ਕਿਸਾਨ ਅੰਦੋਲਨ: ਘਰ ਤੋਂ ਮੀਲਾਂ ਦੂਰ ਬੈਠੇ ਬਜ਼ੁਰਗ, ਕਿਹਾ-ਸੰਘਰਸ਼ ਜਾਰੀ ਰੱਖਣ ਦਾ ਪੱਕਾ ਇਰਾਦਾ

12/10/2020 10:42:40 AM

ਨਵੀਂ ਦਿੱਲੀ (ਭਾਸ਼ਾ) : ਪੰਜਾਬ ਦੇ ਬਜ਼ੁਰਗ ਕਿਸਾਨ ਘਰੋਂ ਭਾਵੇਂ ਹੀ ਮੀਲਾਂ ਦੂਰ ਹਨ ਪਰ ਨਵੇਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਜਾਰੀ ਲੜਾਈ ਵਿਚ ਉਨ੍ਹਾਂ ਦੇ ਇਰਾਦੇ ਬੁਲੰਦ ਹਨ। 71 ਸਾਲਾ ਕਿਸਾਨ ਗੁਰਦੇਵ ਸਿੰਘ ਨੇ ਕਿਹਾ ਕਿ ਪਿੰਡ ਤੋਂ ਇਸ ਅੰਦੋਲਨ ਲਈ ਨਿਕਲਣ ਦੌਰਾਨ ਉਨ੍ਹਾਂ ਦੇ ਪੁੱਤਰ ਦੇ ਸ਼ਬਦ ਅੱਜ ਵੀ ਉਨ੍ਹਾਂ ਦੇ ਕੰਨਾਂ ਵਿਚ ਗੂੰਜਦੇ ਰਹਿੰਦੇ ਹਨ ਕਿ ਸਾਡੀ ਇਸ ਲੜਾਈ ਵਿਚ ਜਿੱਤ ਦੇ ਬਾਅਦ ਹੀ ਘਰ ਆਉਣਾ। ਉਨ੍ਹਾਂ ਕਿਹਾ ਕਿ ਇਹ ਸ਼ਬਦ ਹੀ ਉਨ੍ਹਾਂ ਨੂੰ ਅੰਦੋਲਨ ਲਈ ਡਟੇ ਰਹਿਣ ਦੀ ਮਜਬੂਤੀ ਦਿੰਦੇ ਹਨ। ਕੁੱਝ ਦਿਨ ਪਹਿਲਾਂ ਹੀ ਗੁਰਦੇਵ ਦੇ ਗੋਡਿਆਂ ਦਾ ਆਪਰੇਸ਼ਨ ਵੀ ਹੋਇਆ ਹੈ ਅਤੇ ਉਹ ਅਜੇ ਇਸ ਤੋਂ ਉਬਰ ਹੀ ਰਹੇ ਹਨ। ਜਲੰਧਰ ਜ਼ਿਲ੍ਹੇ ਦੇ ਨੂਰਪੁਰ ਪਿੰਡ ਦੇ ਰਹਿਣ ਵਾਲੇ ਗੁਰਦੇਵ ਦੀ ਤਰ੍ਹਾਂ ਕਈ ਅਜਿਹੇ ਬਜ਼ੁਰਗ ਕਿਸਾਨ ਹਨ, ਜਿਨ੍ਹਾਂ ਨੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਣ ਦੀ ਮੰਗ ਨੂੰ ਲੈ ਕੇ ਪਿਛਲੇ 14 ਦਿਨਾਂ ਤੋਂ ਸਿੰਘੂ ਸਰਹੱਦ 'ਤੇ ਡੇਰਾ ਲਾਇਆ ਹੋਇਆ ਹੈ। ਜ਼ਿਆਦਾਤਰ ਪ੍ਰਦਰਸ਼ਨਕਾਰੀ ਕਿਸਾਨ ਹਰਿਆਣਾ ਅਤੇ ਪੰਜਾਬ ਤੋਂ ਹਨ।

ਇਹ ਵੀ ਪੜ੍ਹੋ: ਸਿੰਘੂ ਸਰਹੱਦ 'ਤੇ ਕਬੱਡੀ ਖਿਡਾਰੀ ਨਿਭਾਅ ਰਹੇ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ (ਵੇਖੋ ਤਸਵੀਰਾਂ)

ਉਹ ਸਾਰੇ ਘਰ ਤੋਂ ਸੈਕੜੇ ਮੀਲ ਦੂਰ ਹਨ ਅਤੇ ਲਗਾਤਾਰ ਠੰਡ ਵੱਧਦੀ ਜਾ ਰਹੀ ਹੈ ਪਰ ਉਹ ਮੰਗਾਂ ਤੋਂ ਪਿੱਛੇ ਹੱਟਣ ਨੂੰ ਤਿਆਰ ਨਹੀਂ ਹਨ। ਗੁਰਦੇਵ ਸਿੰਘ ਨੇ ਕਿਹਾ,  ਜਿੱਥੇ ਤੱਕ ਮੈਂ ਯਾਦ ਕਰ ਸਕਦਾ ਹਾਂ, 'ਮੇਰੇ ਪਰਿਵਾਰ ਦੀਆਂ ਸਾਰੀਆਂ ਪੀੜ੍ਹੀਆਂ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਹੀ ਨਿਰਭਰ ਰਹੀਆਂ। ਮੇਰੇ ਪੁੱਤਰ ਵੀ ਕਿਸਾਨ ਹਨ। ਮੈਂ ਆਪਣੇ ਪੂਰਵਜਾਂ ਦੇ ਸਨਮਾਨ ਅਤੇ ਮੇਰੇ ਬੱਚਿਆਂ ਦੇ ਅਧਿਕਾਰਾਂ ਲਈ ਲੜਨ ਆਇਆ ਹਾਂ।' ਗੁਰਦੇਵ ਦੀ ਤਰ੍ਹਾਂ ਹੀ ਉਨ੍ਹਾਂ ਦੇ ਪਿੰਡ  ਦੇ 2 ਹੋਰ ਬਜ਼ੁਰਗ ਕਿਸਾਨ ਸੱਜਨ ਸਿੰਘ ਅਤੇ ਪ੍ਰੀਤਮ ਸਿੰਘ ਭਾਵੇਂ ਹੀ ਸਰੀਰਕ ਰੂਪ ਤੋਂ ਬਹੁਤ ਤੰਦਰੁਸਤ ਨਹੀਂ ਹਨ ਪਰ ਆਪਣੀ ਲੜਾਈ ਨੂੰ ਲੈ ਕੇ ਉਨ੍ਹਾਂ ਵਿਚ ਜੋਸ਼ ਭਰਿਆ ਹੋਇਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਸੰਸਦ 'ਚ ਉਠਿਆ ਕਿਸਾਨ ਅੰਦੋਲਨ ਦਾ ਮੁੱਦਾ, PM ਜਾਨਸਨ ਬੋਲੇ, ਇਹ ਭਾਰਤ-ਪਾਕਿ ਦਾ ਮਾਮਲਾ

ਸੱਜਨ ਸਿੰਘ ਨੇ ਦੱਸਿਆ ਕਿ ਘਰ ਵਿਚ ਪੋਤੀ ਹੋਈ ਹੈ ਪਰ ਉਹ ਉਦੋਂ ਤੱਕ ਘਰ ਨਹੀਂ ਜਾਣਗੇ, ਜਦੋਂ ਤੱਕ ਉਨ੍ਹਾਂ ਦੀ ਮੰਗਾਂ ਨੂੰ ਸਰਕਾਰ ਮੰਨ ਨਹੀਂ ਲੈਂਦੀ। ਉਨ੍ਹਾਂ ਕਿਹਾ, 'ਮੈਂ ਉਸ ਦਾ (ਪੋਤੀ) ਚਿਹਰਾ ਵੇਖਣਾ ਚਾਹੁੰਦਾ ਹਾਂ ਪਰ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀ, ਉਦੋਂ ਤੱਕ ਮੈਂ ਘਰ ਵਾਪਸ ਨਹੀਂ ਜਾਵਾਂਗਾ। ਇਹ ਲੜਾਈ ਮੇਰੀ ਪੋਤੀ ਦੇ ਭਵਿੱਖ ਲਈ ਹੈ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੇ ਦਾਦਾ ਕਿਸਾਨਾਂ ਲਈ ਲੜੇ।' ਕਿਸਾਨਾਂ ਨੇ ਦੱਸਿਆ ਕਿ ਸਾਬਕਾ ਫੌਜ ਕਰਮੀ ਪ੍ਰੀਤਮ ਸਿੰਘ ਦੀ ਤਬੀਅਤ ਪਿਛਲੇ 2 ਦਿਨ ਤੋਂ ਵਿਗੜ ਗਈ ਹੈ ਅਤੇ ਸਰਹੱਦ 'ਤੇ ਲਗਾਏ ਗਏ ਕੈਂਪ ਦੇ ਡਾਕਟਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। 65 ਸਾਲਾ ਜੋਗਿੰਦਰ ਸਿੰਘ ਨੇ ਕਿਹਾ, 'ਸਾਲਾਂ ਤੱਕ ਸਾਡੇ ਸਾਥੀ ਨੇ ਸਰਹੱਦ 'ਤੇ ਦੇਸ਼ ਲਈ ਲੜਾਈ ਲੜੀ। ਹੁਣ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।' ਦਮਨ ਸਿੰਘ ਨੇ ਕਿਹਾ, 'ਖਾਲੀ ਹੱਥ ਵਾਪਸ ਪਰਤਣ ਤੋਂ ਬਿਹਤਰ ਹੋਵੇਗਾ ਕਿ ਅਸੀਂ ਇੱਥੇ ਮਰ ਜਾਈਏ।'  

ਇਹ ਵੀ ਪੜ੍ਹੋ: ਰੈਸਲਰ ਬੀਬੀ ਬੈਕੀ ਲਿੰਚ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਖ਼ੁਸ਼ੀ

ਨੋਟ : ਘਰ ਤੋਂ ਮੀਲਾਂ ਦੂਰ ਬੈਠੇ ਬਜ਼ੁਰਗ ਕਿਸਾਨਾਂ ਵੱਲੋਂ ਆਪਣੇ ਹੱਕਾਂ ਲਈ ਲੜੀ ਜਾ ਰਹੀ ਲੜਾਈ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry