆਪ੍ਰਰੇਟਰ ਪ੍ਰੇਸ਼ਾਨ ਹਨ। ਸਰਕਾਰ ਨੂੰ ਆਪਣੇ ਲਏ ਗਏ ਫੈਸਲੇ ਨੂੰ ਦੋਬਾਰਾ ਵਿਚਾਰ ਕਰਨਾ ਚਾਹੀਦਾ ਹੈ। ਨਹੀਂ ਤਾਂ ਟਰੱਕ ਆਪ੍ਰੇਰਟਰ ਵੀ ਕਿਸਾਨਾਂ ਦੀ ਤਰ੍ਹਾਂ ਖੁਦਕੁਸ਼ੀ ਦੇ ਰਾਹ ਪੈ ਜਾਣਗੇ ।